26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

4-1 ਦੀ ਬੜ੍ਹਤ ਬਣਾਉਣ ਦੇ ਬਾਵਜੂਦ ਸੱਟ ਲੱਗਣ ਕਾਰਨ ਪਹਿਲਵਾਨ ਹਰਵੀਰ ਸਿੰਘ ਸੋਨੇ ਦਾ ਤਗਮਾ ਜਿੱਤਣ ਤੋਂ ਉੱਕਿਆ

ਅਮਲੋਹ, 26 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਇਸਤਾਨਬੁਲ ਵਿਚ ਹੋਈ ਗਲੋਬਲ ਗ੍ਰੈਪਲਿੰਗ ਸੀਰੀਜ਼ ਦੌਰਾਨ ਜਦੋਂ ਪੰਜਾਬ ਦੇ ਪਹਿਲਵਾਨ ਹਰਵੀਰ ਸਿੰਘ ਅਖਾੜਾ ਰਾਈਏਵਾਲ ਨੇ ਫਾਈਨਲ ਮੁਕਾਬਲੇ ਵਿਚ ਆਪਣੇ ਵਿਰੋਧੀ ਪਹਿਲਵਾਨ ’ਤੇ 4-1 ਦੀ ਬੜ੍ਹਤ ਬਣਾ ਲਈ ਤਾਂ ਸੋਨੇ ਦਾ ਤਗਮਾ ਉਸ ਤੋਂ ਕੁਝ ਹੀ ਪਲਾਂ ਦੀ ਦੂਰੀ ’ਤੇ ਸੀ ਪਰ ਮੁਕਾਬਲੇ ਦੌਰਾਨ ਲੱਗੀ ਸੱਟ ਨੇ ਉਸ ਦੀ ਸੋਨੇ ਦੀ ਉਮੀਦ ’ਤੇ ਪਾਣੀ ਫੇਰ ਦਿੱਤਾ। ਸੱਟ ਕਾਰਨ ਉਸ ਨੂੰ ਟੈਪ ਆਊਟ ਕਰਨਾ ਪਿਆ ਅਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ।

Ad Position 21
No active advertisement
ਹਰਵੀਰ ਸਿੰਘ ਆਪਣੇ ਦਾਦੇ ਬਲਵਿੰਦਰ ਸਿੰਘ ਰੁੜਕੀ ਨਾਲ ‘ਅਜੀਤ’ ਦਫ਼ਤਰ ਵਿਚ ਇਸਤਾਨਬੁਲ ਵਿਚ ਹੋਈ ਗਲੋਬਲ ਗ੍ਰੈਪਲਿੰਗ ਸੀਰੀਜ਼ ਬਾਰੇ ਗੱਲਬਾਤ ਕਰਦੇ ਹੋਏ। ਤਸਵੀਰ: ਗਿੱਲ 27-09-2026
ਅਮਲੋਹ, 26 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਇਸਤਾਨਬੁਲ ਵਿਚ ਹੋਈ ਗਲੋਬਲ ਗ੍ਰੈਪਲਿੰਗ ਸੀਰੀਜ਼ ਦੌਰਾਨ ਜਦੋਂ ਪੰਜਾਬ ਦੇ ਪਹਿਲਵਾਨ ਹਰਵੀਰ ਸਿੰਘ ਅਖਾੜਾ ਰਾਈਏਵਾਲ ਨੇ ਫਾਈਨਲ ਮੁਕਾਬਲੇ ਵਿਚ ਆਪਣੇ ਵਿਰੋਧੀ ਪਹਿਲਵਾਨ ’ਤੇ 4-1 ਦੀ ਬੜ੍ਹਤ ਬਣਾ ਲਈ ਤਾਂ ਸੋਨੇ ਦਾ ਤਗਮਾ ਉਸ ਤੋਂ ਕੁਝ ਹੀ ਪਲਾਂ ਦੀ ਦੂਰੀ ’ਤੇ ਸੀ ਪਰ ਮੁਕਾਬਲੇ ਦੌਰਾਨ ਲੱਗੀ ਸੱਟ ਨੇ ਉਸ ਦੀ ਸੋਨੇ ਦੀ ਉਮੀਦ ’ਤੇ ਪਾਣੀ ਫੇਰ ਦਿੱਤਾ। ਸੱਟ ਕਾਰਨ ਉਸ ਨੂੰ ਟੈਪ ਆਊਟ ਕਰਨਾ ਪਿਆ ਅਤੇ ਉਸ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਇਸ ਦੇ ਬਾਵਜੂਦ 2026 ਦੀ ਇਸ ਅੰਤਰਰਾਸ਼ਟਰੀ ਗਲੋਬਲ ਗ੍ਰੈਪਲਿੰਗ ਸੀਰੀਜ਼ ਵਿਚ ਉਸ ਦਾ ਪ੍ਰਦਰਸ਼ਨ ਤਾਰੀਫ਼-ਏ-ਕਾਬਲ ਰਿਹਾ। 18 ਤੋਂ 20 ਸਤੰਬਰ ਤੱਕ ਇਸਤਾਨਬੁਲ ਦੀ ਓਰਾ ਅਰੇਨਾ ਵਿਚ ਹੋਏ ਇਸ ਮੁਕਾਬਲੇ ਵਿਚ 62 ਦੇਸ਼ਾਂ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਭਾਰਤੀ ਟੀਮ ਨੇ 3 ਸੋਨੇ, 1 ਚਾਂਦੀ ਅਤੇ 6 ਕਾਂਸੀ ਸਮੇਤ ਕੁੱਲ 10 ਤਗਮੇ ਜਿੱਤ ਕੇ 12ਵਾਂ ਸਥਾਨ ਹਾਸਲ ਕੀਤਾ। ਇਸ ਮਾਣਮੱਤੀ ਪ੍ਰਾਪਤੀ ਤੋਂ ਬਾਅਦ ਅੱਜ ਆਪਣੇ ਦਾਦੇ ਬਲਵਿੰਦਰ ਸਿੰਘ ਰੁੜਕੀ ਨਾਲ ‘ਅਜੀਤ’ ਦਫ਼ਤਰ ਪਹੁੰਚੇ ਹਰਵੀਰ ਸਿੰਘ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਮੁਕਾਬਲੇ ਦੌਰਾਨ ਉਸ ਦਾ ਸਾਹਮਣਾ ਈਰਾਨ, ਰੂਸ ਅਤੇ ਤੁਰਕੀ ਵਰਗੇ ਦੇਸ਼ਾਂ ਦੇ ਪਹਿਲਵਾਨਾਂ ਨਾਲ ਹੋਇਆ। ਫਾਈਨਲ ਮੁਕਾਬਲੇ ਵਿਚ ਉਸ ਨੇ ਸ਼ੁਰੂ ਤੋਂ ਹੀ ਵਿਰੋਧੀ ’ਤੇ ਦਬਾਅ ਬਣਾਇਆ ਅਤੇ 4-1 ਦੀ ਲੀਡ ਹਾਸਲ ਕਰ ਲਈ ਪਰ ਮੁਕਾਬਲੇ ਦੌਰਾਨ ਸੱਟ ਲੱਗਣ ਕਾਰਨ ਉਹ ਅੱਗੇ ਮੁਕਾਬਲਾ ਜਾਰੀ ਨਾ ਰੱਖ ਸਕਿਆ ਅਤੇ ਟੈਂਪ ਆਊਟ ਕਰਨਾ ਪਿਆ। ਉਸ ਨੇ ਕਿਹਾ ਕਿ ਸੋਨੇ ਦਾ ਤਗਮਾ ਹੱਥੋਂ ਨਿਕਲਣ ਦਾ ਅਫ਼ਸੋਸ ਤਾਂ ਜ਼ਰੂਰ ਹੈ ਪਰ ਅੰਤਰਰਾਸ਼ਟਰੀ ਪੱਧਰ ’ਤੇ ਚਾਂਦੀ ਦਾ ਤਗਮਾ ਮਿਲਣਾ ਵੀ ਉਸ ਲਈ ਵੱਡੀ ਪ੍ਰਾਪਤੀ ਹੈ। ਹਰਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਕੁਸ਼ਤੀ ਦੀ ਸਿਖਲਾਈ ਲੈ ਰਿਹਾ ਹੈ। ਉਸ ਨੇ ਆਪਣੀ ਟਰੇਨਿੰਗ ਅਖਾੜਾ ਰਾਈਏਵਾਲ ਤੋਂ ਸ਼ੁਰੂ ਕੀਤੀ ਅਤੇ ਇਸ ਤੋਂ ਪਹਿਲਾਂ ਅੰਡਰ-23 ਰੈਸਲਿੰਗ, ਗ੍ਰੀਕੋ-ਰੋਮਨ ਅਤੇ ਫ਼ਰੀ ਸਟਾਈਲ ਰੈਸਲਿੰਗ ਤੋਂ ਇਲਾਵਾ ਆਲ ਇੰਡੀਆ ਇੰਟਰਯੂਨੀਵਰਸਿਟੀ ਮੁਕਾਬਲਿਆਂ ਵਿਚ ਵੀ ਹਿੱਸਾ ਲਿਆ ਹੈ ਤੇ ਅੰਡਰ-23 ਸਟੇਟ ਮੁਕਾਬਲਿਆਂ ਅਤੇ ਗ੍ਰੈਪਲਿੰਗ ਨੈਸ਼ਨਲ ਵਿਚ ਉਸ ਨੇ ਕਾਂਸੀ ਦੇ ਤਗਮੇ ਜਿੱਤੇ ਹਨ। ਹਰਵੀਰ ਨੇ ਦੱਸਿਆ ਕਿ ਕੁਸ਼ਤੀ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ ਅਤੇ ਉਸ ਦੇ ਦਾਦਾ ਜੀ ਵੀ ਕੁਸ਼ਤੀ ਕਰਦੇ ਸਨ। ਇਸੇ ਸ਼ੌਕ ਨੂੰ ਅੱਗੇ ਵਧਾਉਂਦਿਆਂ ਉਸ ਨੇ ਅਖਾੜਾ ਰਾਈਆਲ ਵਿਚ ਸਿਖਲਾਈ ਸ਼ੁਰੂ ਕੀਤੀ ਅਤੇ ਪਿਛਲੇ ਦਸ ਸਾਲਾਂ ਦੀ ਮਿਹਨਤ ਤੋਂ ਬਾਅਦ ਹੁਣ ਅੰਤਰਰਾਸ਼ਟਰੀ ਪੱਧਰ ’ ਤੇ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਹੈ। ਭਵਿੱਖ ਦੇ ਨਿਸ਼ਾਨੇ ਬਾਰੇ ਹਰਵੀਰ ਨੇ ਕਿਹਾ ਕਿ ਉਹ ਗ੍ਰੀਕੋ-ਰੋਮਨ ਕੁਸ਼ਤੀ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਏਸ਼ੀਅਨ ਗੇਮਜ਼, ਵਰਲਡ ਚੈਂਪੀਅਨਸ਼ਿਪ ਅਤੇ ਉਲੰਪਿਕ ਖੇਡਾਂ ਤੱਕ ਪਹੁੰਚਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਗ੍ਰੈਪਲਿੰਗ ਨੂੰ ਹਾਲੇ ਓਲੰਪਿਕ ਖੇਡਾਂ ਵਿਚ ਜਗ੍ਹਾ ਨਹੀਂ ਮਿਲੀ ਪਰ ਇਸ ਖੇਡ ਦੇ ਅੰਤਰਰਾਸ਼ਟਰੀ ਪੱਧਰ ’ਤੇ ਵਧ ਰਹੇ ਪਸਾਰ ਕਾਰਨ ਭਵਿੱਖ ਵਿਚ ਇਸ ਦੇ ਹੋਰ ਵੱਡੇ ਮੰਚਾਂ ਤੱਕ ਪਹੁੰਚਣ ਦੀ ਉਮੀਦ ਹੈ। ਆਪਣੀ ਇਸ ਪ੍ਰਾਪਤੀ ਦਾ ਸਿਹਰਾ ਹਰਵੀਰ ਸਿੰਘ ਨੇ ਆਪਣੇ ਉਸਤਾਦ ਜਰਨੈਲ ਪਹਿਲਵਾਨ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਕੁਸ਼ਤੀ ਲਈ ਲਗਾਤਾਰ ਪ੍ਰੇਰਿਤ ਕੀਤਾ ਅਤੇ ਅੱਗੇ ਵਧਣ ਲਈ ਹੌਸਲਾ ਦਿੱਤਾ। ਉਸ ਨੇ ਕਿਹਾ ਕਿ ਇਸ ਮਿਹਨਤ ਨੂੰ ਅੱਗੇ ਵੀ ਜਾਰੀ ਰੱਖਦਿਆਂ ਉਸ ਦਾ ਟੀਚਾ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਲਈ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਦੀਆਂ ਰਾਸ਼ਨ ਕਾਰਡ ਵੈਰੀਫਿਕੇਸ਼ਨ ਲਈ ਲਗਾਈਆਂ ਡਿਊਟੀਆਂ ਦਾ ਜੀ.ਟੀ.ਯੂ. ਵਲੋਂ ਵਿਰੋਧ ਅਗਲੀ ਖ਼ਬਰ ਸਨੌਰੀ ਅੱਡੇ ’ਚ ਦੁਕਾਨ ’ਚੋਂ ਨਕਦੀ ਅਤੇ ਸਾਮਾਨ ਚੋਰੀ
Ad Position 24