14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰਕੇ 7 ਰੋਜ਼ਾ ਮਹਾਂ ਗਣੇਸ਼ ਉਤਸਵ ਹੋਇਆ ਸ਼ੁਰੂ

ਫ਼ਤਹਿਗੜ੍ਹ ਸਾਹਿਬ, 14 ਸਤੰਬਰ (ਬਲਜਿੰਦਰ ਸਿੰਘ)- ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਰਾਧਾ ਮਾਧਵ ਗਊਸ਼ਾਲਾ ਵਿਖੇ ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਸੇਵਾ ਸੰਮਤੀ ਅਤੇ ਸਵਰਗ ਧਾਮ ਸੁਸਾਇਟੀ ਸਰਹਿੰਦ ਸ਼ਹਿਰ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਗਣੇਸ਼ ਚਤੁਰਥੀ ਮੌਕੇ ਸ਼ਾਸਤਰੀ ਸੋਰਵ ਸ਼ਰਮਾ ਦੁਆਰਾ ਪੂਜਾ ਅਰਚਨਾ ਅਤੇ ਮੰਤਰ ਉਚਾਰਨ ਕਰ ਮੂਰਤੀ ਸਥਾਪਿਤ ਕਰਕੇ ਸਮਾਗਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸੇਵਾ ਸੰਮਤੀ ਦੇ ਪ੍ਰਧਾਨ ਤਰੁਣ ਸ਼ਰਮਾ ਅਤੇ ਐਡਵੋਕੇਟ ਗੁਰਜੀਤ ਸਿੰਘ ਲੋਗੀ ਨੇ ਦੱਸਿਆ ਕਿ ਇਸ ਸਾਲ ਵੀ ਮੰਦਿਰ ਵਿਚ 7 ਰੋਜ਼ਾ 5ਵਾਂ ਮਹਾਂ ਗਣੇਸ਼ ਉਤਸਵ ਹਰਜੀਤ ਰਹਿਲ ਪਰਿਵਾਰ ਦੁਆਰਾ ਪੂਜਾ ਅਰਚਨਾ ਕਰਵਾ ਕੇ ਸ਼ੁਰੂ ਕਰਵਾਇਆ ਗਿਆ ਤੇ ਸ਼ਾਮ ਨੂੰ ਮਹਿਲਾ ਕੀਰਤਨ ਮੰਡਲੀ ਵਲੋਂ ਸੰਕੀਰਤਨ ਕੀਤਾ ਜਾਵੇਗਾ ਤੇ ਭੰਡਾਰਾ ਵੀ ਲਗਾਇਆ ਜਾਵੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਫ਼ਤਹਿਗੜ੍ਹ ਸਾਹਿਬ, 14 ਸਤੰਬਰ (ਬਲਜਿੰਦਰ ਸਿੰਘ)- ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਰਾਧਾ ਮਾਧਵ ਗਊਸ਼ਾਲਾ ਵਿਖੇ ਪ੍ਰਾਚੀਨ ਪੰਚ ਮੁਖੀ ਸ਼ਿਵ ਮੰਦਿਰ ਸੇਵਾ ਸੰਮਤੀ ਅਤੇ ਸਵਰਗ ਧਾਮ ਸੁਸਾਇਟੀ ਸਰਹਿੰਦ ਸ਼ਹਿਰ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਗਣੇਸ਼ ਚਤੁਰਥੀ ਮੌਕੇ ਸ਼ਾਸਤਰੀ ਸੋਰਵ ਸ਼ਰਮਾ ਦੁਆਰਾ ਪੂਜਾ ਅਰਚਨਾ ਅਤੇ ਮੰਤਰ ਉਚਾਰਨ ਕਰ ਮੂਰਤੀ ਸਥਾਪਿਤ ਕਰਕੇ ਸਮਾਗਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਸੇਵਾ ਸੰਮਤੀ ਦੇ ਪ੍ਰਧਾਨ ਤਰੁਣ ਸ਼ਰਮਾ ਅਤੇ ਐਡਵੋਕੇਟ ਗੁਰਜੀਤ ਸਿੰਘ ਲੋਗੀ ਨੇ ਦੱਸਿਆ ਕਿ ਇਸ ਸਾਲ ਵੀ ਮੰਦਿਰ ਵਿਚ 7 ਰੋਜ਼ਾ 5ਵਾਂ ਮਹਾਂ ਗਣੇਸ਼ ਉਤਸਵ ਹਰਜੀਤ ਰਹਿਲ ਪਰਿਵਾਰ ਦੁਆਰਾ ਪੂਜਾ ਅਰਚਨਾ ਕਰਵਾ ਕੇ ਸ਼ੁਰੂ ਕਰਵਾਇਆ ਗਿਆ ਤੇ ਸ਼ਾਮ ਨੂੰ ਮਹਿਲਾ ਕੀਰਤਨ ਮੰਡਲੀ ਵਲੋਂ ਸੰਕੀਰਤਨ ਕੀਤਾ ਜਾਵੇਗਾ ਤੇ ਭੰਡਾਰਾ ਵੀ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਰੋਜ਼ਾਨਾ ਸਵੇਰੇ 7 ਵਜੇ ਵੱਖ-ਵੱਖ ਪਰਿਵਾਰਾਂ ਵਲੋਂ ਪੂਜਾ ਕਰਵਾਈ ਜਾਵੇਗੀ ਅਤੇ ਸ਼ਾਮ ਨੂੰ ਸਮਾਗਮ ਦੌਰਾਨ ਪਹਿਲੇ ਦੋ ਦਿਨ ਸਮੂਹ ਮੰਦਰਾਂ ਦੀਆਂ ਮਹਿਲਾ ਕੀਰਤਨ ਮੰਡਲੀਆਂ ਵਲੋਂ ਕੀਰਤਨ ਕੀਤਾ ਜਾਵੇਗਾ। ਬਾਕੀ ਦਿਨ ਪੰਜਾਬ ਦੀਆਂ ਪ੍ਰਸਿੱਧ ਸੰਕੀਰਤਨ ਮੰਡਲੀਆਂ ਪ੍ਰੀਤਰਾਜ ਜਾਗਰਣ ਪਾਰਟੀ ਪਵਨ ਵਰਮਾ, ਰਜਿੰਦਰ ਵਰਮਾ, ਸ੍ਰੀ ਰਾਧਾ ਰਾਸਿਕ ਸਰਹਿੰਦ ਸ਼ਹਿਰ, ਆਸ਼ੂ ਮੋਦਗਿਲ ਸ੍ਰੀ ਜੀ ਕਿਰਪਾ ਮੰਡਲ ਬੱਸੀ ਪਠਾਣਾ ਅਤੇ ਰਾਜ ਕਮਲ ਸ਼ਰਮਾ ਸ੍ਰੀ ਕ੍ਰਿਸ਼ਨ ਸੰਕੀਰਤਨ ਮੰਡਲ ਬਸੀ ਪਠਾਣਾਂ ਵਲੋਂ ਭਗਵਾਨ ਗਣੇਸ਼ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ 20 ਸਤੰਬਰ ਦਿਨ ਐਤਵਾਰ ਨੂੰ ਸਵੇਰੇ ਪੂਜਾ ਕਰਨ ਉਪਰੰਤ ਕੀਰਤਨ ਅਤੇ ਬ੍ਰਹਮ ਭੋਜ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੂਰਤੀ ਵਿਸਰਜਨ ਤੋਂ ਪਹਿਲਾਂ ਸ਼ਹਿਰ ਦੀ ਸ਼ੋਭਾ ਯਾਤਰਾ ਵੀ ਕੱਢੀ ਜਾਵੇਗੀ। ਉਨ੍ਹਾਂ ਸੰਗਤਾਂ ਨੂੰ ਇਸ ਮਹਾਨ ਉਤਸਵ ਵਿਚ ਵੱਧ ਚੜ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ’ਤੇ ਸੂਰਜ ਰਹਿਲ, ਲਵਨੀਸ਼ ਧੀਮਾਨ, ਹੇਮਰਾਜ ਧੀਮਾਨ, ਪ੍ਰਦੀਪ ਕੁਮਾਰ ਸੋਨੂ, ਮਨਦੀਪ ਕੁਮਾਰ ਸੀ.ਏ, ਕਰਨ ਸ਼ਰਮਾ, ਆਕਾਸ਼ ਕੁਮਾਰ, ਕਵਿਤਾ ਸ਼ਰਮਾ, ਬਿੰਦੂ ਸੂਦ, ਗੁਰਪਾਲ ਕੌਰ, ਨਿਸ਼ਾ ਰਾਣੀ, ਸੁਸ਼ਮਾ ਰਾਣੀ, ਬਬਲੀ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਬ) ਦੀ ਰੈਲੀ ’ਚ ਪਹੁੰਚਣ ਲਈ ਹਲਕੇ ਦੇ ਲੋਕ ਉਤਾਵਲੇ- ਮੂਲੇਪੁਰ ਅਗਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਦੀ ਮੀਟਿੰਗ ਹੋਈ
Ad Position 24