ਪਿੰਡ ਅਤਾਪੁਰ ਦੇ ਸ਼ੈਲਰ ’ਚ ਚੋਰੀ, ਗੱਡੀਆਂ ’ਚ ਲੱਦ ਕੇ ਚੋਰ ਲੈ ਗਏ 250 ਦੇ ਕਰੀਬ ਬੋਰੀਆਂ
ਜਖਵਾਲੀ, 18 ਅਕਤੂਬਰ (ਨਿਰਭੈ ਸਿੰਘ)- ਲੰਘੀ ਰਾਤ ਐਚ. ਐਮ.
ਜਖਵਾਲੀ, 18 ਅਕਤੂਬਰ (ਨਿਰਭੈ ਸਿੰਘ)- ਲੰਘੀ ਰਾਤ ਐਚ. ਐਮ. ਰਾਈਸ ਮਿੱਲ ਪਿੰਡ ਅਤਾਪੁਰ ਵਿਖੇ ਚੋਰਾਂ ਵਲੋਂ ਇਕ ਸ਼ੈਲਰ ਵਿਚ ਚੋਰੀ ਕਰਕੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੈਲਰ ਦੇ ਮਾਲਕ ਬਲਜਿੰਦਰ ਸਿੰਘ ਅਤਾਪੁਰ ਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਉਨ੍ਹਾਂ ਦੇ ਸ਼ੈਲਰ ਵਿਚ ਦਾਖ਼ਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਚੋਰ ਦੋ ਗੱਡੀਆਂ ਚ’ ਕਰੀਬ 250 ਬੋਰੀਆਂ ਅਤੇ ਸ਼ੈਲਰ ਵਿਚ ਕੰਮ ਕਰਦੇ ਇਕ ਮਜ਼ਦੂਰ ਦਾ ਮੋਬਾਈਲ ਫ਼ੋਨ ਅਤੇ ਬੈਗ ਵੀ ਚੁੱਕ ਕੇ ਲੈ ਗਏ। ਸ਼ੈਲਰ ਮਾਲਕਾਂ ਅਨੁਸਾਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਕਰੀਬ ਦੋ ਘੰਟੇ ਤੱਕ ਸ਼ੈਲਰ ਵਿਚ ਆਰਾਮ ਨਾਲ ਬੋਰੀਆਂ ਗੱਡੀਆਂ ਵਿਚ ਲੱਦਦੇ ਰਹੇ ਅਤੇ ਫਿਰ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਇੰਨਾ ਲੰਮਾ ਸਮਾਂ ਸ਼ੈਲਰ ਵਿਚ ਰਹਿ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੱਸਿਆ ਕਿ ਸ਼ੈਲਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵਿਚ ਚੋਰਾਂ ਦੀਆਂ ਗਤੀਵਿਧੀਆਂ ਦਿਖਾਈ ਦੇ ਰਹੀਆਂ ਹਨ। ਫੁਟੇਜ ਅਨੁਸਾਰ ਚੋਰ ਅੱਗੇ ਜਾ ਕੇ ਗੱਡੀਆਂ ਖੜ੍ਹੀਆਂ ਕਰਦੇ ਅਤੇ ਉਨ੍ਹਾਂ ’ਤੇ ਨੰਬਰ ਪਲੇਟਾਂ ਲਗਾਉਂਦੇ ਦਿਖਾਈ ਦਿੱਤੇ, ਜਿਸ ਨਾਲ ਚੋਰਾਂ ਵਲੋਂ ਪਛਾਣ ਲੁਕਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਸ਼ੱਕ ਪੈਦਾ ਹੁੰਦਾ ਹੈ। ਸ਼ੈਲਰ ਮਾਲਕਾਂ ਨੇ ਚੋਰੀ ਦੀ ਇਸ ਘਟਨਾ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਕਾਰਨ ਵਪਾਰੀਆਂ ਅਤੇ ਕਾਰੋਬਾਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀ.ਸੀ.ਟੀ.ਵੀ. ਫੁਟੇਜ਼ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕੀਤਾ ਜਾਵੇ।