ਬੇਕਾਬੂ ਏ.ਆਈ. ਖਿਲਾਫ਼ ਮਜ਼ਬੂਤ ਸੁਰੱਖਿਆ ਕਵਚ ਹਾਂ-ਟਰੰਪ
ਵਾਸ਼ਿੰਗਟਨ, 14 ਸਤੰਬਰ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਬੇਕਾਬੂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.)
ਵਾਸ਼ਿੰਗਟਨ, 14 ਸਤੰਬਰ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਬੇਕਾਬੂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਖਿਲਾਫ਼ ਇਕ ਮਜ਼ਬੂਤ ਸੁਰੱਖਿਆ ਕਵਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤਕਨਾਲੋਜੀ ਨੂੰ ਸੀਮਤ ਕਰਨ ਦੀ ਕੋਈ ਵੀ ਕੋਸ਼ਿਸ਼ ਇਕ ਬੀਮਾਰ ਮਾਨਸਿਕਤਾ ਵਾਲੀ ਸਾਜ਼ਿਸ਼ ਦਾ ਹਿੱਸਾ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਏ.ਆਈ. ਨੂੰ ਜਿਸ ਇਕਮਾਤਰ ਕੰਟਰੋਲ ਜਾਂ ਸੁਰੱਖਿਆ ਕਵਚ ਦੀ ਲੋੜ ਹੈ, ਉਹ ਹੈ ਇਕ ਮਜ਼ਬੂਤ ਤੇ ਸਮਝਦਾਰ ਰਾਸ਼ਟਰਪਤੀ, ਅਤੇ ਅਮਰੀਕਾ ਕੋਲ ਅਜਿਹੀ ਸਮਰਥਾ ਵਾਲੇ ਰਾਸ਼ਟਰਪਤੀ ਹਨ। ਟਰੰਪ ਨੇ ਖਾਸ ਤੌਰ ’ਤੇ ਕਿਹਾ ਕਿ ਪ੍ਰਸ਼ਾਸਨ ਨੇ ਏ.ਆਈ. ਕੰਪਨੀ ਐਂਥਰੋਪਿਕ ਨੂੰ ਪਹਿਲਾਂ ਹੀ ਬੁਰੇ ਜਾਂ ਸੰਭਾਵਿਤ ਰੂਪ ਨਾਲ ਬੁਰੇ ਕੰਮ ਕਰਨ ਤੋਂ ਰੋਕ ਦਿੱਤਾ ਹੈ।