ਬੀਬਾ ਬਹਿਸ਼ਤਾ ਸਿੰਘ ਨੇ ‘ਆਪ’ ਸਰਕਾਰ ਦੀਆਂ ਨੀਤੀਆਂ ਦੀ ਕੀਤੀ ਆਲੋਚਨਾ, ਔਰਤਾਂ ਨੂੰ ਚੋਣਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ
ਮੰਡੀ ਗੋਬਿੰਦਗੜ੍ਹ, 24 ਅਕਤੂਬਰ (ਰਾਜੇਸ਼ ਸ਼ਰਮਾ)–ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਮਾਰਗ ਦਰਸ਼ਨ ਹੇਠ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ ਅਤੇ ਮਹਿਲਾ ਬਲਾਕ ਦੀ ਪ੍ਰਧਾਨ ਨੀਤੂ ਸਿੰਘੀ ਦੀ ਅਗਵਾਈ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਗਲੀ-ਮੁਹੱਲਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਵਾਰਡ ਨੰਬਰ 19 ਵਿਚ ਕੌਂਸਲਰ ਪ੍ਰੀਤੀ ਰਾਣੀ ਅਤੇ ਵਾਰਡ ਨੰਬਰ 24 ਵਿਚ ਕਾਂਗਰਸੀ ਆਗੂ ਸ਼ਸ਼ੀ ਸ਼ਰਮਾ ਦੀ ਅਗਵਾਈ ਹੇਠ ਮੀਟਿੰਗਾਂ ਹੋਈਆਂ।
ਰ
ਰਣਬੀਰ ਸਿੰਘ ਖੱਟਡ਼ਾ ਸਾਬਕਾ ਆਈ.ਜੀ.
ਮਹਿੰਦਰ ਸਿੰਘ ਢੀਂਡਸਾ ਚੇਅਰਮੈਨ ਐਸ.ਪੀ.ਐਸ ਪਬਲਿਕ ਸਕੂਲ
ਵਾਰਡ ਨੰਬਰ 19 ਵਿਚ ਕੌਂਸਲਰ ਪ੍ਰੀਤੀ ਰਾਣੀ ਵਲੋਂ ਰੱਖੀ ਮੀਟਿੰਗ ਵਿਚ ਬੀਬਾ ਬਹਿਸ਼ਤਾ ਸਿੰਘ ਅਤੇ ਵੱਡੀ ਗਿਣਤੀ ਵਿਚ ਮੌਜੂਦ ਔਰਤਾਂ ਦਾ ਇਕੱਠ। ਅਜੀਤ ਤਸਵੀਰ
25-10-2026
ਮੰਡੀ ਗੋਬਿੰਦਗੜ੍ਹ, 24 ਅਕਤੂਬਰ (ਰਾਜੇਸ਼ ਸ਼ਰਮਾ)–ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੇ ਮਾਰਗ ਦਰਸ਼ਨ ਹੇਠ ਬਲਾਕ ਕਾਂਗਰਸ ਕਮੇਟੀ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ ਅਤੇ ਮਹਿਲਾ ਬਲਾਕ ਦੀ ਪ੍ਰਧਾਨ ਨੀਤੂ ਸਿੰਘੀ ਦੀ ਅਗਵਾਈ ਵਿਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਗਲੀ-ਮੁਹੱਲਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਵਾਰਡ ਨੰਬਰ 19 ਵਿਚ ਕੌਂਸਲਰ ਪ੍ਰੀਤੀ ਰਾਣੀ ਅਤੇ ਵਾਰਡ ਨੰਬਰ 24 ਵਿਚ ਕਾਂਗਰਸੀ ਆਗੂ ਸ਼ਸ਼ੀ ਸ਼ਰਮਾ ਦੀ ਅਗਵਾਈ ਹੇਠ ਮੀਟਿੰਗਾਂ ਹੋਈਆਂ। ਇਨ੍ਹਾਂ ਮੀਟਿੰਗਾਂ ਵਿਚ ਕਾਕਾ ਰਣਦੀਪ ਸਿੰਘ ਨਾਭਾ ਦੀ ਪਤਨੀ ਬੀਬਾ ਬਹਿਸ਼ਤਾ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਹਾਜ਼ਰ ਔਰਤਾਂ ਅਤੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਵਿਕਾਸ ਕਾਰਜਾਂ, ਰੁਜ਼ਗਾਰ ਦੇ ਮੌਕਿਆਂ ਅਤੇ ਬੁਨਿਆਦੀ ਸਹੂਲਤਾਂ ਨਾਲ ਜੁੜੀਆਂ ਸਮੱਸਿਆਵਾਂ ਦੇ ਢੁਕਵੇਂ ਹੱਲ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਪੰਜਾਬ ਵਿਚ ਨਸ਼ਿਆਂ ਦੀ ਵਧ ਰਹੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ। ਬੀਬਾ ਬਹਿਸ਼ਤਾ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਲੋਕਤੰਤਰੀ ਪ੍ਰਕਿਰਿਆ ਵਿਚ ਔਰਤਾਂ ਦੀ ਭਾਗੀਦਾਰੀ ਮਹੱਤਵਪੂਰਨ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਵਾਂ ਨੂੰ ਬਣਦਾ ਮਹੱਤਵ ਮਿਲਣਾ ਚਾਹੀਦਾ ਹੈ। ਮੀਟਿੰਗਾਂ ਦੌਰਾਨ ਵਾਰਡ ਪੱਧਰ ’ਤੇ ਲੋਕਾਂ ਨਾਲ ਸੰਪਰਕ ਮਜ਼ਬੂਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ’ਤੇ ਵੀ ਜ਼ੋਰ ਦਿੱਤਾ ਗਿਆ। ਇਸ ਮੌਕੇ ਪੀ.ਪੀ.ਸੀ.ਸੀ ਮੈਂਬਰ ਰਜਿੰਦਰ ਸਿੰਘ ਬਿੱਟੂ, ਕਾਰਜਕਾਰੀ ਬਲਾਕ ਪ੍ਰਧਾਨ ਚੇਤਨ ਸ਼ਰਮਾ, ਕਮਲਜੀਤ ਸਿੰਘ ਸੋਮਾ, ਗੁਰਚਰਨ ਸਿੰਘ ਚੰਨੀ, ਸਰਬਜੀਤ ਸਿੰਘ ਚੰਪੀ, ਸੁਸ਼ਮਾ ਕੱਕੜ, ਮੋਹਿਤ ਵਰਮਾ, ਸੰਜੇ ਚੌਧਰੀ, ਗੌਤਮ ਚੌਧਰੀ, ਜਗਤਾਰ ਸਿੰਘ, ਬਲਵਿੰਦਰ ਸਿੰਘ ਅਤੇ ਜਸਵੀਰ ਸਿੰਘ ਜੱਸੀ ਸਮੇਤ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।