ਪਿਛਲੀਆਂ ਸਰਕਾਰਾਂ ਵਲੋਂ ਕੀਤੇ ਕੰਮਾਂ ’ਤੇ ਆਪਣੇ ਬੋਰਡ ਲਗਵਾਉਣਾ ਹੋਛੀ ਰਾਜਨੀਤੀ- ਭੁੱਟਾ
ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਬਰਾਸ ਤੋਂ ਸਿੰਧੜਾ ਜਾਂਦੀ ਸੜਕ ’ਤੇ ਪਹਿਲੀਆਂ ਸਰਕਾਰਾਂ ਸਮੇਂ ਬਣੀਆਂ ਸੜਕਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਬੋਰਡ ਲਗਾਉਣ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦਾ ਕੰਮ ਆਪਣੇ ਕਾਰਜਕਾਲ ਦੌਰਾਨ ਵਿਕਾਸ ਦੇ ਕੰਮਾਂ ਨੂੰ ਗਤੀ ਦੇਣਾ ਹੁੰਦਾ ਹੈ ਨਾ ਕਿ ਬਿਨਾਂ ਕੁਝ ਕੰਮ ਕੀਤੇ ਪਿਛਲੀਆਂ ਸਰਕਾਰਾਂ ਵਲੋਂ ਕੀਤੇ ਕੰਮਾਂ ’ਤੇ ਆਪਣੇ ਬੋਰਡ ਲਗਵਾ ਕੇ ਹੋਛੀ ਰਾਜਨੀਤਿਕ ਕਰਨਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਸਿੰਧੜਾ ਤੋਂ ਬਰਾਸ ਵਾਲੀ ਸੜਕ ਨੂੰ ਬਣਿਆ ਲਗਪਗ 30 ਸਾਲ ਹੋ ਗਏ ਹਨ, ਪਰ ਉਸ ਸੜਕ ’ਤੇ ਇਹ ਬੋਰਡ ਲਗਵਾ ਦੇਣਾ ਕਿ ਇਹ ਸੜਕ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਣਾਈ ਗਈ ਹੈ, ਇਹ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਨਹੀਂ, ਸਿਵਾਏ ਝੂਠ ਪਰੋਸਣ ਤੋਂ।
ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਬਲਜਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਬਰਾਸ ਤੋਂ ਸਿੰਧੜਾ ਜਾਂਦੀ ਸੜਕ ’ਤੇ ਪਹਿਲੀਆਂ ਸਰਕਾਰਾਂ ਸਮੇਂ ਬਣੀਆਂ ਸੜਕਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਆਪਣੇ ਬੋਰਡ ਲਗਾਉਣ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦਾ ਕੰਮ ਆਪਣੇ ਕਾਰਜਕਾਲ ਦੌਰਾਨ ਵਿਕਾਸ ਦੇ ਕੰਮਾਂ ਨੂੰ ਗਤੀ ਦੇਣਾ ਹੁੰਦਾ ਹੈ ਨਾ ਕਿ ਬਿਨਾਂ ਕੁਝ ਕੰਮ ਕੀਤੇ ਪਿਛਲੀਆਂ ਸਰਕਾਰਾਂ ਵਲੋਂ ਕੀਤੇ ਕੰਮਾਂ ’ਤੇ ਆਪਣੇ ਬੋਰਡ ਲਗਵਾ ਕੇ ਹੋਛੀ ਰਾਜਨੀਤਿਕ ਕਰਨਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਸਿੰਧੜਾ ਤੋਂ ਬਰਾਸ ਵਾਲੀ ਸੜਕ ਨੂੰ ਬਣਿਆ ਲਗਪਗ 30 ਸਾਲ ਹੋ ਗਏ ਹਨ, ਪਰ ਉਸ ਸੜਕ ’ਤੇ ਇਹ ਬੋਰਡ ਲਗਵਾ ਦੇਣਾ ਕਿ ਇਹ ਸੜਕ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਣਾਈ ਗਈ ਹੈ, ਇਹ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਪੱਲੇ ਕੁਝ ਨਹੀਂ, ਸਿਵਾਏ ਝੂਠ ਪਰੋਸਣ ਤੋਂ। ਹਲਕਾ ਇੰਚਾਰਜ ਨੇ ਕਿਹਾ ਕਿ ਸੂਬੇ ਦੇ ਲੋਕ ਹੁਣ ਸੁਚੇਤ ਹੋ ਚੁੱਕੇ ਹਨ ਤੇ ਉਹ ਅਜਿਹੀਆਂ ਡਰਾਮੇ ਬਾਜ਼ੀਆਂ ਅਤੇ ਗੁੰਮਰਾਹਕੁੰਨ ਪ੍ਰਚਾਰ ਵਿਚ ਨਹੀਂ ਫਸਣਗੇ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ ਪਹਿਲੀਆਂ ਸਰਕਾਰਾਂ ਵਲੋਂ ਕੀਤੇ ਵਿਕਾਸ ਦੇ ਕੰਮਾਂ ’ਤੇ ਮੁੱਖ ਮੰਤਰੀ ਆਪਣਾ ਨਾਮ ਲੈ ਕੇ ਫੋਕੀ ਵਾਹੋ-ਵਾਹੀ ਖੱਟਣ ਵਿਚ ਲੱਗੇ ਹੋਣ। ਇਸ ਮੌਕੇ ਬਲਵਿੰਦਰ ਸਿੰਘ ਝਾਂਮਪੁਰ, ਬਲਜਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਸੁਖਵਿੰਦਰ ਸਿੰਘ ਬਰਾਸ, ਜਗਦੀਪ ਸਿੰਘ ਸਲੇਮਪੁਰ, ਕਾਬਲ ਸਿੰਘ ਝਾਂਮਪੁਰ, ਹਰਜੀਤ ਸਿੰਘ ਸਲੇਮਪੁਰ, ਮਨਵੀਰ ਸਿੰਘ ਭੁੱਟਾ, ਲਖਵਿੰਦਰ ਸਿੰਘ, ਗੁਰਮੀਤ ਸਿੰਘ, ਬਾਲਕ੍ਰਿਸ਼ਨ ਸਿੰਘ ਬਰਾਸ, ਸੁਖਦੇਵ ਸਿੰਘ, ਬਲਜਿੰਦਰ ਸਿੰਘ ਲਾਲੀ, ਹਰਦੀਪ ਸਿੰਘ, ਮਹਿੰਦਰ ਸਿੰਘ (ਰਿਟਾ.) ਬੀ.ਡੀ.ਪੀ. ਓ. ਸਿੰਧੜਾ ਵੀ ਹਾਜ਼ਰ ਸਨ।