ਪਾਈਨ ਗਰੋਵ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਮਹਿਲਾ ਟੇਬਲ ਸੌਕਰ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤੇ ਤਗਮੇ
ਬਸੀ ਪਠਾਣਾਂ, 17 ਅਕਤੂਬਰ (ਰਾਜਿੰਦਰ ਸ਼ਰਮਾ)-ਪਾਈਨ ਗਰੋਵ ਪਬਲਿਕ ਸਕੂਲ ਦੀਆਂ ਹੋਣਹਾਰ ਖਿਡਾਰਨਾਂ ਨੇ ਮਹਿਲਾ ਟੇਬਲ ਸੌਕਰ ਚੈਂਪੀਅਨਸ਼ਿਪ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ਦੇ ਡਬਲਜ਼ ਅਤੇ ਸਿੰਗਲਜ਼ ਮੁਕਾਬਲਿਆਂ ਵਿਚ ਕਈ ਤਗਮੇ ਆਪਣੇ ਨਾਂਅ ਕੀਤੇ। ਖਿਡਾਰਨਾਂ ਨੇ ਪਹਿਲੇ ਅਤੇ ਦੂਜੇ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ।
ਪ
ਪਾਈਨ ਗਰੋਵ ਪਬਲਿਕ ਸਕੂਲ ਦੀਆਂ ਜੇਤੂ ਖਿਡਾਰਨਾਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ, ਪ੍ਰਿੰਸੀਪਲ ਅਤੇ ਹੋਰ ਸਕੂਲ ਸਟਾਫ਼ ਦੇ ਮੈਂਬਰ। ਅਜੀਤ ਤਸਵੀਰ
18-10-2026
ਬਸੀ ਪਠਾਣਾਂ, 17 ਅਕਤੂਬਰ (ਰਾਜਿੰਦਰ ਸ਼ਰਮਾ)-ਪਾਈਨ ਗਰੋਵ ਪਬਲਿਕ ਸਕੂਲ ਦੀਆਂ ਹੋਣਹਾਰ ਖਿਡਾਰਨਾਂ ਨੇ ਮਹਿਲਾ ਟੇਬਲ ਸੌਕਰ ਚੈਂਪੀਅਨਸ਼ਿਪ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਵਰਗਾਂ ਦੇ ਡਬਲਜ਼ ਅਤੇ ਸਿੰਗਲਜ਼ ਮੁਕਾਬਲਿਆਂ ਵਿਚ ਕਈ ਤਗਮੇ ਆਪਣੇ ਨਾਂਅ ਕੀਤੇ। ਖਿਡਾਰਨਾਂ ਨੇ ਪਹਿਲੇ ਅਤੇ ਦੂਜੇ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਸਕੂਲ ਪ੍ਰਬੰਧਕਾਂ ਵਲੋਂ ਖਿਡਾਰੀਆਂ ਤੇ ਇਸ ਪ੍ਰਦਰਸ਼ਨ ਨਾਲ ਸਕੂਲ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਜੇਤੂ ਖਿਡਾਰਨਾਂ ਨੂੰ ਮੈਡਲਾਂ ਦੇ ਨਾਲ-ਨਾਲ ਨਕਦ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ’ਚ ਡਬਲਜ਼ ਅੰਡਰ-10 ਵਰਗ ਵਿਚ ਮਨਹਰਸੀਰਤ ਤੇ ਸਹਿਜਪ੍ਰੀਤ ਦੀ ਜੋੜੀ ਨੇ ਪਹਿਲਾ, ਪੈਰੀ ਤੇ ਸੀਰਤ ਨੇ ਦੂਜਾ ਸਥਾਨ, ਅੰਡਰ-13 ਵਰਗ ਵਿਚ ਗੁਬਲੀਨ ਤੇ ਅਵਨੂਰ ਪਹਿਲੇ ਅਤੇ ਪੂਨਮ ਤੇ ਸਾਹਿਬਰੀਤ ਦੀ ਜੋੜੀ ਦੂਜੇ ਸਥਾਨ ’ਤੇ ਰਹੀ। ਅੰਡਰ-16 ਵਰਗ ਵਿਚ ਗੁਰਲੀਨ ਤੇ ਅਵਨੂਰ ਨੇ ਪਹਿਲਾ, ਤੇਜਪ੍ਰੀਤ ਤੇ ਜਸਮੀਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-19 ਵਰਗ ਵਿਚ ਵੀ ਗੁਰਲੀਨ ਅਤੇ ਅਵਨੂਰ ਨੇੇ ਪਹਿਲਾ ਅਤੇ ਵਰਨੀਤ ਤੇ ਜਸਮੀਨ ਨੇ ਦੂਜਾ ਸਥਾਨ ਹਾਸਲ ਕੀਤਾ। ਸਿੰਗਲ ਮੁਕਾਬਲਿਆਂ ਵਿਚ ਅੰਡਰ-10 ਵਰਗ ਵਿਚ ਮਨਹਰਸੀਰਤ ਨੇ ਪਹਿਲਾ ਅਤੇ ਸਹਿਜਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-13 ਵਰਗ ਵਿਚ ਗੁਰਲੀਨ ਪਹਿਲੇ ਅਤੇ ਅਵਨੂਰ ਦੂਜੇ ਸਥਾਨ ’ਤੇ ਰਹੀ। ਅੰਡਰ-16 ਵਰਗ ਵਿਚ ਗੁਰਲੀਨ ਨੇ ਪਹਿਲਾ ਅਤੇ ਵਰਨੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਅੰਡਰ-19 ਵਰਗ ਵਿਚ ਅਵਨੂਰ ਨੇ ਪਹਿਲਾ ਅਤੇ ਰੁਪਿੰਦਰ ਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਪ੍ਰੈਜ਼ੀਡੈਂਟ ਵਿਜੇ ਕੌਸ਼ਲ, ਡਾਇਰੈਕਟਰ ਵਿਕਾਸ ਕੌਸ਼ਲ ਅਤੇ ਚੇਅਰਪਰਸਨ ਵੀਣਾ ਕੌਸ਼ਲ ਨੇ ਜੇਤੂ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ, ਲਗਨ ਅਤੇ ਖੇਡ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਜਿਹੀਆਂ ਪ੍ਰਾਪਤੀਆਂ ਸਕੂਲ ਲਈ ਮਾਣ ਵਾਲੀ ਗੱਲ ਹੈ ਅਤੇ ਖੇਡਾਂ ਵਿਚ ਲਗਾਤਾਰ ਭਾਗ ਲੈਣ ਨਾਲ ਬੱਚਿਆਂ ਦਾ ਆਤਮ-ਵਿਸ਼ਵਾਸ ਅਤੇ ਸ਼ਖ਼ਸੀਅਤ ਨਿੱਖਰਦੀ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨੀਤੂ ਕੁਮਾਰ ਨੇ ਵੀ ਖਿਡਾਰਨਾਂ ਦੀ ਪ੍ਰਾਪਤੀ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਮੁਕਾਬਲੇ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਖਿਡਾਰਨਾਂ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਖੇਡ ਅਧਿਆਪਕ ਹਰਵਿੰਦਰ ਸਿੰਘ, ਅਸ਼ੋਕ ਕੁਮਾਰ ਅਤੇ ਗੌਰਵ ਨੇ ਵੀ ਖਿਡਾਰੀਆਂ ਦੀ ਤਿਆਰੀ ਅਤੇ ਰਹਿਨੁਮਾਈ ਵਿਚ ਅਹਿਮ ਭੂਮਿਕਾ ਨਿਭਾਈ।