28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਭੈਣਾਂ ਨੇ ਵੀਰਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਮਨਾਇਆ ਭੈਣ-­ਭਰਾ ਦੇ ਪਿਆਰ ਦਾ ਤਿਉਹਾਰ

ਬਸੀ ਪਠਾਣਾਂ, 28 ਅਗਸਤ (ਰਾਜਿੰਦਰ ਸ਼ਰਮਾ, ਐਚ. ਐਸ.

Ad Position 21
No active advertisement
ਅਜੀਤ ਡੈਸਕ 29-08-2026
ਬਸੀ ਪਠਾਣਾਂ, 28 ਅਗਸਤ (ਰਾਜਿੰਦਰ ਸ਼ਰਮਾ, ਐਚ. ਐਸ. ਗੌਤਮ)-ਭੈਣ-ਭਰਾ ਦੇ ਪਵਿੱਤਰ ਪਿਆਰ ਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਬਸੀ ਪਠਾਣਾਂ ਅਤੇ ਆਸ-ਪਾਸ ਦੇ ਇਲਾਕਿਆਂ ’ਚ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ। ਭੈਣਾਂ ਨੇ ਆਪਣੇ ਵੀਰਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਰੱਖੜੀ ਦੇ ਤਿਉਹਾਰ ਨੂੰ ਲੈ ਕੇ ਸਵੇਰ ਤੋਂ ਹੀ ਬਾਜ਼ਾਰਾਂ ’ਚ ਰੌਣਕ ਦੇਖਣ ਨੂੰ ਮਿਲੀ। ਰੱਖੜੀਆਂ, ਮਿਠਾਈਆਂ ਤੇ ਤੋਹਫ਼ਿਆਂ ਦੀਆਂ ਦੁਕਾਨਾਂ ’ਤੇ ਲੋਕਾਂ ਦੀ ਭੀੜ ਰਹੀ। ਭੈਣਾਂ ਨੇ ਆਪਣੇ ਵੀਰਾਂ ਲਈ ਮਨਪਸੰਦ ਰੱਖੜੀਆਂ ਤੇ ਤੋਹਫ਼ਿਆਂ ਦੀ ਖ਼ਰੀਦਦਾਰੀ ਕੀਤੀ, ਜਦਕਿ ਭਰਾਵਾਂ ਵਲੋਂ ਵੀ ਆਪਣੀਆਂ ਭੈਣਾਂ ਨੂੰ ਤੋਹਫ਼ੇ ਦੇ ਕੇ ਇਸ ਪਿਆਰ ਭਰੇ ਰਿਸ਼ਤੇ ਨੂੰ ਹੋਰ ਮਜ਼ਬੂਤ ਕੀਤਾ। ਸ਼ਹਿਰ ਦੇ ਮੁਹੱਲਿਆਂ ’ਚ ਰੱਖੜੀ ਮੌਕੇ ਪਰਿਵਾਰਾਂ ’ਚ ਖ਼ੁਸ਼ੀ ਦਾ ਮਾਹੌਲ ਬਣਿਆ ਰਿਹਾ ਤੇ ਦੂਰ-ਦੁਰਾਡੇ ਰਹਿੰਦੇ ਭੈਣ-ਭਰਾ ਵੀ ਰੱਖੜੀ ਬਨ੍ਹਵਾਉਣ ਲਈ ਆਪਣੇ ਪਰਿਵਾਰਾਂ ਕੋਲ ਪਹੁੰਚੇ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਨੇ ਇਸ ਤਿਉਹਾਰ ਨੂੰ ਖ਼ੁਸ਼ੀ ਨਾਲ ਮਨਾਇਆ।
Ad Position 22
No active advertisement
ਪਿਛਲੀ ਖ਼ਬਰ ਰੱਖੜੀ ਮੌਕੇ ਭੈਣ ਨੇ ਭਰਾ ਨੂੰ ਦਿੱਤਾ ਅਨੋਖਾ ਤੋਹਫ਼ਾ, ਘਰ ਦੀ ਨੀਂਹ ਰੱਖ ਕੇ ਕਾਇਮ ਕੀਤੀ ਮਿਸਾਲ ਅਗਲੀ ਖ਼ਬਰ ਸ਼ਹਿਰ ਵਾਸੀ 10 ਫ਼ੀਸਦੀ ਛੋਟ ਨਾਲ 30 ਸਤੰਬਰ ਤੱਕ ਆਪਣਾ ਜਾਇਦਾਦ ਟੈਕਸ ਜਮ੍ਹਾਂ ਕਰਵਾ ਸਕਦੇ ਹਨ
Ad Position 24