ਲੋਕਾਂ ਨੂੰ ਭਰਮਾਉਣ ਲਈ ‘ਆਪ’ ਲਗਾ ਰਹੀ ਨਵੇਂ ਹਲਕਾ ਇੰਚਾਰਜ- ਡਾ. ਨਰੇਸ਼ ਚੌਹਾਨ
ਸੰਘੋਲ, 3 ਸਤੰਬਰ (ਪਰਮਵੀਰ ਸਿੰਘ ਧਨੋਆ)- ਸੂਬੇ ਦੇ ਲੋਕਾਂ ਨੂੰ ਭਰਮਾ ਕੇ ਵੋਟਾਂ ਹਾਸਲ ਕਰਨ ਲਈ ਸੂਬੇ ਦੀ ਆਮ ਆਦਮੀ ਸਰਕਾਰ ਵਲੋਂ ਨਵੇਂ ਹਲਕਾ ਇੰਚਾਰਜ ਲਾਉਣ ਦੀ ਰਣਨੀਤੀ ਅਪਣਾਈ ਗਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਸੀ ਪਠਾਣਾਂ ਤੋਂ ਕਾਂਗਰਸ ਪਾਰਟੀ ਆਗੂ ਡਾ.
ਸੰਘੋਲ, 3 ਸਤੰਬਰ (ਪਰਮਵੀਰ ਸਿੰਘ ਧਨੋਆ)- ਸੂਬੇ ਦੇ ਲੋਕਾਂ ਨੂੰ ਭਰਮਾ ਕੇ ਵੋਟਾਂ ਹਾਸਲ ਕਰਨ ਲਈ ਸੂਬੇ ਦੀ ਆਮ ਆਦਮੀ ਸਰਕਾਰ ਵਲੋਂ ਨਵੇਂ ਹਲਕਾ ਇੰਚਾਰਜ ਲਾਉਣ ਦੀ ਰਣਨੀਤੀ ਅਪਣਾਈ ਗਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਸੀ ਪਠਾਣਾਂ ਤੋਂ ਕਾਂਗਰਸ ਪਾਰਟੀ ਆਗੂ ਡਾ. ਨਰੇਸ਼ ਚੌਹਾਨ ਨੇ ਇੱਥੇ ਗੱਲਬਾਤ ਮੌਕੇ ਕੀਤਾ। ਆਗੂ ਕਿਹਾ ਕਿ ਸੂਬੇ ’ਚ ਬਦਲਾਅ ਦਾ ਨਾਅਰਾ ਲਾਕੇ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ ’ਤੇ ਫ਼ੇਲ੍ਹ ਸਾਬਤ ਹੋਈ ਹੈ। ਸੂਬੇ ਦਾ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੈ ਅਤੇ ਪੰਜਾਬ ’ਚ ਹਰ ਪਾਸੇ ਸਰਕਾਰ ਵਿਰੋਧੀ ਧਰਨੇ ਤੇ ਪ੍ਰਦਰਸ਼ਨ ਹੋ ਰਹੇ ਹਨ। ਡਾ. ਨਰੇਸ਼ ਚੌਹਾਨ ਨੇ ਕਿਹਾ ਕਿ ਸਰਕਾਰ ਦੇ ਬਹੁਤੇ ਵਿਧਾਇਕ ਲੋਕਾਂ ਦੀ ਕਚਹਿਰੀ ’ਚ ਨਾਕਾਮ ਸਾਬਤ ਹੋਏ ਹਨ। ਏਹੀ ਵਜ੍ਹਾ ਹੈ ਕਿ ਸਰਕਾਰ ਵਿਧਾਇਕਾਂ ਦੀ ਨਾਕਾਮੀ ਲੁਕਾਉਣ ਲਈ ਹੁਣ ਪੁਰਾਣੇ ਨੇਤਾਵਾਂ ਨੂੰ ਪਾਸੇ ਕਰ ਨਵੇਂ ਹਲਕਾ ਇੰਚਾਰਜ ਲਗਾ ਲੋਕਾਂ ਤੋਂ ਨਵੇਂ ਸਿਰੇ ਵੋਟਾਂ ਹਾਸਲ ਕਰਨ ਦੀ ਵਿਉਂਤਬੰਦੀ ’ਚ ਲੱਗ ਗਈ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਸੂਬੇ ਦੇ ਲੋਕ ਸਰਕਾਰ ਦੀਆਂ ਵੋਟਾਂ ਹਾਸਲ ਕਰਨ ਦੀਆਂ ਇਨ੍ਹਾਂ ਚਾਲਾਂ ਨੂੰ ਭਲੀ ਭਾਂਤ ਸਮਝਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿਚ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ। ਡਾ. ਨਰੇਸ਼ ਚੌਹਾਨ ਨੇ ਦਾਅਵਾ ਕੀਤਾ ਕਿ ਸੂਬੇ ’ਚ ਆਉਣ ਵਾਲੀ ਨਵੀਂ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ।