ਡਾ. ਜਸਵੰਤ ਸਿੰਘ ਵਲੋਂ ਖਮਾਣੋਂ ਅਤੇ ਰਾਣਵਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ
ਰਾਣਵਾਂ ਮੰਡੀ ਵਿਚ ਲਿਫ਼ਟਿੰਗ ਵਿਚ ਦੇਰੀ ਅਤੇ ਫੜ੍ਹ ’ਤੇ ਸ਼ੈੱਡ ਬਣਾਉਣ ਦੀ ਉਠਾਈ ਮੰਗ
ਖਮਾਣੋਂ, 24 ਅਕਤੂਬਰ (ਜੋਗਿੰਦਰ ਪਾਲ)–ਡਾ. ਜਸਵੰਤ ਸਿੰਘ ਐੱਮ.
ਖਮਾਣੋਂ, 24 ਅਕਤੂਬਰ (ਜੋਗਿੰਦਰ ਪਾਲ)–ਡਾ. ਜਸਵੰਤ ਸਿੰਘ ਐੱਮ.ਐੱਸ., ਐੱਸ.ਐੱਮ.ਓ. (ਸੇਵਾਮੁਕਤ), ਸਟੇਟ ਐਵਾਰਡੀ ਤੇ ਗੋਲਡ ਮੈਡਲਿਸਟ, ਸਰਪ੍ਰਸਤ ਪੀ.ਸੀ.ਐੱਮ.ਐੱਸ. ਸਪੈਸ਼ਲਿਸਟ ਡਾਕਟਰਜ਼ ਐੱਸੋਸੀਏਸ਼ਨ ਪੰਜਾਬ ਵਲੋਂ ਆਪਣੀ ਟੀਮ ਸਮੇਤ ਖਮਾਣੋਂ ਤੇ ਰਾਣਵਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮੰਡੀਆਂ ਵਿਚ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਨੇ ਆੜ੍ਹਤੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਮੰਡੀਆਂ ਵਿਚ ਖ਼ਰੀਦ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਲ ਕੀਤੀ। ਡਾ.ਜਸਵੰਤ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਰਾਣਵਾਂ ਦੀ ਅਨਾਜ ਮੰਡੀ ਵਿਚ ਫ਼ਸਲ ਦੀ ਲਿਫ਼ਟਿੰਗ ਵਿਚ ਦੇਰੀ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵਿਚ ਫ਼ਸਲ ਦੀ ਸੰਭਾਲ ਲਈ ਪੱਕਾ ਫ਼ਰਸ਼ ਅਤੇ ਸ਼ੈੱਡ ਬਣਾਉਣ ਦੀ ਲੋੜ ਹੈ, ਤਾਂ ਜੋ ਮੀਂਹ ਪੈਣ ਦੀ ਸੂਰਤ ਵਿਚ ਫ਼ਸਲ ਨੂੰ ਨਮੀ ਤੋਂ ਬਚਾਇਆ ਜਾ ਸਕੇ ਅਤੇ ਕਿਸਾਨਾਂ ਦੀ ਮਿਹਨਤ ਨਾਲ ਪੈਦਾ ਕੀਤੀ ਫ਼ਸਲ ਖ਼ਰਾਬ ਹੋਣ ਤੋਂ ਬਚ ਸਕੇ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਅਤੇ ਮੰਡੀਆਂ ਵਿਚ ਲਿਫ਼ਟਿੰਗ ਦੇ ਕੰਮ ਵਿਚ ਤੇਜ਼ੀ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਨਾਜ਼ਰ ਸਿੰਘ ਜੱਸੜ ਰੁੱਤੋਂ, ਮੇਵਾ ਸਿੰਘ, ਅਮਨਦੀਪ ਸਿੰਘ ਮਾਵੀ ਬਰਵਾਲੀ, ਹਰਦੀਪ ਸਿੰਘ ਗਿੱਲ, ਹਰਪ੍ਰੀਤ ਸਿੰਘ, ਕਰਮਜੀਤ ਸਿੰਘ ਜੌਹਲ ਖਮਾਣੋਂ, ਤੇਜਿੰਦਰ ਸਿੰਘ ਭਾਂਬਰੀ, ਰਾਜ ਸਿੰਘ ਫਰੌਰ, ਤਰਸੇਮ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ, ਸਤੀਸ਼ ਕੁਮਾਰ, ਰੋਹਿਤ ਕੁਮਾਰ ਨੰਗਲਾਂ, ਦਿਲਬਾਗ ਸਿੰਘ ਅਮਰਾਲਾ, ਸੁਖਦੇਵ ਸਿੰਘ ਅਤੇ ਜਤਿੰਦਰ ਸਿੰਘ ਰਾਣਵਾਂ ਸਮੇਤ ਹੋਰ ਪਤਵੰਤੇ ਹਾਜ਼ਰ ਸਨ।