10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਰਹਿੰਦ ਸ਼ਹਿਰ ਵਿਖੇ ਰਾਮ ਲੀਲ੍ਹਾ ਦੀ ਸਟੇਜ ਦੇ ਪਰਦੇ ਪਾੜਨ ਵਿਰੁੱਧ ਪ੍ਰਬੰਧਕਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ

ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਬਲਜਿੰਦਰ ਸਿੰਘ)- ਯੰਗ ਬਲੱਡ ਡਰਾਮਾਟਿਕ ਕਲੱਬ ਸਰਹਿੰਦ ਸ਼ਹਿਰ ਵਲੋਂ ਸਰਾਏ ਮੇਨ ਬਾਜ਼ਾਰ ਵਿਚ ਆਯੋਜਿਤ ਕੀਤੀ ਜਾਣ ਵਾਲੀ ਸ੍ਰੀ ਰਾਮ ਲੀਲ੍ਹਾ ਦੇ ਮੰਚਨ ਵਾਲੀ ਸਟੇਜ ਦੇ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਸਟੇਜ ਦੇ ਪਰਦੇ ਪਾੜੇ ਜਾਣ ਦੇ ਮਾਮਲੇ ਨੂੰ ਲੈ ਕੇ ਥਾਣਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਸਰਹਿੰਦ ਸ਼ਹਿਰ ਵਿਖੇ ਰਾਮ ਲੀਲ੍ਹਾ ਵਾਲੀ ਸਰਾਏ ਮੇਨ ਬਜਾਰ ਵਿਖੇ ਅੱਜ ਤੋਂ ਸ੍ਰੀ ਰਾਮ ਲੀਲ੍ਹਾ ਦਾ ਮੰਚਨ ਸ਼ੁਰੂ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਮੈਨੇਜਮੈਂਟ ਵਲੋਂ ਸਟੇਜ ਤਿਆਰ ਕਰਵਾਈ ਗਈ ਸੀ।

Ad Position 21
No active advertisement
ਅਜੀਤ ਡੈਸਕ 10-10-2026
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਬਲਜਿੰਦਰ ਸਿੰਘ)- ਯੰਗ ਬਲੱਡ ਡਰਾਮਾਟਿਕ ਕਲੱਬ ਸਰਹਿੰਦ ਸ਼ਹਿਰ ਵਲੋਂ ਸਰਾਏ ਮੇਨ ਬਾਜ਼ਾਰ ਵਿਚ ਆਯੋਜਿਤ ਕੀਤੀ ਜਾਣ ਵਾਲੀ ਸ੍ਰੀ ਰਾਮ ਲੀਲ੍ਹਾ ਦੇ ਮੰਚਨ ਵਾਲੀ ਸਟੇਜ ਦੇ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਸਟੇਜ ਦੇ ਪਰਦੇ ਪਾੜੇ ਜਾਣ ਦੇ ਮਾਮਲੇ ਨੂੰ ਲੈ ਕੇ ਥਾਣਾ ਫ਼ਤਹਿਗੜ੍ਹ ਸਾਹਿਬ ਪੁਲਿਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਨੇ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੱਸਿਆ ਕਿ ਸਰਹਿੰਦ ਸ਼ਹਿਰ ਵਿਖੇ ਰਾਮ ਲੀਲ੍ਹਾ ਵਾਲੀ ਸਰਾਏ ਮੇਨ ਬਜਾਰ ਵਿਖੇ ਅੱਜ ਤੋਂ ਸ੍ਰੀ ਰਾਮ ਲੀਲ੍ਹਾ ਦਾ ਮੰਚਨ ਸ਼ੁਰੂ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਮੈਨੇਜਮੈਂਟ ਵਲੋਂ ਸਟੇਜ ਤਿਆਰ ਕਰਵਾਈ ਗਈ ਸੀ। ਪਰ ਜਦੋਂ ਮੈਨੇਜਮੈਂਟ ਦੇ ਮੈਂਬਰ ਰਾਮ ਲੀਲ੍ਹਾ ਵਾਲੀ ਸਰਾਏ ਵਿਚ ਪਹੁੰਚੇ ਤਾਂ ਦੇਖਿਆ ਕਿ ਇੱਥੇ ਸਟੇਜ ਤੇ ਲਗਾਏ ਪਰਦੇ ਕਿਸੇ ਅਣਜਾਣ ਵਿਅਕਤੀ ਵਲੋਂ ਫਾੜ ਦਿੱਤੇ ਗਏ ਹਨ। ਜਿਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਕਿ ਰਾਮ ਲੀਲ੍ਹਾ ਵਾਲੀ ਸਰਾਏ ਵਿਚ ਜਿਸ ਕਿਸੇ ਵਿਅਕਤੀ ਵਲੋਂ ਇਹ ਸ਼ਰਾਰਤ ਕੀਤੀ ਗਈ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਰਹਿੰਦ ਦੇ ਵਾਰਡ ਨੰ. 16 ’ਚ ਨਵੀਂ ਗਲੀ ਦਾ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕਾਂ ਨੂੰ ਮਿਲੇ ਮਾਲਕੀ ਹੱਕ ਵਿਧਾਇਕ ਗੈਰੀ ਬੜਿੰਗ ਵਲੋਂ ਅਮਲੋਹ ਹਲਕੇ ਦੇ 5 ਪਿੰਡਾਂ ਵਿਚ...
Ad Position 24