ਭਾਰਤ ਵਿਕਾਸ ਪਰਿਸ਼ਦ ਵਲੋਂ ਰਾਮ ਬਾਗ਼ ਅਮਲੋਹ ਨੂੰ ਤਿੰਨ ਪੱਖੇ ਭੇਟ
ਅਮਲੋਹ, 18 ਸਤੰਬਰ (ਕੇਵਲ ਸਿੰਘ)- ਭਾਰਤ ਵਿਕਾਸ ਪਰਿਸ਼ਦ ਬਰਾਂਚ ਅਮਲੋਹ ਵਲੋਂ ਸਮਾਜ ਸੇਵਾ ਦੇ ਤਹਿਤ ਰਾਮ ਬਾਗ਼ ਅਮਲੋਹ ਨੂੰ ਤਿੰਨ ਛੱਤ ਵਾਲੇ ਪੱਖੇ ਭੇਟ ਕੀਤੇ ਗਏ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਭੂਸ਼ਣ ਗਰਗ ਨੇ ਕਿਹਾ ਕਿ ਰਾਮ ਬਾਗ਼ ਸਾਰੇ ਧਰਮਾਂ ਦੇ ਲੋਕਾਂ ਲਈ ਸਾਂਝਾ ਅਸਥਾਨ ਹੈ, ਜਿੱਥੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸੰਸਕਾਰ ਲਈ ਆਉਂਦੇ ਹਨ।
ਅਮਲੋਹ, 18 ਸਤੰਬਰ (ਕੇਵਲ ਸਿੰਘ)- ਭਾਰਤ ਵਿਕਾਸ ਪਰਿਸ਼ਦ ਬਰਾਂਚ ਅਮਲੋਹ ਵਲੋਂ ਸਮਾਜ ਸੇਵਾ ਦੇ ਤਹਿਤ ਰਾਮ ਬਾਗ਼ ਅਮਲੋਹ ਨੂੰ ਤਿੰਨ ਛੱਤ ਵਾਲੇ ਪੱਖੇ ਭੇਟ ਕੀਤੇ ਗਏ। ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਭੂਸ਼ਣ ਗਰਗ ਨੇ ਕਿਹਾ ਕਿ ਰਾਮ ਬਾਗ਼ ਸਾਰੇ ਧਰਮਾਂ ਦੇ ਲੋਕਾਂ ਲਈ ਸਾਂਝਾ ਅਸਥਾਨ ਹੈ, ਜਿੱਥੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਿਮ ਸੰਸਕਾਰ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਰਾਮ ਬਾਗ਼ ਕਮੇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਵਿਚ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਰਾਮ ਬਾਗ਼ ਕਮੇਟੀ ਦੇ ਅਹੁਦੇਦਾਰ ਰਾਕੇਸ਼ ਸੇਢਾ ਨੇ ਪੱਖੇ ਭੇਟ ਕਰਨ ਲਈ ਭਾਰਤ ਵਿਕਾਸ ਪਰਿਸ਼ਦ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਰਿਸ਼ਦ ਦੇ ਸੈਕਟਰੀ ਜਰਨੈਲ ਸਿੰਘ ਸਹੋਤਾ, ਕੈਸ਼ੀਅਰ ਮੁਹੰਮਦ ਸਮੀਰ, ਚਰਨਜੀਤ ਕੁਮਾਰ ਅਬਰੋਲ, ਭੂਸ਼ਣ ਸ਼ਰਮਾ ਤੇ ਰਾਜੀਵ ਵਰਮਾ ਆਦਿ ਮੌਜੂਦ ਸਨ।