18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ ਤੇ ਵਰਕਰਾਂ ਵਲੋਂ ਮੀਟਿੰਗ

ਪਾਤੜਾਂ, 17 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਸ਼ੁਤਰਾਣਾ ਦੇ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਪਾਤੜਾਂ ਦੇ ਗੁਰਦੁਆਰਾ ਨਾਨਕ ਪ੍ਰਕਾਸ਼ ਸਾਹਿਬ ਵਿਖੇ ਹੋਈ। ਅਕਾਲੀ ਦਲ ਵਾਰਿਸ ਪੰਜਾਬ ਵਲੋਂ ਹਲਕਾ ਸ਼ੁਤਰਾਣਾ ਦੀ ਨਿਯੁਕਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ।

Ad Position 21
No active advertisement
ਅਜੀਤ ਡੈਸਕ 18-09-2026
ਪਾਤੜਾਂ, 17 ਸਤੰਬਰ (ਜਗਦੀਸ਼ ਸਿੰਘ ਕੰਬੋਜ)- ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਸ਼ੁਤਰਾਣਾ ਦੇ ਆਗੂਆਂ ਤੇ ਵਰਕਰਾਂ ਦੀ ਇਕ ਮੀਟਿੰਗ ਪਾਤੜਾਂ ਦੇ ਗੁਰਦੁਆਰਾ ਨਾਨਕ ਪ੍ਰਕਾਸ਼ ਸਾਹਿਬ ਵਿਖੇ ਹੋਈ। ਅਕਾਲੀ ਦਲ ਵਾਰਿਸ ਪੰਜਾਬ ਵਲੋਂ ਹਲਕਾ ਸ਼ੁਤਰਾਣਾ ਦੀ ਨਿਯੁਕਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ’ਚ ਹਲਕੇ ਤੋਂ ਬਾਹਰ ਦੇ ਕਿਸੇ ਵੀ ਉਮੀਦਵਾਰ ਨੂੰ ਨਾ ਉਤਾਰੇ ਜਾਣ ਦੀ ਹਲਕੇ ਦੇ ਸਰਗਰਮ ਵਰਕਰਾਂ ਵਲੋਂ ਮੰਗ ਕੀਤੀ ਗਈ ਤੇ ਇਸ ਮੰਗ ਨੂੰ ਵੱਡੀ ਗਿਣਤੀ ਵਿਚ ਇਕੱਤਰ ਵਰਕਰਾਂ ਵਲੋਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਗਈ। ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜ ਮੈਂਬਰੀ ਕਮੇਟੀ ’ਚੋਂ ਭਗਵੰਤ ਸਿੰਘ ਸ਼ੁਤਰਾਣਾ, ਗੋਬਿੰਦਪ੍ਰੀਤ ਸਿੰਘ ਸਧਾਰਨਪੁਰ, ਦਵਿੰਦਰ ਸਿੰਘ ਵਿਰਕ, ਗੁਰਜੰਟ ਸਿੰਘ ਦੁਤਾਲ, ਦਲੇਰ ਸਿੰਘ ਸਾਬਕਾ ਸਰਪੰਚ ਡੇਰਾ ਬੋਹੜਵਾਲਾ ਨੇ ਦੱਸਿਆ ਕਿ ਹਲਕੇ ਦੇ ਸਰਗਰਮ ਵਰਕਰਾਂ ਦੀ ਇਸ ਮੀਟਿੰਗ ’ਚ ਸਾਰੇ ਵਰਕਰਾਂ ਨੇ ਧਿਆਨ ਵਿਚ ਲਿਆਂਦਾ ਹੈ ਕਿ ਪਾਰਟੀ ਦੇ ਨਾਂਅ ’ਤੇ ਵੱਡੇ ਫਲੈਕਸ ਲਾ ਕੇ ਹਲਕੇ ਦੇ ਬਾਹਰ ਦੇ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਜਿਸ ਦੀ ਨਾ ਤਾਂ ਪਾਰਟੀ ਲਈ ਕੋਈ ਦੇਣ ਹੈ ਅਤੇ ਨਾ ਹੀ ਇਸ ਨੇ ਹਲਕੇ ਦੇ ਕਿਸੇ ਵੀ ਆਗੂ ਤੇ ਵਰਕਰ ਨਾਲ ਕਦੇ ਕੋਈ ਸੰਪਰਕ ਕੀਤਾ ਹੈ। ਇਸ ਲਈ ਕੋਈ ਹਲਕੇ ਤੋਂ ਬਾਹਰ ਦੇ ਆਗੂ ਨੂੰ ਇਸ ਹਲਕੇ ਦੇ ਵਰਕਰਾਂ ਵਲੋਂ ਸਵੀਕਾਰ ਨਹੀਂ ਕੀਤਾ ਜਾਵੇਗਾ। ਸਾਰੇ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਇਹ ਪ੍ਰਵਾਨਗੀ ਦਿੱਤੀ ਕਿ ਹਲਕੇ ਦੇ ਦੇ ਹੀ ਆਗੂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰ ਦੇ 24 ਘੰਟੇ ਬਿਜਲੀ ਦੇ ਵਾਅਦੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ- ਗੁਰਦੀਪ ਸਿੰਘ ਅਗਲੀ ਖ਼ਬਰ ਸਲੇਮਪੁਰ ਬ੍ਰਾਹਮਣਾਂ ’ਚ ਰਣਜੋਧ ਸਿੰਘ ਹਡਾਣਾ ਨੇ ਵੱਖ-ਵੱਖ ਪਰਿਵਾਰ ਪਾਰਟੀ ’ਚ ਕੀਤੇ ਸ਼ਾਮਿਲ
Ad Position 24