ਓਮੈਕਸ ਸਿਟੀ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ
ਪਟਿਆਲਾ, 24 ਸਤੰਬਰ (ਮਨਦੀਪ ਸਿੰਘ ਖਰੌੜ)- ਓਮੈਕਸ ਸਿਟੀ ਵੈਲਫੇਅਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਪ੍ਰਧਾਨ ਇੰਜੀਨੀਅਰ ਸਤਵਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਓਮੈਕਸ ਸਿਟੀ ਵਿਚ ਆਈ.
ਪਟਿਆਲਾ, 24 ਸਤੰਬਰ (ਮਨਦੀਪ ਸਿੰਘ ਖਰੌੜ)- ਓਮੈਕਸ ਸਿਟੀ ਵੈਲਫੇਅਰ ਐਸੋਸੀਏਸ਼ਨ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਪ੍ਰਧਾਨ ਇੰਜੀਨੀਅਰ ਸਤਵਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਓਮੈਕਸ ਸਿਟੀ ਵਿਚ ਆਈ.ਟੀ. ਅਤੇ ਬਾਇਓਟੈਕ ਪਾਰਕ ਲਈ ਨਿਰਧਾਰਤ ਜ਼ਮੀਨ ਦੀ ਲੈਡ ਯੂਜ ਵਰਤੋਂ ਵਿਚ ਤਬਦੀਲੀ ਸੰਬੰਧੀ ਸਾਹਮਣੇ ਆ ਰਹੀ ਤਜਵੀਜ਼ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਓਮੈਕਸ ਸਿਟੀ ਦੀ ਸ਼ੁਰੂਆਤ ਸਮੇਂ ਪੇਸ਼ ਕੀਤੇ ਗਏ ਮੂਲ ਨਕਸ਼ੇ ਅਤੇ ਬਰੋਸ਼ਰ ਅਨੁਸਾਰ, ਓਮੈਕਸ ਸਿਟੀ ਦੇ ਕੁੱਲ ਖੇਤਰਫਲ ਲਗਭਗ 336.5 ਏਕੜ, ਜਿਸ ਵਿਚੋਂ 60 ਏਕੜ ਜ਼ਮੀਨ ਆਈ.ਟੀ. ਅਤੇ ਬਾਇਓਟੈਕ ਪਾਰਕ ਲਈ ਵਿਸ਼ੇਸ਼ ਤੌਰ ’ਤੇ ਰਾਖਵੀਂ ਰੱਖੀ ਗਈ ਸੀ। ਉਸ ਸਮੇਂ ਕਲੋਨੀ ਵਸਨੀਕਾਂ ਅਤੇ ਖਰੀਦਦਾਰਾਂ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਪ੍ਰਸਤਾਵਿਤ ਆਈ.ਟੀ. ਅਤੇ ਬਾਇਓਟੈਕ ਪਾਰਕ ਰਾਹੀਂ ਲਗਪਗ 5,000 ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਤੇ ਇਹ ਖੇਤਰ ਦੇ ਆਰਥਿਕ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਵੇਗਾ। ਕਮੇਟੀ ਨੇ ਹੁਣ ਆ ਰਹੀਆਂ ਰਿਪੋਰਟਾਂ ’ਤੇ ਗੰਭੀਰ ਚਿੰਤਾ ਅਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ ਕਿ ਪਟਿਆਲਾ ਵਿਕਾਸ ਅਥਾਰਟੀ ਵਲੋਂ ਇਸ 60 ਏਕੜ ਜ਼ਮੀਨ ਦੀ ਲੈਂਡ-ਯੂਜ ਵਰਤੋਂ ਦੀ ਪ੍ਰਕਿਰਤੀ ਬਦਲ ਕੇ ਇਸ ਨੂੰ ਰਿਹਾਇਸ਼ੀ ਵਰਤੋਂ ਲਈ ਤਬਦੀਲ ਕੀਤਾ ਜਾ ਰਿਹਾ ਹੈ। ਮੈਂਬਰਾਂ ਨੇ ਕਿਹਾ ਕਿ ਅਜਿਹੀ ਤਬਦੀਲੀ ਓਮੈਕਸ ਸਿਟੀ ਦੀ ਮੁੱਢਲੀ ਵਿਕਾਸ ਯੋਜਨਾ ਤੋਂ ਪੱਛੜ ਕੇ ਬਹੁਤ ਇਲਾਕੇ ਲਈ ਬਹੁਤ ਵੱਡਾ ਘਾਟਾ ਹੋਵੇਗਾ ਅਤੇ ਇਸ ਨਾਲ ਵਸਨੀਕਾਂ ਦੀਆਂ ਰੋਜ਼ਗਾਰ, ਬੁਨਿਆਦੀ ਢਾਂਚੇ ਤੇ ਟਾਊਨਸ਼ਿਪ ਦੇ ਲੰਬੇ ਸਮੇਂ ਦੇ ਵਿਕਾਸ ਸੰਬੰਧੀ ਉਮੀਦਾਂ ਪ੍ਰਭਾਵਿਤ ਹੋਣਗੀਆਂ। ਇਸ ਸੰਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ ਅਤੇ ਸਮੁੱਚੀ ਕਾਰਜਕਾਰੀ ਕਮੇਟੀ ਨੇ ਵਲੋਂ ਪੰਜਾਬ ਸਰਕਾਰ ਵਿਕਾਸ ਅਥਾਰਟੀ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਜਿਹੀ ਕਿਸੇ ਵੀ ਤਜਵੀਜ਼ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਲਾਗੂ ਮਨਜ਼ੂਰਸ਼ੁਦਾ ਨਕਸ਼ਿਆਂ ਅਤੇ ਕਾਨੂੰਨੀ ਨਿਯਮਾਂ ਦੇ ਅਨੁਸਾਰ ਮੂਲ ਰੂਪ ਵਿਚ ਪ੍ਰਸਤਾਵਿਤ ਆਈ. ਟੀ. ਅਤੇ ਬਾਇਓਟੈਕ ਪਾਰਕ ਨੂੰ ਪਹਿਲਾ ਬਣੀ ਤਜਵੀਜ ਅਨੁਸਾਰ ਬਣਾਇਆ ਜਾਵੇ ਅਤੇ ਕਲੋਨੀ ਵਸਨੀਕਾਂ ਅਤੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰੇ ਤੋਂ ਬਿਨਾਂ ਕੋਈ ਅੰਤਿਮ ਫ਼ੈਸਲਾ ਨਾ ਲਿਆ ਜਾਵੇ।