ਲਾਇਨਜ਼ ਕਲੱਬ ਸੁਪਰੀਮ ਦਾ ਸਥਾਪਨਾ ਸਮਾਰੋਹ ਮਨਾਇਆ
ਮੰਡੀ ਗੋਬਿੰਦਗੜ੍ਹ, 23 ਸਤੰਬਰ (ਰਾਜੇਸ਼ ਸ਼ਰਮਾ)- ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਦਾ 30ਵਾਂ ਸਥਾਪਨਾ ਸਮਾਰੋਹ ‘ਆਨੰਦ-26’ ਬਸੰਤ ਫੂਡ ਪਲਾਜ਼ਾ ਵਿਖੇ ਸਾਬਕਾ ਜ਼ਿਲ੍ਹਾ ਗਵਰਨਰ ਡਾ. ਮਨਮੋਹਨ ਕੌਸ਼ਲ ਦੀ ਅਗਵਾਈ ਹੇਠ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ।
ਪ
ਪ੍ਰਧਾਨ ਲਾਇਨ ਆਨੰਦ ਪਨੇਸਰ ਅਤੇ ਉਨ੍ਹਾਂ ਦੀ ਪਤਨੀ ਨੂੰ ਸਨਮਾਨਿਤ ਕਰਦੇ ਹੋਏ ਜ਼ਿਲ੍ਹਾ ਗਵਰਨਰ ਤੇ ਮੈਂਬਰ।
17-09-2026
ਮੰਡੀ ਗੋਬਿੰਦਗੜ੍ਹ, 23 ਸਤੰਬਰ (ਰਾਜੇਸ਼ ਸ਼ਰਮਾ)- ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਸੁਪਰੀਮ ਦਾ 30ਵਾਂ ਸਥਾਪਨਾ ਸਮਾਰੋਹ ‘ਆਨੰਦ-26’ ਬਸੰਤ ਫੂਡ ਪਲਾਜ਼ਾ ਵਿਖੇ ਸਾਬਕਾ ਜ਼ਿਲ੍ਹਾ ਗਵਰਨਰ ਡਾ. ਮਨਮੋਹਨ ਕੌਸ਼ਲ ਦੀ ਅਗਵਾਈ ਹੇਠ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸਮਾਰੋਹ ਦੌਰਾਨ ਅਜੇ ਗੋਇਲ ਨੇ ਮੁੱਖ ਮਹਿਮਾਨ, ਵਾਈਸ ਜ਼ਿਲ੍ਹਾ ਗਵਰਨਰ-1 ਨਰੇਸ਼ ਗੋਇਲ ਨੇ ਇੰਸਟਾਲੇਸ਼ਨ ਅਫ਼ਸਰ ਤੇ ਵਾਈਸ ਜ਼ਿਲ੍ਹਾ ਗਵਰਨਰ-2 ਸ਼ਸ਼ੀ ਕੁਮਾਰ ਰਾਣਾ ਨੇ ਇੰਡਕਸ਼ਨ ਅਫ਼ਸਰ ਵਜੋਂ ਸ਼ਿਰਕਤ ਕੀਤੀ, ਜਦਕਿ ਰਵਿੰਦਰ ਸੱਗੜ ਨੇ ਮੁੱਖ ਬੁਲਾਰੇ ਵਜੋਂ ਸੰਬੋਧਨ ਕੀਤਾ। ਸਮਾਰੋਹ ਦੌਰਾਨ ਡਾ. ਮਨਮੋਹਨ ਕੌਸ਼ਲ ਤੇ ਭੁਪਿੰਦਰ ਸ਼ਰਮਾ ਵਲੋਂ ਸਾਬਕਾ ਜ਼ਿਲ੍ਹਾ ਗਵਰਨਰਾਂ, ਰੀਜਨ ਚੇਅਰਪਰਸਨ ਲਲਿਤ ਗਰਗ, ਜ਼ੋਨ ਚੇਅਰਪਰਸਨ ਪਰਵੀਨ ਸਿੰਗਲਾ, ਜੀ. ਐਲ. ਟੀ. ਕੋਆਰਡੀਨੇਟਰ ਸ਼ਾਮ ਗੌਤਮ ਅਤੇ ਡੀ. ਸੀ. ਐਸ. ਮੁਕੇਸ਼ ਮਦਾਨ ਦਾ ਸਨਮਾਨ ਕੀਤਾ ਗਿਆ। ਡਾ. ਕੌਸ਼ਲ ਨੇ ਕਲੱਬ ਵਲੋਂ ਥੋੜ੍ਹੇ ਸਮੇਂ ਵਿਚ 50 ਸੇਵਾ ਪ੍ਰੋਜੈਕਟ ਲਗਾਉਣ ਲਈ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਕਲੱਬ ਸਕੱਤਰ ਵਿਨੋਦ ਕੁਮਾਰ ਕਾਹੜਾ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ 50 ਸੇਵਾ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ, ਜਦਕਿ ਖ਼ਜ਼ਾਨਚੀ ਨਿਰਮਲ ਵਰਮਾ ਨੇ ਵਿੱਤੀ ਸਥਿਤੀ ਬਾਰੇ ਜਾਣੂ ਕਰਵਾਇਆ। ਇੰਸਟਾਲੇਸ਼ਨ ਅਫ਼ਸਰ ਨਰੇਸ਼ ਗੋਇਲ ਨੇ ਨਵੀਂ ਕਾਰਜਕਾਰਨੀ ਨੂੰ ਸਹੁੰ ਚੁਕਾਈ ਅਤੇ ਆਨੰਦ ਪਨੇਸਰ ਨੂੰ ਨਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਲਈ ਸੱਦਾ ਦਿੱਤਾ। ਇਸ ਮੌਕੇ ਕਲੱਬ ਦੇ ਮੈਂਬਰਾਂ ਤੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਮੁੱਖ ਮਹਿਮਾਨ ਅਜੇ ਗੋਇਲ ਨੇ ਕਲੱਬ ਵਲੋਂ ਮੈਡੀਕਲ ਖੇਤਰ ਵਿਚ ਕੀਤੇ ਜਾ ਰਹੇ ਸੇਵਾ ਕਾਰਜਾਂ, ਮੁਫ਼ਤ ਅੱਖਾਂ ਦੀ ਜਾਂਚ ਤੇ ਸਰਜਰੀ ਕੈਂਪ, ਖ਼ੂਨਦਾਨ ਕੈਂਪ ਤੇ ਜਿਗਰ ਤੇ ਫੇਫੜਿਆਂ ਦੀ ਜਾਂਚ ਸਮੇਤ ਹੋਰ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ। ਬੱਚਿਆਂ ਦੀ ਵਿੱਦਿਅਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਵਾਲੇ ਅਧਿਆਪਕਾਂ ਲਵਨੀਸ਼ ਕੁਮਾਰ ਭੋਜਰਥ, ਸੰਜੀਵ ਕੁਮਾਰ, ਗੀਤਾ ਭਾਟੀਆ, ਰਜਨੀ ਸ਼ਰਮਾ ਤੇ ਰਘਬੀਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਆਖ਼ੀਰ ਵਿਚ ਪ੍ਰਧਾਨ ਲਾਇਨ ਆਨੰਦ ਪਨੇਸਰ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵਲੋਂ ਜਤਾਏ ਭਰੋਸੇ ਨੂੰ ਪੂਰੀ ਨਿਸ਼ਠਾ ਤੇ ਸਮਰਪਣ ਨਾਲ ਨਿਭਾਉਣਗੇ। ਸਹਾਇਕ ਫੰਕਸ਼ਨ ਚੇਅਰਮੈਨ ਭੁਪਿੰਦਰ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਰੋਹ ਵਿਚ ਵੱਡੀ ਗਿਣਤੀ ਵਿਚ ਲਾਇਨਜ਼ ਮੈਂਬਰਾਂ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਗਵਰਨਰ ਮਲਕੀਤ ਜੱਸੜ, ਟੀ.ਐਨ. ਗਰੋਵਰ, ਕਮਲਿੰਦਰ ਸ਼ਰਮਾ, ਡੀ.ਕੇ. ਸੂਦ, ਆਰ.ਕੇ. ਮਹਿਤਾ, ਆਰ . ਕੇ. ਰਾਣਾ, ਰਾਜਿੰਦਰ ਬਿੱਟੂ, ਐਚ. ਜੇ. ਐਸ. ਖੇੜਾ, ਕੇ. ਐਸ. ਸੇਠੀ, ਪ੍ਰੀਤ ਕਵਲ ਸਿੰਘ, ਹਰੀਸ਼ ਦੂਆ, ਰਣਵੀਰ ਉੱਪਲ, ਯੋਗੇਸ਼ ਸੋਨੀ, ਆਨੰਦ ਸਾਹਨੀ, ਬਰਿੰਦਰ ਸੋਹਲ, ਲਲਿਤ ਬਹਿਲ ਤੇ ਜੀ. ਐਸ. ਕਾਲੜਾ ਆਦਿ ਹਾਜ਼ਰ ਸਨ।