17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਡਾ. ਮਨੋਹਰ ਸਿੰਘ ਨੇ ਪ੍ਰੋਫੈਸ਼ਨਲ ਕਾਂਗਰਸ ਦੇ ਨਵੇਂ ਕੌਮੀ ਚੇਅਰਮੈਨ ਨੂੰ ਮੁਬਾਰਕਬਾਦ ਦਿੱਤੀ

ਖਮਾਣੋਂ,17 ਅਕਤੂਬਰ (ਮਨਮੋਹਣ ਸਿੰਘ ਕਲੇਰ)-ਸੀਨੀਅਰ ਕਾਂਗਰਸੀ ਆਗੂ ਤੇ ਇੰਟਕ ਫੈਡਰੇਸ਼ਨ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਵਲੋਂ ਆਲ ਇੰਡੀਆ ਪ੍ਰੋਫੈਸ਼ਨਲਜ਼ ਕਾਂਗਰਸ ਦੇ ਨਵਨਿਯੁਕਤ ਕੌਮੀ ਚੇਅਰਮੈਨ ਸਾਬਕਾ ਸੰਸਦ ਮਧੂ ਯਾਕਸ਼ੀ ਗੌਡ ਨਾਲ ਮਿਲ ਕੇ ਇਸ ਮਹੱਤਵਪੂਰਨ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ।

Ad Position 21
No active advertisement
ਅਜੀਤ ਡੈਸਕ 18-10-2026
ਖਮਾਣੋਂ,17 ਅਕਤੂਬਰ (ਮਨਮੋਹਣ ਸਿੰਘ ਕਲੇਰ)-ਸੀਨੀਅਰ ਕਾਂਗਰਸੀ ਆਗੂ ਤੇ ਇੰਟਕ ਫੈਡਰੇਸ਼ਨ ਪੰਜਾਬ ਪ੍ਰਧਾਨ ਡਾ. ਮਨੋਹਰ ਸਿੰਘ ਵਲੋਂ ਆਲ ਇੰਡੀਆ ਪ੍ਰੋਫੈਸ਼ਨਲਜ਼ ਕਾਂਗਰਸ ਦੇ ਨਵਨਿਯੁਕਤ ਕੌਮੀ ਚੇਅਰਮੈਨ ਸਾਬਕਾ ਸੰਸਦ ਮਧੂ ਯਾਕਸ਼ੀ ਗੌਡ ਨਾਲ ਮਿਲ ਕੇ ਇਸ ਮਹੱਤਵਪੂਰਨ ਅਹੁਦਾ ਸੰਭਾਲਣ ਤੇ ਮੁਬਾਰਕਬਾਦ ਦਿੱਤੀ। ਮਧੂ ਯਾਕਸ਼ੀ ਗੌਡ ਦੇ ਸਹੁੰ ਚੁੱਕ ਸਮਾਗਮ ਵਿਚ ਸਾਬਕਾ ਚੇਅਰਮੈਨ ਰਾਜ ਸਭਾ ਮੈਂਬਰ ਪ੍ਰਵੀਨ ਚੱਕਰਵਰਤੀ, ਹਰਿਆਣਾ ਤੋਂ ਸੰਸਦ ਦੀਪਇੰਦਰ ਸਿੰਘ ਹੁੱਡਾ, ਗੁਰਦੀਪ ਸਿੰਘ ਸੱਪਲ, ਜਨਰਲ ਸਕੱਤਰ ਇੰਚਾਰਜ ਕੇਰਲਾ ਕਾਂਗਰਸ ਦੀਪਾ ਦੱਸ ਮੁੰਸ਼ੀ ਅਤੇ ਸੀਨੀਅਰ ਨੇਤਾ ਸੰਦੀਪ ਦੀਕਸ਼ਿਤ ਆਦਿ ਆਗੂ ਮੌਜੂਦ ਸਨ। ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਇੰਦਰਾ ਭਵਨ ਕਾਂਗਰਸ ਦਫ਼ਤਰ ਦਿੱਲੀ ਵਿਖੇ ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੇ ਸਾਬਕਾ ਚੇਅਰਮੈਨ ਪ੍ਰਵੀਨ ਚੱਕਰਵਰਤੀ ਨੇ ਨਵਨਿਯੁਕਤ ਚੇਅਰਮੈਨ ਮਧੂ ਯਾਸ਼ਿਕ ਗੌਡ ਨੂੰ ਦਫ਼ਤਰ ਸੰਭਾਲਣ ਦੀ ਰਸਮ ਅਦਾ ਕੀਤੀ। ਉਨ੍ਹਾਂ ਦੱਸਿਆ ਕਿ ਸਾਰੇ ਭਾਰਤ ਵਿਚੋਂ ਪ੍ਰੋਫੈਸ਼ਨਲਜ਼ ਕਾਂਗਰਸ ਦੇ ਅਹੁਦੇਦਾਰ ਪਹੁੰਚੇ ਹੋਏ ਸਨ। ਮਧੂ ਯਾਕਸ਼ੀ ਗੌਡ ਨੇ ਕਿਹਾ ਕਿ ਆਉਂਦੇ ਸਮੇਂ ਅੰਦਰ ਪ੍ਰੋਫੈਸ਼ਨਲ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਪ੍ਰੋਫੈਸ਼ਨਲ ਲੋਕਾਂ ਜਿਵੇਂ ਡਾਕਟਰ, ਇੰਜੀਨੀਅਰ, ਖਿਡਾਰੀ, ਚਾਰਟਰਡ ਅਕਾਊਂਟੈਂਟ ਅਤੇ ਇਨਫਰਮੇਸ਼ਨ ਟੈਕਨੌਲੋਜੀ ਵਿਚ ਤਜਰਬੇਕਾਰ ਲੋਕਾਂ ਨੂੰ ਪ੍ਰੋਫੈਸ਼ਨਲਜ਼ ਕਾਂਗਰਸ ਨਾਲ ਜੋੜਿਆ ਜਾਵੇਗਾ ਤਾਂ ਜੋ ਦੇਸ਼ ਨਿਰਮਾਣ ਤੇ ਦੇਸ਼ ਦੀ ਰਾਜਨੀਤੀ ਉਹ ਆਪਣਾ ਯੋਗਦਾਨ ਪਾ ਸਕਣ। ਡਾ. ਮਨੋਹਰ ਸਿੰਘ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਫੈਲੋਜ਼ ਸਾਰੇ ਭਾਰਤ ਵਿਚੋਂ ਪੰਜਾਹ ਪ੍ਰੋਫੈਸ਼ਨਲ ਵਿਅਕਤੀਆਂ ਵਿਚ ਸ਼ਾਮਲ ਹਨ, ਜੋ ਆਲ ਇੰਡੀਆ ਪ੍ਰੋਫੈਸ਼ਨਲਸ਼ ਕਾਂਗਰਸ ਨੇ ਚੁਣੇ ਸਨ। ਇਸ ਸਮਾਗਮ ਤੋਂ ਬਾਅਦ ਡਾ. ਮਨੋਹਰ ਸਿੰਘ ਵਲੋਂ ਨਵੇਂ ਬਣੇ ਚੇਅਰਮੈਨ ਨਾਲ ਮੁਲਾਕਾਤ ਕਰਕੇ ਮੁਬਾਰਕਬਾਦ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਪੰਜਾਬ ਵਿਚੋਂ ਹਲਕਾ ਅਮਰਗੜ੍ਹ ਦੇ ਇੰਚਾਰਜ ਸਮਿਤ ਸਿੰਘ ਮਾਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਥੀ ਰਣਬੀਰ ਸਿੰਘ ਢਿੱਲੋਂ ਵਲੋਂ ਮੁਲਾਜ਼ਮ ਤੇ ਪੈਨਸ਼ਨਰ ਵਰਗ ਲਈ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ-ਮੁਲਾਜ਼... ਅਗਲੀ ਖ਼ਬਰ ਪੰਜਾਬ ਦੀਆਂ ਸਾਫ਼ ਹਵਾ ਪਹਿਲਕਦਮੀਆਂ ਨੂੰ ਰਾਸ਼ਟਰੀ ਪੱਧਰ ’ਤੇ ਮਾਨਤਾ
Ad Position 24