02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਥਲ ਸੈਨਿਕ ਕੈਂਪ ’ਚ ਤਨੂ ਕੁਮਾਰੀ ਨੇ ਕਾਲਜ ਦਾ ਮਾਣ ਵਧਾਇਆ

ਮੰਡੀ ਗੋਬਿੰਦਗੜ੍ਹ, 1 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਦੀ ਐਨ. ਸੀ.

Ad Position 21
No active advertisement
ਅਜੀਤ ਡੈਸਕ 02-10-2026
ਮੰਡੀ ਗੋਬਿੰਦਗੜ੍ਹ, 1 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਦੀ ਐਨ. ਸੀ. ਸੀ. ਕੈਡਿਟ ਤਨੂ ਕੁਮਾਰੀ ਨੇ ਦਿੱਲੀ ਵਿਖੇ ਕਰਵਾਏ ਗਏ ਵੱਕਾਰੀ ਥਲ ਸੈਨਿਕ ਕੈਂਪ-2026 ਵਿਚ ਭਾਗ ਲੈ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਤਨੂ ਕੁਮਾਰੀ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੀ ਟੀਮ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਥਲ ਸੈਨਿਕ ਕੈਂਪ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੁੱਲ 17 ਐਨ. ਸੀ. ਸੀ. ਡਾਇਰੈਕਟੋਰੇਟਾਂ ਨੇ ਭਾਗ ਲਿਆ। ਕੈਂਪ ਦੌਰਾਨ ਕਰਵਾਏ ਗਏ ਅੰਤਰ-ਡਾਇਰੈਕਟੋਰੇਟ ਸਰਵਿਸ ਸ਼ੂਟਿੰਗ ਮੁਕਾਬਲੇ ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੀਆਂ ਸੀਨੀਅਰ ਵਿੰਗ ਕੈਡਿਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਮੁੱਚੇ ਤੌਰ ’ਤੇ ਦੂਜਾ ਸਥਾਨ ਹਾਸਲ ਕੀਤਾ। ਤਨੂ ਕੁਮਾਰੀ ਇਸ ਟੀਮ ਦਾ ਅਹਿਮ ਹਿੱਸਾ ਰਹੀ ਅਤੇ ਟੀਮ ਦੀ ਇਸ ਪ੍ਰਾਪਤੀ ਵਿਚ ਆਪਣਾ ਯੋਗਦਾਨ ਪਾਇਆ। ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਤਨੂ ਕੁਮਾਰੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸ ਦੀ ਐਨ.ਸੀ.ਸੀ. ਗਤੀਵਿਧੀਆਂ ਪ੍ਰਤੀ ਲਗਨ, ਅਨੁਸ਼ਾਸਨ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤਨੂ ਕੁਮਾਰੀ ਦੀ ਇਹ ਪ੍ਰਾਪਤੀ ਕਾਲਜ ਦੇ ਹੋਰ ਵਿਦਿਆਰਥੀਆਂ ਨੂੰ ਵੀ ਐਨ. ਸੀ. ਸੀ. ਗਤੀਵਿਧੀਆਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਤਨੂ ਕੁਮਾਰੀ ਦੇ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵਲੋਂ ਵਿੱਦਿਅਕ ਦੌਰੇ ਦਾ ਆਯੋਜਨ ਅਗਲੀ ਖ਼ਬਰ ਸਤਲੋਕ ਆਸ਼ਰਮ ਖਮਾਣੋਂ ਦੇ ਸੇਵਾਦਾਰਾਂ ਵਲੋਂ ਸੰਤ ਰਾਮਪਾਲ ਦੇ ਗਿਆਨ ਚਰਚਾ ਦੇ ਸੱਦੇ ਦਾ ਸਵਾਗਤ
Ad Position 24