03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਝੋਨੇ ਦੀ ਕਟਾਈ ਸ਼ੁਰੂ, ਪਰ ਸਰਕਾਰੀ ਖ਼ਰੀਦ ਨੂੰ ਲੈ ਕੇ ਕਿਸਾਨ ਚਿੰਤਤ

ਅਮਲੋਹ, 2 ਸਤੰਬਰ (ਅੰਮ੍ਰਿਤ ਸਿੰਘ ਸ਼ੇਰਗਿੱਲ)- ਇਸ ਇਲਾਕੇ ਵਿਚ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਤੇ ਅਗਲੇ ਦੋ ਚਾਰ ਦਿਨਾਂ ਵਿਚ ਅਗੇਤੀ ਕਟਾਈ ਪੂਰਾ ਜ਼ੋਰ ਫੜ ਲਵੇਗੀ। ਚਹਿਲ ਕਸਬੇ ਨੇੜਲੇ ਪਿੰਡ ਖਨੌੜਾ ਵਿਚ ਕੰਬਾਈਨ ਰਾਹੀਂ ਝੋਨੇ ਦੀ ਕਟਾਈ ਕਰਵਾ ਰਹੇ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਝੋਨੇ ਦੀ ਲਵਾਈ ਲਗਪਗ 10-12 ਦਿਨ ਪਹਿਲਾਂ ਕੀਤੀ ਗਈ ਸੀ, ਜਿਸ ਕਾਰਨ ਇਹ ਫ਼ਸਲ ਵੀ ਪਿਛਲੇ ਸਾਲਾਂ ਨਾਲੋਂ ਪਹਿਲਾਂ ਪੱਕ ਕੇ ਕਟਾਈ ਲਈ ਤਿਆਰ ਹੋ ਗਈ ਹੈ।

Ad Position 21
repet_subhas-goyals [Copy P29]
ਪਿੰਡ ਖਨੌੜਾ ਵਿਚ ਝੋਨੇ ਦੀ ਕਟਾਈ ਕਰ ਰਹੀ ਕੰਬਾਈਨ। ਤਸਵੀਰ: ਅੰਮ੍ਰਿਤ ਸਿੰਘ ਸ਼ੇਰਗਿੱਲ 03-09-2026
ਅਮਲੋਹ, 2 ਸਤੰਬਰ (ਅੰਮ੍ਰਿਤ ਸਿੰਘ ਸ਼ੇਰਗਿੱਲ)- ਇਸ ਇਲਾਕੇ ਵਿਚ ਝੋਨੇ ਦੀ ਕਟਾਈ ਸ਼ੁਰੂ ਹੋ ਗਈ ਤੇ ਅਗਲੇ ਦੋ ਚਾਰ ਦਿਨਾਂ ਵਿਚ ਅਗੇਤੀ ਕਟਾਈ ਪੂਰਾ ਜ਼ੋਰ ਫੜ ਲਵੇਗੀ। ਚਹਿਲ ਕਸਬੇ ਨੇੜਲੇ ਪਿੰਡ ਖਨੌੜਾ ਵਿਚ ਕੰਬਾਈਨ ਰਾਹੀਂ ਝੋਨੇ ਦੀ ਕਟਾਈ ਕਰਵਾ ਰਹੇ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਝੋਨੇ ਦੀ ਲਵਾਈ ਲਗਪਗ 10-12 ਦਿਨ ਪਹਿਲਾਂ ਕੀਤੀ ਗਈ ਸੀ, ਜਿਸ ਕਾਰਨ ਇਹ ਫ਼ਸਲ ਵੀ ਪਿਛਲੇ ਸਾਲਾਂ ਨਾਲੋਂ ਪਹਿਲਾਂ ਪੱਕ ਕੇ ਕਟਾਈ ਲਈ ਤਿਆਰ ਹੋ ਗਈ ਹੈ। ਪਿੰਡ ਖਨੌੜਾ ਦੇ ਇਸੇ ਖੇਤ ਵਿਚ ਕੰਬਾਈਨ ਰਾਹੀਂ ਝੋਨੇ ਦੀ ਕਟਾਈ ਕਰ ਰਹੇ ਕੰਬਾਈਨ ਮਾਲਕ ਅਜੀਤ ਪਾਲ ਸਿੰਘ ਪਾਲੀ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਉਹ 20 ਸਤੰਬਰ ਦੇ ਨੇੜੇ-ਤੇੜੇ ਕੰਬਾਈਨ ਚਲਾਉਣੀ ਸ਼ੁਰੂ ਕਰਦੇ ਸਨ, ਪਰ ਇਸ ਵਾਰ 2 ਸਤੰਬਰ ਤੋਂ ਹੀ ਕੰਬਾਈਨ ਚਲਾਉਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਇਕ ਸਤੰਬਰ ਤੋਂ ਹੀ ਕਈ ਕਿਸਾਨਾਂ ਦੇ ਝੋਨੇ ਦੀ ਕਟਾਈ ਸਬੰਧੀ ਫ਼ੋਨ ਆ ਰਹੇ ਹਨ ਅਤੇ ਉਨ੍ਹਾਂ ਦਾ ਝੋਨਾ ਵੀ ਅਗਲੇ ਇਕ-ਦੋ ਦਿਨਾਂ ਵਿਚ ਕਟਾਈ ਯੋਗ ਹੋ ਜਾਵੇਗਾ। ਝੋਨੇ ਦੇ ਅਗੇਤਾ ਪੱਕਣ ਸਬੰਧੀ ਕਈ ਹੋਰ ਕਿਸਾਨਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਦਾ ਮੁੱਖ ਕਾਰਨ ਇਸ ਵਾਰ ਝੋਨੇ ਦੀ ਲੁਆਈ ਪਿਛਲੇ ਸਾਲਾਂ ਨਾਲੋਂ ਲਗਪਗ 10 ਦਿਨ ਪਹਿਲਾਂ ਹੋਣਾ ਹੈ। ਇਸ ਤੋਂ ਇਲਾਵਾ ਕਮਜ਼ੋਰ ਮਾਨਸੂਨ ਕਾਰਨ ਇਸ ਵਾਰ ਮੌਸਮ ਖ਼ੁਸ਼ਕ ਅਤੇ ਗਰਮ ਰਿਹਾ ਅਤੇ ਤੇਜ਼ ਧੁੱਪ ਕਾਰਨ ਵੀ ਝੋਨੇ ਦੀ ਫ਼ਸਲ ਜਲਦੀ ਪੱਕ ਗਈ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀਆਂ ਜਿਹੜੀਆਂ ਕਿਸਮਾਂ ਪਿਛਲੇ ਸਾਲ ਪੱਕਣ ਲਈ 95 ਦਿਨ ਤੋਂ ਵੱਧ ਸਮਾਂ ਲੈਂਦੀਆਂ ਸਨ, ਉਹ ਇਸ ਵਾਰ 90 ਦਿਨਾਂ ਵਿਚ ਹੀ ਪੱਕ ਗਈਆਂ ਹਨ। ਕਟਾਈ ਸ਼ੁਰੂ ਕਰਨ ਵਾਲੇ ਕਿਸਾਨਾਂ ਵਿਚੋਂ ਬਹੁਤਿਆਂ ਵਲੋਂ ਬਾਸਮਤੀ ਦੀ ਪੀਆਰ-1509 ਕਿਸਮ ਦੀ ਕਾਸ਼ਤ ਕੀਤੀ ਗਈ ਹੈ। ਕਿਸਾਨਾਂ ਅਨੁਸਾਰ ਇਹ ਕਿਸਮ ਆਮ ਤੌਰ ’ਤੇ ਪੱਕਣ ਲਈ ਕਰੀਬ 95 ਦਿਨ ਲੈਂਦੀ ਹੈ, ਪਰ ਇਸ ਵਾਰ ਇਹ ਕੁਝ ਦਿਨ ਅਗੇਤੀ ਪੱਕ ਗਈ। ਇਸੇ ਤਰ੍ਹਾਂ ਪੀ.ਆਰ.-126 ਕਿਸਮ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਝੋਨਾ ਵੀ ਪੱਕਣ ਕਿਨਾਰੇ ਪਹੁੰਚ ਚੁੱਕਾ ਹੈ ਅਤੇ ਅਗਲੇ ਦੋ-ਚਾਰ ਦਿਨਾਂ ਵਿਚ ਇਸ ਦੀ ਕਟਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਝੋਨੇ ਦੀ ਅਗੇਤੀ ਕਟਾਈ ਨੂੰ ਲੈ ਕੇ ਕਿਸਾਨਾਂ ਵਿਚ ਇਕ ਪਾਸੇ ਖ਼ੁਸ਼ੀ ਹੈ, ਉੱਥੇ ਦੂਜੇ ਪਾਸੇ ਮੰਡੀਆਂ ਵਿਚ ਫ਼ਸਲ ਲੈ ਕੇ ਜਾਣ ਤੋਂ ਬਾਅਦ ਖ਼ਰੀਦ ਨੂੰ ਲੈ ਕੇ ਚਿੰਤਾ ਵੀ ਬਣੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਪੱਕ ਕੇ ਤਿਆਰ ਹੋ ਗਈ ਹੈ ਅਤੇ ਉਹ ਇਸ ਨੂੰ ਕੱਟ ਕੇ ਮੰਡੀਆਂ ਵਿਚ ਲੈ ਜਾਣਗੇ, ਪਰ ਜੇਕਰ ਸਰਕਾਰੀ ਖ਼ਰੀਦ ਸ਼ੁਰੂ ਨਾ ਹੋਈ ਤਾਂ ਉਨ੍ਹਾਂ ਨੂੰ ਮੰਡੀਆਂ ਵਿਚ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਸਰਕਾਰੀ ਖ਼ਰੀਦ ਤੁਰੰਤ ਸ਼ੁਰੂ ਕੀਤੀ ਜਾਵੇ, ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕੋਈ ਮੁਸ਼ਕਲ ਨਾ ਆਵੇ। ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਫ਼ਸਲ ਨੂੰ ਡਵਾਰਫ ਵਾਇਰਸ ਸਮੇਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂਕਿ ਇਸ ਵਾਰ ਪੱਤਾ ਲਪੇਟ ਸੁੰਡੀ, ਗੋਭ ਦੀ ਸੁੰਡੀ ਅਤੇ ਸ਼ੀਥ ਬਲਾਈਟ ਦਾ ਹਮਲਾ ਵੀ ਨਾ-ਮਾਤਰ ਹੀ ਦੇਖਣ ਨੂੰ ਮਿਲਿਆ ਹੈ ਤੇ ਡਵਾਰਫ ਵਾਇਰਸ ਦਾ ਹਮਲਾ ਵੀ ਨਹੀਂ ਹੋਇਆ, ਜਿਸ ਕਾਰਨ ਝੋਨੇ ਦਾ ਝਾੜ ਪਿਛਲੇ ਸਾਲ ਨਾਲੋਂ ਵਧੀਆ ਰਹਿਣ ਦੀ ਉਨ੍ਹਾਂ ਨੂੰ ਪੂਰੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਦਿਆਲ ਪਬਲਿਕ ਸਕੂਲ ਦੇ ਅਨੁਰਾਗ ਸ਼ਰਮਾ ਨੇ ਪਾਵਰ ਲਿਫ਼ਟਿੰਗ ’ਚ ਜਿੱਤਿਆ ਤੀਜਾ ਸਥਾਨ ਅਗਲੀ ਖ਼ਬਰ ਐਸ. ਡੀ. ਐਮ. ਹਰਵੀਰ ਕੌਰ ਵਲੋਂ ਆਮ ਲੋਕਾਂ ਨੂੰ ਆਲਾ-ਦੁਆਲਾ ਤੇ ਖਾਲੀ ਪਲਾਟ ਸਾਫ਼ ਰੱਖਣ ਦੀ ਅਪੀਲ
Ad Position 24