14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਨੌਜਵਾਨ ਸ਼੍ਰੋਮਣੀ ਅਕਾਲੀ ਦਲ (ਬ) ਦਾ ਹਰਿਆਵਲ ਦਸਤਾ, ਵਿਧਾਨ ਸਭਾ ਚੋਣਾਂ ’ਚ ਨਿਭਾਏਗਾ ਅਹਿਮ ਭੂਮਿਕਾ- ਦਰਬਾਰਾ ਸਿੰਘ ਗੁਰੂ ਬਲਕਾਰ ਸਿੰਘ ਨੂੰ ਐਸ.ਓ.ਆਈ. ਦਾ ਹਲਕਾ ਪ੍ਰਧਾਨ ਅਤੇ ਬਸੀ ਪਠਾਣਾਂ ਦਿਹਾਤੀ ਸਰਕਲ ਦਾ ਪ੍ਰਧਾਨ ਕੀਤਾ ਨਿਯੁਕਤ

ਬਸੀ ਪਠਾਣਾਂ, 14 ਸਤੰਬਰ (ਰਾਜਿੰਦਰ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨੌਜਵਾਨ ਵਰਗ ਨੂੰ ਪਾਰਟੀ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਦੀ ਮੁਹਿੰਮ ਤਹਿਤ ਪਿੰਡ ਲੁਹਾਰ ਮਾਜਰਾ ਖ਼ੁਰਦ ਵਿਖੇ ਐਸ. ਓ.

Ad Position 21
repet_subhas-goyals [Copy P29]
ਅਜੀਤ ਡੈਸਕ 15-09-2026
ਬਸੀ ਪਠਾਣਾਂ, 14 ਸਤੰਬਰ (ਰਾਜਿੰਦਰ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਨੌਜਵਾਨ ਵਰਗ ਨੂੰ ਪਾਰਟੀ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਦੀ ਮੁਹਿੰਮ ਤਹਿਤ ਪਿੰਡ ਲੁਹਾਰ ਮਾਜਰਾ ਖ਼ੁਰਦ ਵਿਖੇ ਐਸ. ਓ. ਆਈ. ਵਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਵੱਡੀ ਗਿਣਤੀ ’ਚ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਨੇ ਹਲਕੇ ’ਚ ਅਕਾਲੀ ਦਲ ਦੀ ਨੌਜਵਾਨਾਂ ਪ੍ਰਤੀ ਸਰਗਰਮੀ ਨੂੰ ਉਜਾਗਰ ਕੀਤਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੀ ਕੋਰ ਕਮੇਟੀ ਦੇ ਮੈਂਬਰ ਤੇ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਸੰਬੋਧਨ ’ਚ ਕਿਹਾ ਕਿ ਨੌਜਵਾਨ ਸ਼੍ਰੋਮਣੀ ਅਕਾਲੀ ਦਲ (ਬ) ਦਾ ਹਰਿਆਵਲ ਦਸਤਾ ਹਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਨੌਜਵਾਨ ਵਰਗ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਅਹਿਮ ਭੂਮਿਕਾ ਨਿਭਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਕੰਮ ਕਰਨ ਦੀ ਅਥਾਹ ਸਮਰੱਥਾ, ਊਰਜਾ ਅਤੇ ਜਜ਼ਬਾ ਹੈ, ਜਿਸ ਨੂੰ ਸਹੀ ਦਿਸ਼ਾ ਦੇ ਕੇ ਪਾਰਟੀ ਦੀ ਜਥੇਬੰਦਕ ਤਾਕਤ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ। ਅਕਾਲੀ ਆਗੂ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਸਮੇਤ ਕਾਲਜਾਂ ’ਚ ਪੜ੍ਹਦੇ ਵਿਦਿਆਰਥੀ ਵੀ ਪਾਰਟੀ ਦੀਆਂ ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਿਕ ਸਰਗਰਮੀਆਂ ਦੇ ਨਾਲ-ਨਾਲ ਆਪਣੀ ਪੜ੍ਹਾਈ ਅਤੇ ਭਵਿੱਖ ਵੱਲ ਵੀ ਪੂਰਾ ਧਿਆਨ ਦੇਣ। ਉਨ੍ਹਾਂ ਕਿਹਾ ਕਿ ਮਿਹਨਤ, ਬੁੱਧੀ ਅਤੇ ਪ੍ਰਮਾਤਮਾ ’ਤੇ ਭਰੋਸਾ ਸਫਲਤਾ ਦੀ ਕੁੰਜੀ ਹਨ। ਇਸ ਮੌਕੇ ਪਿੰਡ ਲੁਹਾਰ ਮਾਜਰਾ ਖ਼ੁਰਦ ਦੇ ਵਸਨੀਕ ਅਤੇ ਮਾਤਾ ਗੁਜਰੀ ਕਾਲਜ ਦੇ ਨੌਜਵਾਨ ਵਿਦਿਆਰਥੀ ਬਲਕਾਰ ਸਿੰਘ ਨੂੰ ਐਸ. ਓ. ਆਈ. ਦਾ ਬਸੀ ਪਠਾਣਾਂ ਹਲਕਾ ਪ੍ਰਧਾਨ ਨਿਯੁਕਤ ਕਰਨ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ (ਬ) ਬਸੀ ਪਠਾਣਾਂ ਦਿਹਾਤੀ ਦਾ ਸਰਕਲ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਵ-ਨਿਯੁਕਤ ਬਲਕਾਰ ਸਿੰਘ ਐਸ. ਓ. ਆਈ. ਹਲਕਾ ਪ੍ਰਧਾਨ ਵਜੋਂ ਹਲਕੇ ਦੇ ਵੱਖ-ਵੱਖ ਕਾਲਜਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨ ਅਤੇ ਸਰਕਲ ਪ੍ਰਧਾਨ ਵਜੋਂ 22 ਪਿੰਡਾਂ ਦੇ ਨੌਜਵਾਨਾਂ ਨੂੰ ਜਥੇਬੰਦਕ ਤੌਰ ’ਤੇ ਲਾਮਬੰਦ ਕਰਨ ਦੀ ਜ਼ਿੰਮੇਵਾਰੀ ਨਿਭਾਉਣਗੇ। ਸਮਾਗਮ ’ਚ ਐਸ.ਓ.ਆਈ.ਦੇ ਜ਼ਿਲ੍ਹਾ ਪ੍ਰਧਾਨ ਸਹਿਜਪ੍ਰੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਨੌਨਿਹਾਲ ਸਿੰਘ, ਮਨਮੀਤ ਸਿੰਘ ਸਿੱਧੂ, ਤੇਜਵੀਰ ਸਿੱਧੂ, ਜਸਪ੍ਰੀਤ ਸਿੰਘ ਗਰਚਾ, ਅਨਵਰ ਖਾਨ, ਕਰਨਵੀਰ ਸਿੰਘ ਸ਼ਾਹੀ, ਸਾਹਿਬਜੋਤ ਸਿੰਘ ਸ਼ਾਹੀ, ਜਸਕੀਰਤ ਸਿੰਘ ਬਾਠ, ਏਕਮ ਸਿੰਘ ਬਾਠ, ਗੁਰਕੀਰਤ ਸਿੰਘ ਚਾਹਲ, ਸਾਹਿਲਪ੍ਰੀਤ ਸਿੰਘ ਮਾਂਗਟ, ਹਰਮਨ ਸਿੰਘ ਦਿਉਲ, ਦਲਜੀਤ ਸਿੰਘ ਦਿਉਲ, ਬਲਪ੍ਰੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਸਹੋਤਾ, ਜਗਦੀਪ ਸਿੰਘ ਧੀਮਾਨ, ਏਕਵੀਰ ਸਿੰਘ ਸਰਾਓ, ਗੁਰਮਨਜੋਤ ਸਿੰਘ ਘੁੰਮਣ, ਰਵੀ ਕਲੇਰ, ਗੁਰਸਿਮਰਨ ਸਿੰਘ, ਕੋਮਲ ਸਿੰਘ ਸਿੱਧੂ, ਗੁਰਜੰਟ ਸਿੰਘ ਬੈਂਸ, ਤਰਨਵੀਰ ਸਿੰਘ, ਇੰਦਰ ਸਿੰਘ ਸਿੱਧੂਪੁਰ, ਲਖਵਿੰਦਰ ਸਿੰਘ ਮਹਿਮੀ, ਜਗਤਾਰ ਸਿੰਘ, ਚਸ਼ਮ ਸਿੰਘ ਭੁੱਲਰ, ਜਸਕਰਨ ਸਿੰਘ ਭੁੱਲਰ, ਮਨਮੀਤ ਸਿੰਘ ਸਰਾਓ, ਸੰਨੀ ਰਾਏ, ਕਰਨ ਸਿੰਘ ਮਾਂਗਟ, ਦਵਿੰਦਰ ਸਿੰਘ ਟਿਵਾਣਾ, ਬਲਦੀਪ ਸਿੰਘ ਧਾਲੀਵਾਲ ਅਤੇ ਮਨਰਾਜ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ’ਚ ਨੌਜਵਾਨ ਅਤੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੌਰਾਨ ਸੀਨੀਅਰ ਆਗੂ ਲਖਵੀਰ ਸਿੰਘ ਲੱਖੀ, ਹਰਚੰਦ ਸਿੰਘ, ਬਲਵਿੰਦਰ ਸਿੰਘ ਬਿੰਦੀ, ਸੁਖਵੀਰ ਕੌਰ ਸੁਹਾਵੀ, ਫ਼ਕੀਰ ਚੰਦ ਜਟਾਣਾਂ ਤੇ ਕਰਮਜੀਤ ਕੌਰ ਸਮੇਤ ਪਿੰਡ ਲੁਹਾਰ ਮਾਜਰਾ ਖ਼ੁਰਦ ਤੋਂ ਵੱਡੀ ਗਿਣਤੀ ’ਚ ਹੋਰ ਪਤਵੰਤੇ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਫ਼ਗਾਨਿਸਤਾਨ ਖ਼ਿਲਾਫ਼ ਟੀ 20 ਲੜੀ ਤੋਂ ਵਰੁਣ ਬਾਹਰ ਅਗਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਸਰਹਿੰਦ ’ਚ ਹੋਣ ਵਾਲੀ ਪੰਜਾਬ ਬਚਾਓ ਰੈਲੀ ਦੀਆਂ ਤਿਆਰੀਆਂ ਮੁਕੰਮਲ- ਭੁੱਟਾ...
Ad Position 24