17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੂਰਵਾਂਚਲ ਸਭਾ ਨੇ ਦੀਵਾਲੀ ਮਿਲਨ ਉਤਸਵ ਸੰਬੰਧੀ ਕੀਤੀ ਮੀਟਿੰਗ

ਮੰਡੀ ਗੋਬਿੰਦਗੜ੍ਹ, 17 ਅਕਤੂਬਰ (ਇਕਬਾਲਦੀਪ ਸੰਧੂ)-ਮੰਡੀ ਗੋਬਿੰਦਗੜ੍ਹ ਵਿਚ ਪੂਰਵਾਂਚਲ ਸਭਾ ਦੀ ਇਕ ਮੀਟਿੰਗ ਚੇਅਰਮੈਨ ਰਾਮਚੇਤ ਗੌੜ ਦੀ ਪ੍ਰਧਾਨਗੀ ਹੇਠ ਮੋਤੀਆ ਖਾਨ ਸਥਿਤ ਈਸ਼ਾ ਸਟੀਲ ਰੋਲਿੰਗ ਮਿੱਲਜ਼ ਦੇ ਦਫ਼ਤਰ ਵਿਖੇ ਹੋਈ। ਇਸ ਮੌਕੇ ਨੌਜਵਾਨ ਉਦਯੋਗਪਤੀ ਕੌਸ਼ਲ ਮਿਸ਼ਰਾ ਵਿਸ਼ੇਸ਼ ਮਹਿਮਾਨ ਸਨ।

Ad Position 21
No active advertisement
ਅਜੀਤ ਡੈਸਕ 18-10-2026
ਮੰਡੀ ਗੋਬਿੰਦਗੜ੍ਹ, 17 ਅਕਤੂਬਰ (ਇਕਬਾਲਦੀਪ ਸੰਧੂ)-ਮੰਡੀ ਗੋਬਿੰਦਗੜ੍ਹ ਵਿਚ ਪੂਰਵਾਂਚਲ ਸਭਾ ਦੀ ਇਕ ਮੀਟਿੰਗ ਚੇਅਰਮੈਨ ਰਾਮਚੇਤ ਗੌੜ ਦੀ ਪ੍ਰਧਾਨਗੀ ਹੇਠ ਮੋਤੀਆ ਖਾਨ ਸਥਿਤ ਈਸ਼ਾ ਸਟੀਲ ਰੋਲਿੰਗ ਮਿੱਲਜ਼ ਦੇ ਦਫ਼ਤਰ ਵਿਖੇ ਹੋਈ। ਇਸ ਮੌਕੇ ਨੌਜਵਾਨ ਉਦਯੋਗਪਤੀ ਕੌਸ਼ਲ ਮਿਸ਼ਰਾ ਵਿਸ਼ੇਸ਼ ਮਹਿਮਾਨ ਸਨ। ਮੀਟਿੰਗ ਵਿਚ ਤ੍ਰਿਲੋਕਪੁਰੀ ਅਜਨਾਲੀ, ਮੰਡੀ ਗੋਬਿੰਦਗੜ੍ਹ ਵਿਚ ਪੂਰਵਾਂਚਲ ਭਵਨ ਧਰਮਸ਼ਾਲਾ ਦੇ ਨਿਰਮਾਣ ਬਾਰੇ ਵਿਸਥਾਰ ਵਿਚ ਚਰਚਾ ਕੀਤੀ ਗਈ। ਨੀਂਹ ਪੱਥਰ ਦੇ ਕੰਮ ਨੂੰ ਤੇਜ਼ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ। ਚੇਅਰਮੈਨ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਪੂਰਵਾਂਚਲ ਸਭਾ ਵਲੋਂ ਦੀਵਾਲੀ ਮਿਲਨ ਉਤਸਵ ਮਨਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਹ ਸਮਾਗਮ 25 ਅਕਤੂਬਰ ਨੂੰ ਜੀ.ਟੀ. ਰੋਡ, ਮੰਡੀ ਗੋਬਿੰਦਗੜ੍ਹ ਦੇ ਹੋਟਲ ਐਂਪਾਇਰ ਵਿਖੇ ਹੋਵੇਗਾ। ਪੂਰਵਾਂਚਲ ਸਭਾ ਦੀਆਂ ਗਤੀਵਿਧੀਆਂ ’ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕੌਸ਼ਲ ਮਿਸ਼ਰਾ ਨੇ ਧਰਮਸ਼ਾਲਾ ਦੇ ਨਿਰਮਾਣ ਲਈ ਪੂਰਵਾਂਚਲ ਸਭਾ ਦੀ ਪੂਰੀ ਟੀਮ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਵਿਚ ਯੋਗਦਾਨ ਪਾਉਣ ਵਾਲੇ ਸਾਰੇ ਪੂਰਵਾਂਚਲ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਧਰਮਸ਼ਾਲਾ ਸਾਰੇ ਪੂਰਵਾਂਚਲ ਲੋਕਾਂ ਦੀ ਵਿਰਾਸਤ ਅਤੇ ਪਛਾਣ ਹੈ। ਸਾਰੇ ਪੂਰਵਾਂਚਲ ਸਾਥੀਆਂ ਨੂੰ ਇਸ ਵਿਚ ਸਰਗਰਮੀ ਨਾਲ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਉਪ ਪ੍ਰਧਾਨ ਸੁਰਿੰਦਰ ਸਿੰਘ ਫੋਰਮੈਨ, ਕੈਸ਼ੀਅਰ ਬਟੇਸ਼ਵਰ ਯਾਦਵ, ਜਨਰਲ ਸਕੱਤਰ ਡਾ. ਭੀਮ ਚੌਹਾਨ, ਸਕੱਤਰ ਡਾ. ਸ਼ਸ਼ੀ ਭੂਸ਼ਣ ਸਿੰਘ, ਪ੍ਰੇਮੀ ਪੰਡਿਤ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ‘ਵੋਟ ਬਚਾਓ-ਦੇਸ਼ ਬਚਾਓ’ ਮੁਹਿੰਮ ਲਈ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਆਬਜ਼ਰਵਰ ਨਿਯੁਕਤ ਅਗਲੀ ਖ਼ਬਰ ਅਮਲੋਹ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ- ਸਟੈਲਨਜੀਤ ਸਿੰਘ
Ad Position 24