19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

70 ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਖਮਾਣੋਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਖਮਾਣੋਂ, 18 ਸਤੰਬਰ (ਜੋਗਿੰਦਰ ਪਾਲ)-70ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਤਲਵਾਰਬਾਜ਼ੀ ਮੁਕਾਬਲਿਆਂ ਵਿਚ ਸਕੂਲ ਆਫ਼ ਐਮੀਨੈਂਸ ਖਮਾਣੋਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਕੇ ਰਾਜ ਪੱਧਰੀ ਮੁਕਾਬਲਿਆਂ ਲਈ ਆਪਣੀ ਚੋਣ ਕਰਵਾਈ ਹੈ। ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਸਕੂਲ ਅਤੇ ਖਮਾਣੋਂ ਖੇਤਰ ਦਾ ਨਾਮ ਰੌਸ਼ਨ ਹੋਇਆ ਹੈ।

Ad Position 21
No active advertisement
70ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਮਾਣੋਂ ਦੇ ਵਿਦਿਆਰਥੀ ਸਕੂਲ ਸਟਾਫ਼ ਨਾਲ। ਅਜੀਤ ਤਸਵੀਰ 19-09-2026
ਖਮਾਣੋਂ, 18 ਸਤੰਬਰ (ਜੋਗਿੰਦਰ ਪਾਲ)-70ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਤਲਵਾਰਬਾਜ਼ੀ ਮੁਕਾਬਲਿਆਂ ਵਿਚ ਸਕੂਲ ਆਫ਼ ਐਮੀਨੈਂਸ ਖਮਾਣੋਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਹਾਸਲ ਕਰਕੇ ਰਾਜ ਪੱਧਰੀ ਮੁਕਾਬਲਿਆਂ ਲਈ ਆਪਣੀ ਚੋਣ ਕਰਵਾਈ ਹੈ। ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਸਕੂਲ ਅਤੇ ਖਮਾਣੋਂ ਖੇਤਰ ਦਾ ਨਾਮ ਰੌਸ਼ਨ ਹੋਇਆ ਹੈ। ਸਕੂਲ ਮੁਖੀ ਪੁਨੀਤ ਕੌਰ ਨੇ ਜੇਤੂ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਕੋਚਾਂ ਵਲੋਂ ਕਰਵਾਈ ਜਾ ਰਹੀ ਨਿਰੰਤਰ ਸਿਖਲਾਈ ਦਾ ਨਤੀਜਾ ਹੈ। ਅੰਡਰ-14 ਵਰਗ ਵਿਚ ਸਾਹਿਬ ਸਿੰਘ ਨੇ ਪਹਿਲਾ, ਮਨਜੋਤ ਸਿੰਘ ਨੇ ਦੂਜਾ, ਮਜਾਹਿਦ, ਵੰਸ਼ਨੂਰ ਅਤੇ ਸੇਵਕ ਸ਼ਾਰਕੀ ਨੇ ਤੀਜਾ, ਕਬੀਰ ਵਾਲੀਆ ਨੇ ਦੂਜਾ ਅਤੇ ਖੁਸ਼ਮਨਪ੍ਰੀਤ ਕੌਰ ਨੇ ਇੱਪੀ ਵਿਚ ਪਹਿਲਾ ਅਤੇ ਫੁਆਇਲ ਵਿਚ ਦੂਜਾ ਸਥਾਨ ਹਾਸਲ ਕੀਤਾ। ਅੰਡਰ-17 ਵਿਚ ਸਿਮਰਨਪ੍ਰੀਤ ਕੌਰ ਨੇ ਪਹਿਲਾ, ਅਮਨਪ੍ਰੀਤ ਕੌਰ ਨੇ ਦੂਜਾ, ਤੇਗਨੂਰ ਕੌਰ ਅਤੇ ਅਵਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕਿਆਂ ਵਿਚ ਏਕਮਜੋਤ ਸਿੰਘ ਅਤੇ ਨਵਜੋਤ ਸਿੰਘ ਨੇ ਪਹਿਲਾ, ਜਦਕਿ ਬਲਵਿੰਦਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-19 ਵਰਗ ਵਿਚ ਤਰਨਵੀਰ ਸਿੰਘ ਨੇ ਇੱਪੀ ਅਤੇ ਫੁਆਇਲ ਵਿਚ ਕ੍ਰਮਵਾਰ ਪਹਿਲਾ ਤੇ ਦੂਜਾ, ਅਰਸ਼ਦੀਪ ਸਿੰਘ ਅਤੇ ਸਾਹਿਬ ਸਿੰਘ ਨੇ ਤੀਜਾ, ਆਰੂਸ਼ ਨੇ ਪਹਿਲਾ ਸਥਾਨ ਹਾਸਲ ਕੀਤਾ। ਲੜਕੀਆਂ ਵਿਚ ਸਹਿਜਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਨੇ ਪਹਿਲਾ, ਜਦਕਿ ਖ਼ੁਸ਼ਬੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਸਫਲਤਾ ਲਈ ਸਟੇਟ ਅਵਾਰਡੀ ਪੀ.ਟੀ.ਆਈ. ਅਤੇ ਕੋਚ ਗੁਰਪ੍ਰੀਤ ਸਿੰਘ, ਕੋਚ ਲਖਵਿੰਦਰ ਸਿੰਘ, ਲੈਕਚਰਾਰ ਕੁਲਜੀਤ ਕੌਰ, ਕੋਚ ਹੁਸਨਪ੍ਰੀਤ ਕੌਰ ਅਤੇ ਕੋਚ ਰਮਨੀਕ ਕੌਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਗਈ। ਡੀ.ਐੱਮ. ਸਪੋਰਟਸ ਜਸਵੀਰ ਸਿੰਘ ਤੋਂ ਇਲਾਵਾ ਲੈਕ. ਰਣਜੀਤ ਮੋਦਗਿਲ, ਲੈਕ. ਜਗਦੀਪ ਸਿੰਘ, ਪਵਨ ਕੁਮਾਰ, ਦਰਸ਼ਨ ਸਿੰਘ, ਸਰਬਜੀਤ ਸਿੰਘ ਅਤੇ ਆਸਪ੍ਰੀਤ ਕੌਰ ਨੇ ਵੀ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਰਾਜ ਪੱਧਰੀ ਖੇਡਾਂ ਵਿਚ ਪੂਰੇ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ। ਸਕੂਲ ਆਫ਼ ਐਮੀਨੈਂਸ ਖਮਾਣੋਂ ਦੇ ਫੈਨਸਿੰਗ ਵਿੰਗ ਵਿਚ ਗਾਰਡਨ ਵੈਲੀ ਸਕੂਲ, ਜੀਸਸ ਸੇਵੀਅਰ ਸਕੂਲ ਖਮਾਣੋਂ ਅਤੇ ਸਰਕਾਰੀ ਹਾਈ ਸਕੂਲ ਲੋਹਾਰ ਮਾਜਰਾ ਦੇ ਖਿਡਾਰੀ ਵੀ ਕੋਚ ਗੁਰਪ੍ਰੀਤ ਸਿੰਘ ਤੋਂ ਸਿਖਲਾਈ ਪ੍ਰਾਪਤ ਕਰਦੇ ਹਨ। ਇਨ੍ਹਾਂ ਸਕੂਲਾਂ ਦੇ ਕਈ ਖਿਡਾਰੀਆਂ ਦੀ ਵੀ ਰਾਜ ਪੱਧਰੀ ਖੇਡਾਂ ਲਈ ਚੋਣ ਹੋਈ ਹੈ ਤੇ ਉਨ੍ਹਾਂ ਨੇ ਤਗਮੇ ਜਿੱਤੇ ਹਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੀ ਕਮਰਸ ਐਸੋਸੀਏਸ਼ਨ ਨੇ ਅੰਤਰ ਵਿਭਾਗੀ ਭਾਸ਼ਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਭਾਰਤ ਵਿਕਾਸ ਪਰਿਸ਼ਦ ਵਲੋਂ ਰਾਮ ਬਾਗ਼ ਅਮਲੋਹ ਨੂੰ ਤਿੰਨ ਪੱਖੇ ਭੇਟ
Ad Position 24