ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਨੇ ਸੇਵਾਮੁਕਤ ਪ੍ਰਿੰਸੀਪਲ ਸੁਧੀਰ ਕੁਮਾਰ ਦੀ ਕਵਿਤਾ ਸੰਗ੍ਰਹਿ ਪੁਸਤਕ ‘ਭੀਤਰ ਕਾ ਸ਼ੋਰ’ ਕੀਤੀ ਰਿਲੀਜ਼
ਬਸੀ ਪਠਾਣਾਂ, 26 ਸਤੰਬਰ (ਰਾਜਿੰਦਰ ਸ਼ਰਮਾ)-ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਜਸਟਿਸ ਨਿਰਮਲ ਸਿੰਘ ਵਲੋਂ ਸੇਵਾਮੁਕਤ ਪ੍ਰਿੰਸੀਪਲ ਤੇ ਲੇਖਕ ਸੁਧੀਰ ਕੁਮਾਰ ਦੀ ਕਵਿਤਾ ਸੰਗ੍ਰਹਿ ਪੁਸਤਕ ‘ਭੀਤਰ ਕਾ ਸ਼ੋਰ’ ਰਿਲੀਜ਼ ਕੀਤੀ ਗਈ। ਉਨ੍ਹਾਂ ਪੁਸਤਕ ਦੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਇਨਸਾਨ ਅੰਦਰ ਕੋਈ ਨਾ ਕੋਈ ਕਲਾ ਅਤੇ ਰਚਨਾਤਮਿਕ ਸਮਰੱਥਾ ਮੌਜੂਦ ਹੁੰਦੀ ਹੈ, ਜਿਸ ਨੂੰ ਉਜਾਗਰ ਕਰਕੇ ਸਮਾਜ ਸਾਹਮਣੇ ਲਿਆਉਣਾ ਚਾਹੀਦਾ ਹੈ।
ਸ
ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਸੇਵਾਮੁਕਤ ਪ੍ਰਿੰਸੀਪਲ ਅਤੇ ਲੇਖਕ ਸੁਧੀਰ ਕੁਮਾਰ ਦੀ ਕਵਿਤਾ ਸੰਗ੍ਰਹਿ ਪੁਸਤਕ ‘ਭੀਤਰ ਕਾ ਸ਼ੋਰ’ ਰਿਲੀਜ਼ ਕਰਦੇ ਹੋਏ ਨਾਲ ਹੋਰ। ਤਸਵੀਰ :ਰਾਜਿੰਦਰ ਸ਼ਰਮਾ
27-09-2026
ਬਸੀ ਪਠਾਣਾਂ, 26 ਸਤੰਬਰ (ਰਾਜਿੰਦਰ ਸ਼ਰਮਾ)-ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਜਸਟਿਸ ਨਿਰਮਲ ਸਿੰਘ ਵਲੋਂ ਸੇਵਾਮੁਕਤ ਪ੍ਰਿੰਸੀਪਲ ਤੇ ਲੇਖਕ ਸੁਧੀਰ ਕੁਮਾਰ ਦੀ ਕਵਿਤਾ ਸੰਗ੍ਰਹਿ ਪੁਸਤਕ ‘ਭੀਤਰ ਕਾ ਸ਼ੋਰ’ ਰਿਲੀਜ਼ ਕੀਤੀ ਗਈ। ਉਨ੍ਹਾਂ ਪੁਸਤਕ ਦੇ ਲੇਖਕ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਰ ਇਨਸਾਨ ਅੰਦਰ ਕੋਈ ਨਾ ਕੋਈ ਕਲਾ ਅਤੇ ਰਚਨਾਤਮਿਕ ਸਮਰੱਥਾ ਮੌਜੂਦ ਹੁੰਦੀ ਹੈ, ਜਿਸ ਨੂੰ ਉਜਾਗਰ ਕਰਕੇ ਸਮਾਜ ਸਾਹਮਣੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਧੀਰ ਕੁਮਾਰ ਵਲੋਂ ਸਿੱਖਿਆ ਦੇ ਖੇਤਰ ’ਚ ਲੰਮਾ ਸਮਾਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਸਾਹਿਤਕ ਖੇਤਰ ਵਿਚ ਵੀ ਆਪਣੀ ਵਿਲੱਖਣ ਪਛਾਣ ਬਣਾਉਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ‘ਭੀਤਰ ਕਾ ਸ਼ੋਰ’ ਪੁਸਤਕ ’ਚ ਲੇਖਕ ਵਲੋਂ ਕਵਿਤਾਵਾਂ ਰਾਹੀਂ ਆਪਣੀ ਸੰਵੇਦਨਸ਼ੀਲ ਸੋਚ, ਜੀਵਨ ਪ੍ਰਤੀ ਡੂੰਘੀ ਸਮਝ ਅਤੇ ਸਮਾਜ ਦੇ ਵੱਖ-ਵੱਖ ਪੱਖਾਂ ਨੂੰ ਨੇੜਿਉਂ ਵੇਖਣ ਵਾਲੀ ਦ੍ਰਿਸ਼ਟੀ ਸਪਸ਼ਟ ਰੂਪ ਵਿੱਚ ਨਜ਼ਰ ਆਉਂਦੀ ਹੈ। ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਸੁਧੀਰ ਕੁਮਾਰ ਵਲੋਂ ਪੇਸ਼ ਕੀਤੀਆਂ ਕਵਿਤਾਵਾਂ ਸਿਰਫ਼ ਭਾਵਨਾਵਾਂ ਦਾ ਪ੍ਰਗਟਾਵਾ ਨਹੀਂ, ਸਗੋਂ ਪਾਠਕ ਨੂੰ ਸੋਚਣ ਲਈ ਮਜਬੂਰ ਕਰਨ ਵਾਲਾ ਸਮਾਜਿਕ ਸੰਦੇਸ਼ ਵੀ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਰਚਨਾ ’ਚ ਮਨੁੱਖੀ ਜੀਵਨ ਦੀਆਂ ਖ਼ੁਸ਼ੀਆਂ, ਦੁੱਖਾਂ, ਸੰਘਰਸ਼ਾਂ ਅਤੇ ਅੰਦਰੂਨੀ ਭਾਵਨਾਵਾਂ ਦੀ ਝਲਕ ਮਿਲਦੀ ਹੈ, ਜਿਸ ਕਾਰਨ ਇਹ ਪੁਸਤਕ ਪਾਠਕਾਂ ਨਾਲ ਸਿੱਧਾ ਸੰਵਾਦ ਸਥਾਪਤ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਮੌਕੇ ਲੇਖਕ ਸੁਧੀਰ ਕੁਮਾਰ ਨੇ ਕਿਹਾ ਕਿ ‘ਭੀਤਰ ਕਾ ਸ਼ੋਰ’ ਉਨ੍ਹਾਂ ਦੇ ਮਨ ਅੰਦਰ ਲੰਮੇ ਸਮੇਂ ਤੋਂ ਚੱਲ ਰਹੇ ਵਿਚਾਰਾਂ, ਭਾਵਨਾਵਾਂ ਅਤੇ ਜੀਵਨ ਦੇ ਤਜਰਬਿਆਂ ਦਾ ਰਚਨਾਤਮਿਕ ਪ੍ਰਗਟਾਵਾ ਹੈ। ਉਨ੍ਹਾਂ ਕਿਹਾ ਕਿ ਪੁਸਤਕ ਰਾਹੀਂ ਉਹ ਪਾਠਕਾਂ ਨਾਲ ਆਪਣੇ ਅੰਦਰਲੇ ਅਹਿਸਾਸ ਸਾਂਝੇ ਕਰਨ ਦੇ ਨਾਲ-ਨਾਲ ਸਮਾਜ ਅਤੇ ਮਨੁੱਖੀ ਜੀਵਨ ਨਾਲ ਜੁੜੇ ਕੁਝ ਅਹਿਮ ਸਵਾਲਾਂ ਵੱਲ ਵੀ ਧਿਆਨ ਖਿੱਚਣਾ ਚਾਹੁੰਦੇ ਹਨ। ਪੁਸਤਕ ਰਿਲੀਜ਼ ਸਮਾਗਮ ਦੌਰਾਨ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਡਾ.ਨਵਿੰਦਰ ਸਿੰਘ ਬਾਵਾ, ਸੁਧੀਰ ਕੁਮਾਰ, ਅਜੀਤ ਸਿੰਘ ਮੱਕੜ, ਕ੍ਰਿਸ਼ਨ ਵਰਮਾ, ਨਾਇਬ ਸਿੰਘ, ਮਨਜੀਤ ਸਿੰਘ ਸਾਹਿੱਤ ਪ੍ਰੇਮੀਆਂ ਅਤੇ ਹੋਰਨਾਂ ਪਤਵੰਤਿਆਂ ਨੇ ਵੀ ਸੁਧੀਰ ਕੁਮਾਰ ਨੂੰ ਇਸ ਰਚਨਾਤਮਿਕ ਉਪਰਾਲੇ ਲਈ ਵਧਾਈ ਦਿੱਤੀ।