03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਐੱਸ. ਡੀ. ਮਾਡਲ ਸਕੂਲ ’ਚ ਜਨਮ ਅਸ਼ਟਮੀ ਮਨਾਈ

ਮੰਡੀ ਗੋਬਿੰਦਗੜ੍ਹ, 2 ਸਤੰਬਰ (ਰਾਜੇਸ਼ ਸ਼ਰਮਾ)- ਐੱਸ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਮੰਡੀ ਗੋਬਿੰਦਗੜ੍ਹ, 2 ਸਤੰਬਰ (ਰਾਜੇਸ਼ ਸ਼ਰਮਾ)- ਐੱਸ. ਡੀ. ਮਾਡਲ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਸਕੂਲ ਚੇਅਰਮੈਨ ਵਿਨੋਦ ਢੰਡ, ਮੈਨੇਜਰ ਐਕਾਂਸ਼ ਢੰਡ ਅਤੇ ਪ੍ਰਿੰਸੀਪਲ ਅਰਚਨਾ ਗੁਪਤਾ ਨੇ ਸਟਾਫ਼ ਤੇ ਵਿਦਿਆਰਥੀਆਂ ਸਮੇਤ ਭਗਵਾਨ ਕ੍ਰਿਸ਼ਨ ਦੀ ਆਰਤੀ ਕਰਕੇ ਕੀਤੀ। ਇਸ ਮੌਕੇ ਸਕੂਲ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਨੰਨ੍ਹੇ ਵਿਦਿਆਰਥੀਆਂ ਨੇ ਰਾਧਾ-ਕ੍ਰਿਸ਼ਨ ਦੀਆਂ ਝਾਕੀਆਂ ਪੇਸ਼ ਕੀਤੀਆਂ। ਵਿਦਿਆਰਥੀਆਂ ਵਲੋਂ ਡਾਂਸ, ਭਜਨ ਅਤੇ ਕ੍ਰਿਸ਼ਨ ਲੀਲਾ ’ਤੇ ਆਧਾਰਿਤ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਅੰਤ ਵਿਚ ਵਿਨੋਦ ਢੰਡ ਅਤੇ ਐਕਾਂਸ਼ ਢੰਡ ਨੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਜਨਮ ਅਸ਼ਟਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਅਮਰਇੰਦਰ ਸਿੰਘ ਲਿਬੜਾ ਨੇ ਕੁਸ਼ਤੀ ਦੰਗਲ ਦਾ ਪੋਸਟਰ ਕੀਤਾ ਜਾਰੀ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਇੰਜੀ. ਕਾਲਜ ਵਿਖੇ ਇੰਟਰਨਲ ਸਮਾਰਟ ਇੰਡੀਆ ਹੈਕਾਥਾਨ ਕਰਵਾਈ
Ad Position 24