10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸਰਹਿੰਦ ਦੇ ਵਾਰਡ ਨੰ. 16 ’ਚ ਨਵੀਂ ਗਲੀ ਦਾ ਨਿਰਮਾਣ ਕਾਰਜ ਸ਼ੁਰੂ

ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਮਨਪ੍ਰੀਤ ਸਿੰਘ)- ਸਰਹਿੰਦ ਦੇ ਵਾਰਡ ਨੰ. -16 ’ਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਇਕ ਹੋਰ ਨਵੀਂ ਗਲੀ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 10-10-2026
ਫ਼ਤਹਿਗੜ੍ਹ ਸਾਹਿਬ, 9 ਅਕਤੂਬਰ (ਮਨਪ੍ਰੀਤ ਸਿੰਘ)- ਸਰਹਿੰਦ ਦੇ ਵਾਰਡ ਨੰ.-16 ’ਚ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਇਕ ਹੋਰ ਨਵੀਂ ਗਲੀ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਕਾਰਜ ਦਾ ਉਦਘਾਟਨ ‘ਆਮ ਆਦਮੀ ਪਾਰਟੀ’ ਦੀ ਵਾਰਡ ਨੰ.-16 ਤੋਂ ਕੌਂਸਲਰ ਐਡਵੋਕੇਟ ਰਾਜੇਸ਼ ਉੱਪਲ ਵਲੋਂ ਕੀਤਾ ਗਿਆ। ਕੌਂਸਲਰ ਰਜੇਸ਼ ਉੱਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਵੀਂ ਗਲੀ ਦੇ ਨਿਰਮਾਣ ’ਤੇ ਲਗਪਗ 2.25 ਲੱਖ ਰੁਪਏ ਦਾ ਅਨੁਮਾਨਿਤ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ ਵਾਰਡ ਵਿਚ ਵਿਕਾਸ ਕਾਰਜ ਨਿਰੰਤਰ ਜਾਰੀ ਹਨ। ਇਸ ਤੋਂ ਪਹਿਲਾਂ ਵੀ ਵਿਸ਼ਨੂੰ ਬੇਕਰੀ ਦੇ ਪਾਸ ਵਾਲੀ ਗਲੀ ਅਤੇ ਹੋਰ ਗਲੀਆਂ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਰਾਣਾ ਹਸਪਤਾਲ ਦੇ ਨੇੜੇ ਵਾਲੀ ਗਲੀ ਦਾ ਟੈਂਡਰ ਵੀ ਜਲਦ ਹੀ ਖੁੱਲ੍ਹਣ ਜਾ ਰਿਹਾ ਹੈ, ਜਿਸ ਨਾਲ ਉੱਥੋਂ ਦੇ ਨਿਵਾਸੀਆਂ ਨੂੰ ਵੀ ਜਲਦ ਰਾਹਤ ਮਿਲੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੀ ਨਗਰ ਕੌਂਸਲ ਮੀਟਿੰਗ ਦੌਰਾਨ ਪੂਰੇ ਵਾਰਡ ਦੀਆਂ ਪੁਰਾਣੀਆਂ ਗਲੀਆਂ ਦੀ ਮੁਰੰਮਤ ਅਤੇ ਨਵੀਆਂ ਗਲੀਆਂ ਦੇ ਨਿਰਮਾਣ ਲਈ ਟੈਂਡਰ ਮਨਜ਼ੂਰ ਕਰਵਾ ਲਏ ਗਏ ਹਨ, ਤਾਂ ਜੋ ਵਾਰਡ ਦੇ ਹਰ ਹਿੱਸੇ ਦਾ ਮੁਕੰਮਲ ਵਿਕਾਸ ਹੋ ਸਕੇ। ਇਸ ਗਲੀ ਦਾ ਕੰਮ ਸ਼ੁਰੂ ਹੋਣ ’ਤੇ ਵਾਰਡ ਵਾਸੀਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਲੰਮੇ ਸਮੇਂ ਤੋਂ ਆ ਰਹੀ ਇਸ ਸਮੱਸਿਆ ਦਾ ਹੱਲ ਹੋਣ ’ਤੇ ਸਮੂਹ ਵਾਰਡ ਨਿਵਾਸੀਆਂ ਨੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਐੱਮ.ਸੀ. ਰਾਜੇਸ਼ ਕੁਮਾਰ ਉੱਪਲ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਜਗਦੀਸ਼ ਸੂਰੀ, ਪਵਨ ਪਾਲ ਸਿੰਘ, ਸ਼ਿਵਮ ਸੂਦ, ਜਸਪ੍ਰੀਤ ਸਿੰਘ, ਰਣਧੀਰ ਸਿੰਘ, ਅਨਮੋਲ ਗਿਰਧਰ, ਯੂਥ ਪ੍ਰਧਾਨ ਹਿਤੇਸ਼ ਉੱਪਲ, ਪੁਸ਼ਪਾ ਦੇਵੀ, ਰਿਤੂ ਪੁਰੀ, ਨਰਿੰਦਰਪਾਲ ਕੌਰ, ਮਨਵਿੰਦਰ ਕੌਰ, ਵਿਧੂ, ਸੁਮਨ ਸੂਦ, ਅਨੀਤਾ ਸੂਦ, ਨੇਹਾ ਸੂਦ, ਆਸ਼ਾ ਰਾਣੀ, ਕਮਲਪ੍ਰੀਤ ਕੌਰ, ਨਵਨੀਤ ਕੌਰ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਘਰ-ਘਰ ਪ੍ਰਚਾਰ ਮੁਹਿੰਮ ਤਹਿਤ ਸਰਹਿੰਦ ’ਚ ਭੁੱਟਾ ਨੇ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਸਰਹਿੰਦ ਸ਼ਹਿਰ ਵਿਖੇ ਰਾਮ ਲੀਲ੍ਹਾ ਦੀ ਸਟੇਜ ਦੇ ਪਰਦੇ ਪਾੜਨ ਵਿਰੁੱਧ ਪ੍ਰਬੰਧਕਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
Ad Position 24