26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਕਾਰ ਸਵਾਰ 2 ਔਰਤਾਂ ਅਤੇ ਇਕ ਵਿਅਕਤੀ ਬਜ਼ੁਰਗ ਔਰਤ ਦੀਆਂ ਵਾਲੀਆਂ ਉਤਾਰ ਕੇ ਹੋਏ ਫ਼ਰਾਰ

ਫ਼ਤਹਿਗੜ੍ਹ ਸਾਹਿਬ, 25 ਸਤੰਬਰ (ਮਨਪ੍ਰੀਤ ਸਿੰਘ)-ਥਾਣਾ ਸਰਹਿੰਦ ਪੁਲਿਸ ਨੇ ਇਕ ਬਜ਼ੁਰਗ ਔਰਤ ਦੀਆਂ ਵਾਲੀਆਂ ਉਤਾਰਨ ਦੇ ਦੋਸ਼ ਵਿਚ 2 ਔਰਤਾਂ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਣੀ ਦੇਵੀ ਪਤਨੀ ਓਮ ਪ੍ਰਕਾਸ਼ ਵਾਸੀ ਨੇੜੇ ਖੱਟੜਾ ਸਕੂਲ, ਰੇਲਵੇ ਰੋਡ ਸਰਹਿੰਦ ਨੇ ਦੱਸਿਆ ਕਿ ਉਹ ਸਵੇਰੇ ਲਗਭਗ ਸਾਢੇ 9 ਵਜੇ ਬੱਸ ਸਟੈਂਡ ਸਰਹਿੰਦ ਵਿਖੇ ਬੱਸ ਵਿਚੋਂ ਉੱਤਰੀ ਸੀ।

Ad Position 21
No active advertisement
ਰਾਣੀ ਦੇਵੀ ਥਾਣਾ ਸਰਹਿੰਦ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ : ਕਰਨ 26-09-2026
ਫ਼ਤਹਿਗੜ੍ਹ ਸਾਹਿਬ, 25 ਸਤੰਬਰ (ਮਨਪ੍ਰੀਤ ਸਿੰਘ)-ਥਾਣਾ ਸਰਹਿੰਦ ਪੁਲਿਸ ਨੇ ਇਕ ਬਜ਼ੁਰਗ ਔਰਤ ਦੀਆਂ ਵਾਲੀਆਂ ਉਤਾਰਨ ਦੇ ਦੋਸ਼ ਵਿਚ 2 ਔਰਤਾਂ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਣੀ ਦੇਵੀ ਪਤਨੀ ਓਮ ਪ੍ਰਕਾਸ਼ ਵਾਸੀ ਨੇੜੇ ਖੱਟੜਾ ਸਕੂਲ, ਰੇਲਵੇ ਰੋਡ ਸਰਹਿੰਦ ਨੇ ਦੱਸਿਆ ਕਿ ਉਹ ਸਵੇਰੇ ਲਗਭਗ ਸਾਢੇ 9 ਵਜੇ ਬੱਸ ਸਟੈਂਡ ਸਰਹਿੰਦ ਵਿਖੇ ਬੱਸ ਵਿਚੋਂ ਉੱਤਰੀ ਸੀ। ਜਦੋਂ ਉਹ ਬੱਸ ਸਟੈਂਡ ਤੋਂ ਆਪਣੇ ਘਰ ਨੂੰ ਪੈਦਲ ਜਾ ਰਹੀ ਸੀ ਤਾਂ ਨਵੀਂ ਅਨਾਜ ਮੰਡੀ ਸਰਹਿੰਦ ਨੇੜੇ ਇਕ ਚਿੱਟੇ ਰੰਗ ਦੀ ਕਾਰ ਉਸ ਦੇ ਕੋਲ ਆ ਕੇ ਰੁਕੀ, ਜਿਸ ਵਿਚ 2 ਔਰਤਾਂ ਅਤੇ ਇਕ ਵਿਅਕਤੀ ਸਵਾਰ ਸੀ, ਜਿਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਜਾਣਦੇ ਹਨ ਅਤੇ ਉਸ ਨੂੰ ਘਰ ਛੱਡ ਦਿੰਦੇ ਹਨ। ਰਾਣੀ ਦੇਵੀ ਨੇ ਉਨ੍ਹਾਂ ਨੂੰ ਕਿਹਾ ਕਿ ਮੈਂ ਆਪਣੀ ਨੂੰਹ ਨੂੰ ਫ਼ੋਨ ਕਰ ਦਿੱਤਾ ਹੈ, ਉਹ ਮੈਨੂੰ ਸਕੂਟਰੀ ਤੇ ਲੈਣ ਆ ਰਹੀ ਹੈ, ਤਾਂ ਉਕਤ ਔਰਤਾਂ ਨੇ ਕਿਹਾ ਕਿ ਤੁਹਾਡੀ ਨੂੰਹ ਦੀ ਸਕੂਟਰੀ ਦਾ ਪੈਟਰੋਲ ਖ਼ਤਮ ਹੋ ਗਿਆ ਹੈ, ਉਹ ਤਾਂ ਪੈਟਰੋਲ ਪਵਾਉਣ ਪੈਟਰੋਲ ਪੰਪ ਤੇ ਗਈ ਹੈ। ਫਿਰ ਉਕਤ ਔਰਤਾਂ ਨੇ ਸਰਹਿੰਦ ਦੇ ਇਕ-ਦੋ ਵਿਅਕਤੀਆਂ ਦੇ ਨਾਮ ਲੈ ਕੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਜਾਣਦੇ ਹਾਂ ਅਤੇ ਤੁਹਾਨੂੰ ਵੀ ਜਾਣਦੇ ਹਾਂ ਅਤੇ ਉਨ੍ਹਾਂ ਨੇ ਮੈਨੂੰ ਖਿੱਚ ਕੇ ਆਪਣੀ ਕਾਰ ਵਿਚ ਬਿਠਾ ਲਿਆ। ਜਦੋਂ ਮਂੈ ਨੇ ਦੇਖਿਆ ਕਿ ਉਨ੍ਹਾਂ ਨੇ ਕਾਰ ਮੇਰੇ ਘਰ ਤੋਂ ਉਲਟ ਦਿਸ਼ਾ ਵੱਲ ਮੋੜ ਲਈ ਹੈ, ਤਾਂ ਮੈਂ ਕਿਹਾ ਮੈਂ ਆਪਣੀ ਨੂੰਹ ਨੂੰ ਫ਼ੋਨ ਕਰਦੀ ਹਾਂ, ਤੁਸੀਂ ਤਾਂ ਮੈਨੂੰ ਕਿਤੇ ਹੋਰ ਲੈ ਕੇ ­ਜਾ ਰਹੇ ਹੋ। ਫਿਰ ਕਾਰ ਦੀ ਅਗਲੀ ਸੀਟ ਤੇ ਬੈਠੀ ਔਰਤ ਚੱਲਦੀ ਕਾਰ ਵਿਚ ਹੀ ਪਿੱਛੇ ਵਾਲੀ ਸੀਟ ਤੇ ਆ ਗਈ ਅਤੇ ਮੇਰੇ ਉੱਤੇ ਡਿਗ ਗਈ ਅਤੇ ਕਹਿਣ ਲੱਗੀ ਕਿ ਮੈਨੂੰ ਉਲਟੀ ਆ ਰਹੀ ਹੈ, ਫਿਰ ਉਨ੍ਹਾਂ ਨੇ ਮੈਨੂੰ ਉੱਥੇ ਹੀ ਕਾਰ ਵਿਚ ਉਤਾਰ ਦਿੱਤਾ। ਰਾਣੀ ਦੇਵੀ ਨੂੰ ਪਤਾ ਲੱਗਾ ਕਿ ਉਸ ਦੀਆਂ ਵਾਲੀਆਂ ਉਕਤ ਔਰਤਾਂ ਨੇ ਉਤਾਰ ਲਈਆਂ ਹਨ। ਰਾਣੀ ਦੇਵੀ ਨੇ ਦੱਸਿਆ ਕਿ ਉਸ ਨੇ ਇਹ ਸਾਰੀ ਇਤਲਾਹ ਥਾਣਾ ਸਰਹਿੰਦ ਪੁਲਿਸ ਨੂੰ ਦਿੱਤੀ ਅਤੇ ਥਾਣਾ ਸਰਹਿੰਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕਾਰ ’ਤੇ ਬਰੋਟਾ ਡਿਗਣ ਕਾਰਨ ਵਾਪਰਿਆ ਹਾਦਸਾ, 8 ਵਿਅਕਤੀ ਵਾਲ-ਵਾਲ ਬਚੇ ਅਗਲੀ ਖ਼ਬਰ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਵਿਕਾਸ ਕਾਰਜ ਤੇ ਆਮ ਲੋਕਾਂ ਦੇ ਕੰੰਮ ਕ...
Ad Position 24