ਅਮਰਇੰਦਰ ਸਿੰਘ ਲਿਬੜਾ ਦੀ ਅਗਵਾਈ ਹੇਠ ਛਪਾਰ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਲਈ ਵਰਕਰ ਹੋਏ ਰਵਾਨਾ
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਛਪਾਰ ਮੇਲੇ ਮੌਕੇ ਕੀਤੀ ਜਾ ਰਹੀ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਲਈ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਪਾਰਟੀ ਦੇ ਸਰਗਰਮ ਆਗੂ ਅਮਰਇੰਦਰ ਸਿੰਘ ਲਿਬੜਾ ਦੀ ਅਗਵਾਈ ਹੇਠ ਪਾਰਟੀ ਵਰਕਰ ਤੇ ਆਗੂ ਵੱਡੀ ਗਿਣਤੀ ਵਿਚ ਰਵਾਨਾ ਹੋਏ। ਇਸ ਮੌਕੇ ਸ.
ਫ਼ਤਹਿਗੜ੍ਹ ਸਾਹਿਬ, 26 ਸਤੰਬਰ (ਬਲਜਿੰਦਰ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਛਪਾਰ ਮੇਲੇ ਮੌਕੇ ਕੀਤੀ ਜਾ ਰਹੀ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਲਈ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਪਾਰਟੀ ਦੇ ਸਰਗਰਮ ਆਗੂ ਅਮਰਇੰਦਰ ਸਿੰਘ ਲਿਬੜਾ ਦੀ ਅਗਵਾਈ ਹੇਠ ਪਾਰਟੀ ਵਰਕਰ ਤੇ ਆਗੂ ਵੱਡੀ ਗਿਣਤੀ ਵਿਚ ਰਵਾਨਾ ਹੋਏ। ਇਸ ਮੌਕੇ ਸ. ਲਿਬੜਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛਪਾਰ ਵਿਖੇ ਰੱਖੀ ਕਾਨਫ਼ਰੰਸ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਸਰਕਾਰ ਦਾ 2027 ਵਿਚ ਮੁੱਢ ਬੰਨ੍ਹੇਗੀ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਵਲੋਂ ਅਕਾਲੀ ਦਲ ਵਾਰਿਸ ਦੇ ਜਥੇਬੰਦੀ ਨੂੰ ਹੁੰਗਾਰਾ ਤੇ ਸਮਰਥਨ ਦਿੱਤਾ ਜਾ ਰਿਹਾ ਹੈ ਉਸ ਤੋਂ ਸਪੱਸ਼ਟ ਹੈ ਕਿ ਲੋਕ ਸੂਬੇ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ’ਤੇ ਜਥੇ ਪਵਿੱਤਰ ਸਿੰਘ ਖ਼ਾਲਸਾ, ਲਖਬੀਰ ਸਿੰਘ ਥਾਬਲਾਂ, ਕੁਲਵੰਤ ਸਿੰਘ ਬਧੌਛੀ, ਜਥੇਦਾਰ ਸੁਰਜੀਤ ਸਿੰਘ ਚਨਾਰਥਲ, ਜਸਪਾਲ ਸਿੰਘ ਦਾਦੂਮਾਜਰਾ ਸਾਬਕਾ ਸਰਪੰਚ, ਜ਼ੈਲਦਾਰ ਬਰਿੰਦਰ ਸਿੰਘ ਧਤੌਂਦਾ, ਸਿਮਰਨਜੀਤ ਸਿੰਘ ਸੀੜਾ, ਹਰਪ੍ਰੀਤ ਸਿੰਘ ਪੀਤੀ, ਜਸਵੀਰ ਸਿੰਘ ਰੁਪਾਲਹੇੜੀ, ਰਣਜੀਤ ਸਿੰਘ ਜੱਲ੍ਹਾ, ਜਸਵੀਰ ਸਿੰਘ ਲੋਹਾਖੇੜੀ, ਨਿਰਪਾਲ ਸਿੰਘ ਚੀਮਾ, ਪ੍ਰੀਤਮ ਸਿੰਘ ਨਾਗਰਾ, ਰਾਣਾ ਲੋਹਾਖੇੜੀ, ਸੁਪਿੰਦਰ ਸਿੰਘ ਸੀੜਾ, ਨਰੇਸ਼ ਕੁਮਾਰ, ਸੁਨੀਲ ਠੁਕਰਾਲ, ਕਮਲਜੀਤ ਸਿੰਘ ਸਾਨੀਪੁਰ, ਰਾਜਿੰਦਰ ਸਿੰਘ ਖਰੌੜ, ਜਸਕਰਨ ਸਿੰਘ ਧਨੋਆ, ਗੁਰਿੰਦਰ ਸਿੰਘ ਝਾਮਪੁਰ, ਭੁਪਿੰਦਰ ਸਿੰਘ ਚੀਮਾ, ਕਰਨੈਲ ਸਿੰਘ ਸਰਪੰਚ ਖਰੌੜਾ, ਨੰਬਰਦਾਰ ਅਮਰਜੀਤ ਸਿੰਘ ਡੇਰਾ ਮੀਰ ਮੀਰਾਂ, ਬਚਿੱਤਰ ਸਿੰਘ ਪੰਜੋਲਾ ਵੀ ਹਾਜ਼ਰ ਸਨ।