ਪੀ. ਐਮ. ਸਵੈਨਿਧੀ ਸਕੀਮ ਅਧੀਨ ਲੋਕ ਕਲਿਆਣ ਮੇਲਾ ਲਗਾਇਆ
ਅਮਲੋਹ, 16 ਸਤੰਬਰ, (ਕੇਵਲ ਸਿੰਘ)- ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ ਦੀ ਅਗਵਾਈ ਹੇਠ ਸਰਕਾਰ ਦੀਆਂ ਹਦਾਇਤਾਂ ਅਨੁਸਾਰ 1 ਤੋਂ 30 ਸਤੰਬਰ ਤੱਕ ਪੀ. ਐਮ.
ਅਮਲੋਹ, 16 ਸਤੰਬਰ, (ਕੇਵਲ ਸਿੰਘ)- ਨਗਰ ਕੌਂਸਲ ਅਮਲੋਹ ਦੇ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ ਦੀ ਅਗਵਾਈ ਹੇਠ ਸਰਕਾਰ ਦੀਆਂ ਹਦਾਇਤਾਂ ਅਨੁਸਾਰ 1 ਤੋਂ 30 ਸਤੰਬਰ ਤੱਕ ਪੀ. ਐਮ. ਸਵੈਨਿਧੀ ਸਕੀਮ ਅਧੀਨ ‘ਲੋਕ ਕਲਿਆਣ ਮੇਲਾ’ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਸ਼ਹਿਰ ਦੇ ਫਲਾਂ, ਸਬਜ਼ੀਆਂ, ਜੂਸ, ਚਾਹ ਅਤੇ ਪਲਾਸਟਿਕ ਆਦਿ ਦੀਆਂ ਰੇਹੜੀਆਂ ਲਗਾਉਣ ਵਾਲੇ ਲੋਕਾਂ ਨੇ ਸ਼ਮੂਲੀਅਤ ਕੀਤੀ। ਮੇਲੇ ਦੌਰਾਨ ਰੇਹੜੀ-ਫੜ੍ਹੀ ਵਾਲਿਆਂ ਵਲੋਂ ਮੌਕੇ ’ਤੇ ਨਵੇਂ ਲੋਨਾਂ ਲਈ ਅਰਜ਼ੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਪੀ.ਐਮ. ਸਵੈਨਿਧੀ ਸਕੀਮ ਦੇ ਲਾਭਪਾਤਰੀਆਂ ਦੇ ਕ੍ਰੇਡਿਟ ਕਾਰਡ ਅਤੇ ‘ਸਵੈਨਿਧੀ ਸੇ ਸਮਰਿਧੀ’ ਸਕੀਮ ਅਧੀਨ ਪ੍ਰੋਫਾਈਲਿੰਗ ਕੀਤੀ ਗਈ ਅਤੇ ਆਯੁਸ਼ਮਾਨ ਕਾਰਡ ਵੀ ਅੱਪਡੇਟ ਕੀਤੇ ਗਏ। ਇਸ ਮੌਕੇ ਲੀਡ ਬੈਂਕ ਮੈਨੇਜਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵੀ ਮੌਜੂਦ ਸਨ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਪੈਂਡਿੰਗ ਅਤੇ ਨਵੇਂ ਲੋਨਾਂ ਦਾ ਜਲਦ ਨਿਪਟਾਰਾ ਕਰਨ ਲਈ ਕਿਹਾ। ਡੇ-ਨੂਲਮ ਸਕੀਮ ਦੇ ਅਧਿਕਾਰੀ ਦਰਸ਼ਨ ਸਿੰਘ ਸੀ.ਐਮ. ਐਮ ਅਤੇ ਚੇਤਨਾ ਮੰਜੂ ਸੀ.ਓ. ਨੇ ਲੋਕਾਂ ਨੂੰ ਪਹਿਲੇ ਲੋਨ 15 ਹਜ਼ਾਰ, ਦੂਜੇ 25 ਹਜ਼ਾਰ ਅਤੇ ਤੀਜੇ 50 ਹਜ਼ਾਰ ਰੁਪਏ ਸਮੇਤ ਹੋਰ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਕਈ ਰੇਹੜੀ-ਫੜ੍ਹੀ ਵਾਲਿਆਂ ਨੂੰ ਡਿਜ਼ੀਟਲੀ ਐਕਟਿਵ ਵੀ ਕੀਤਾ ਗਿਆ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਚੀਮਾ, ਕੌਂਸਲਰ ਜਗਤਾਰ ਸਿੰਘ ਤੇ ਮੋਨੀ ਪੰਡਿਤ ਨੇ ਵੀ ਲੋਕਾਂ ਨੂੰ ਲੋਨ ਸਕੀਮਾਂ ਦਾ ਲਾਭ ਲੈਣ ਦੀ ਅਪੀਲ ਕੀਤੀ।