ਅਫ਼ਗਾਨਿਸਤਾਨ ਖ਼ਿਲਾਫ਼ ਟੀ 20 ਲੜੀ ਤੋਂ ਵਰੁਣ ਬਾਹਰ
ਨਵੀਂ ਦਿੱਲੀ, 14 ਸਤੰਬਰ (ਏਜੰਸੀ)-ਭਾਰਤੀ ਕ੍ਰਿਕਟਰ ਵਰੁਣ ਚੱਕਰਵਰਤੀ ਸੋਮਵਾਰ ਨੂੰ ਸੱਟ ਕਾਰਨ ਅਫਗਾਨਿਸਤਾਨ ਵਿਰੁੱਧ ਚੱਲ ਰਹੀ ਟੀ-20 ਲੜੀ ਤੋਂ ਬਾਹਰ ਹੋ ਗਏ ਹਨ। ਚੱਕਰਵਰਤੀ ਹਾਲ ਹੀ ਵਿਚ ਹੈਮਸਟ੍ਰਿੰਗ ਦੀ ਉਸ ਸੱਟ ਤੋਂ ਉਭਰੇ ਸਨ ਜੋ ਉਨ੍ਹਾਂ ਨੂੰ ਜੁਲਾਈ ਵਿਚ ਇੰਗਲੈਂਡ ਦੌਰੇ ਦੌਰਾਨ ਲੱਗੀ ਸੀ।
ਨਵੀਂ ਦਿੱਲੀ, 14 ਸਤੰਬਰ (ਏਜੰਸੀ)-ਭਾਰਤੀ ਕ੍ਰਿਕਟਰ ਵਰੁਣ ਚੱਕਰਵਰਤੀ ਸੋਮਵਾਰ ਨੂੰ ਸੱਟ ਕਾਰਨ ਅਫਗਾਨਿਸਤਾਨ ਵਿਰੁੱਧ ਚੱਲ ਰਹੀ ਟੀ-20 ਲੜੀ ਤੋਂ ਬਾਹਰ ਹੋ ਗਏ ਹਨ। ਚੱਕਰਵਰਤੀ ਹਾਲ ਹੀ ਵਿਚ ਹੈਮਸਟ੍ਰਿੰਗ ਦੀ ਉਸ ਸੱਟ ਤੋਂ ਉਭਰੇ ਸਨ ਜੋ ਉਨ੍ਹਾਂ ਨੂੰ ਜੁਲਾਈ ਵਿਚ ਇੰਗਲੈਂਡ ਦੌਰੇ ਦੌਰਾਨ ਲੱਗੀ ਸੀ। ਅਫਗਾਨਿਸਤਾਨ ਵਿਰੁੱਧ ਲੜੀ ਦੇ ਪਹਿਲੇ ਮੈਚ ਵਿਚ ਜਿਸ ਨੂੰ ਭਾਰਤ ਨੇ ਆਸਾਨੀ ਨਾਲ ਜਿੱਤਿਆ ਸੀ, ਉਨ੍ਹਾਂ ਨੇ ਆਪਣੇ ਚਾਰ ਓਵਰਾਂ ਵਿਚ ਸਿਰਫ਼ 16 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ ਸੀ।ਬੀ.ਸੀ.ਸੀ.ਆਈ. ਦੇ ਇਕ ਸੂਤਰ ਨੇ ਕਿਹਾ ਕਿ ਇਹ ਇਕ ਨਵੀਂ ਸੱਟ ਹੈ। ਉਹ ਲੜੀ ਤੋਂ ਬਾਹਰ ਹੋ ਗਏ ਹਨ। ਇਸ ਨਵੀਂ ਸੱਟ ਕਾਰਨ 19 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਚੱਕਰਵਰਤੀ ਦੇ ਹਿੱਸਾ ਲੈਣ ਦੀ ਸੰਭਾਵਨਾ ਬਹੁਤ ਘੱਟ ਹੋ ਗਈ ਹੈ।