ਭਾਦਸੋਂ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ
ਭਾਦਸੋਂ, 21 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਹਰ ਸਾਲ ਦੀ ਤਰ੍ਹਾਂ ਭਾਦਸੋਂ ਸ਼ਹਿਰ ਵਿਚ ਵਿਜੈ ਦਸਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੁਸਿਹਰਾ ਕਮੇਟੀ ਵਲੋਂ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਸੁੰਦਰ ਝਾਕੀਆਂ ਕੱਢੀਆਂ।
ਭਾਦਸੋਂ, 21 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਹਰ ਸਾਲ ਦੀ ਤਰ੍ਹਾਂ ਭਾਦਸੋਂ ਸ਼ਹਿਰ ਵਿਚ ਵਿਜੈ ਦਸਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੁਸਿਹਰਾ ਕਮੇਟੀ ਵਲੋਂ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਸੁੰਦਰ ਝਾਕੀਆਂ ਕੱਢੀਆਂ। ਸ਼ਾਮ ਨੂੰ ਸਰਕਾਰੀ ਐਮੀਨੇਸ ਸਕੂਲ ਦੇ ਖੇਡ ਗਰਾਊਂਡ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਗੁਰਦੇਵ ਸਿੰਘ ਦੇਵਮਾਨ ਵਿਧਾਇਕ ਨਾਭਾ, ਮਨਪ੍ਰੀਤ ਸਿੰਘ ਲੋਟੇ ਕਰਤਾਰ ਕੰਬਾਇਨ, ਸਾਬਕਾ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਭਾਰਤੀ ਜਨਤਾ ਪਾਰਟੀ ਦੇ ਨਾਭਾ ਹਲਕੇ ਦੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ, ਕੁੰਵਰਪਤਾਪ ਖਨੌੜਾ ਜ਼ਿਲ੍ਹਾ ਪਰਸ਼ਿਦ ਮੈਂਬਰ, ਭਗਵੰਤ ਸਿੰਘ ਮਣਕੂ, ਸੂਬਾ ਸਿੰਘ ਜਾਤੀਵਾਲ, ਸ਼ੈਂਕੀ ਸਿੰਗਲਾ ਪ੍ਰਧਾਨ ਆੜਤੀ ਐਸ਼ੋਸੀਏਸ਼ਨ, ਸੁਰਦਰਸ਼ਨ ਗੁਪਤਾ ਪ੍ਰਧਾਨ ਹਰੀਹਰ ਮੰਦਰ, ਚੂਨੀ ਲਾਲ ਸਾਬਕਾ ਪ੍ਰਧਾਨ, ਆਸੀਸ ਸਿੰਗਲਾ ਪ੍ਰਧਾਨ ਦੁਰਗਾ ਮੰਦਿਰ ਕਮੇਟੀ ਸਮੇਤ ਵੱਖ-ਵੱਖ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ। ਦੁਸਹਿਰਾ ਕਮੇਟੀ ਪ੍ਰਧਾਨ ਅਮਿਤ ਕੋਹਲੀ, ਹੈਪੀ ਵਰਮਾ, ਧਰਿੰਦਰ ਕੁਮਾਰ, ਦੀਪਕ ਸੂਦ, ਰਵੀ ਵਰਮਾ ਤੇ ਸਮੁੱਚੀ ਕਮੇਟੀ ਵਲੋਂ ਆਏ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਿੱਕੀ ਬਾਂਸਲ, ਵਿਕਰਮ ਨਾਭਾ, ਅਮਿਤ ਜਿੰਦਲ, ਕਪਿਲ ਗਰਗ, ਸੰਜੀਵ ਸੂਦ, ਅਮਰਜੀਤ ਸਿੰਘ, ਅਨਿਲ ਕੋਹਲੀ, ਜਤਿੰਦਰ ਸਿੰਘ ਬੰਟੀ ਸਿੱਧੂ, ਸੰਜੀਵ ਲੇਖੀ, ਕਮਲ ਭਾਦਸੋਂ, ਲਾਡੀ ਖੱਟੜਾ, ਸਤਨਾਮ ਸਿੰਘ ਕੋਂਸਲਰ ਤੇ ਹੋਰ ਹਾਜ਼ਰ ਸਨ।