ਸਰਫਰੋਸ਼ ਰੰਗ ਮੰਚ ਵਲੋਂ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦਾ ਸਨਮਾਨ
ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਮਨਪ੍ਰੀਤ ਸਿੰਘ)- ਸਰਫਰੋਸ਼ ਰੰਗ ਮੰਚ ਦੇ ਮੈਨੇਜਰ ਸ਼ਿਵਮ ਸੂਦ, ਡਾਇਰੈਕਟਰ ਡਾਲੀ ਸ਼ਾਹ ਤੇ ਅਸਿਸਟੈਂਟ ਡਾਇਰੈਕਟਰ ਤਨਵੀਰ ਸਿੰਘ ਵਲੋਂ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਮਨਪ੍ਰੀਤ ਸਿੰਘ)- ਸਰਫਰੋਸ਼ ਰੰਗ ਮੰਚ ਦੇ ਮੈਨੇਜਰ ਸ਼ਿਵਮ ਸੂਦ, ਡਾਇਰੈਕਟਰ ਡਾਲੀ ਸ਼ਾਹ ਤੇ ਅਸਿਸਟੈਂਟ ਡਾਇਰੈਕਟਰ ਤਨਵੀਰ ਸਿੰਘ ਵਲੋਂ ਮਾਤਾ ਗੁਜਰੀ ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰੰਗ ਮੰਚ ਵਲੋਂ ਉਨ੍ਹਾਂ ਨੂੰ ਪ੍ਰਿੰਸੀਪਲ ਦੇ ਅਹੁਦੇ ਉੱਤੇ ਬਿਰਾਜਮਾਨ ਹੋਣ ਲਈ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਪ੍ਰੋਫੈਸਰ ਮੁਹੰਮਦ ਅਨਵਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਸਰਫਰੋਸ਼ ਰੰਗ ਮੰਚ ਦੇ ਮੈਂਬਰਾਂ ਨੇ ਕਿਹਾ ਕਿ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਕਾਮਰਸ ਵਿਭਾਗ ਦੇ ਮੁਖੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਕਾਲਜ ਦੀ ਅਕਾਦਮਿਕ ਤੇ ਸੰਸਥਾਗਤ ਤਰੱਕੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੀ ਮਿਹਨਤ, ਦੂਰਦਰਸ਼ੀ ਸੋਚ ਅਤੇ ਸਮਰਪਣ ਸਦਕਾ ਕਾਲਜ ਦਾ ਮਾਣ ਵਧਿਆ ਹੈ। ਰੰਗ ਮੰਚ ਦੇ ਮੈਂਬਰਾਂ ਨੇ ਆਸ ਪ੍ਰਗਟਾਈ ਕਿ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਆਪਣੀ ਅਗਵਾਈ ਤੇ ਤਜਰਬੇ ਨਾਲ ਮਾਤਾ ਗੁਜਰੀ ਕਾਲਜ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣਗੇ ਤੇ ਸੰਸਥਾ ਦਾ ਨਾਮ ਸਨਮਾਨ ਨਾਲ ਹੋਰ ਉੱਚਾ ਕਰਨਗੇ।