26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਾਨੂੰ ਬਿਨਾਂ ਸ਼ੋਰ ਸ਼ਰਾਬੇ ਪ੍ਰਦੂਸ਼ਣ ਰਹਿਤ ਤੇ ਸਾਦਗੀ ਨਾਲ ਤਿਉਹਾਰ ਮਨਾਉਣੇ ਚਾਹੀਦੇ ਹਨ- ਡਾ. ਪੱਪੀ, ਤੇਜੀ ਰੋਹਟਾ

ਨਾਭਾ, 25 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਤਿਉਹਾਰਾਂ ਦੇ ਮੱਦੇਨਜ਼ਰ ਸਮੁੱਚੀ ਲੋਕਾਈ ਨੂੰ ਅਪੀਲ ਕਰਦੇ ਹੋਏ ਡਾ. ਪਵਨ ਕੁਮਾਰ ਪੱਪੀ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਬਰ ਤੇਜਿੰਦਰ ਸਿੰਘ ਤੇਜੀ ਰੋਹਟਾ ਸਮਾਜ ਸੇਵੀ ਨੇ ਕਿਹਾ ਫੋਕੀ ਚਕਾਚੌਂਧ ਤੋਂ ਦੂਰ ਰਹਿੰਦਿਾਂ ਸਾਨੂੰ ਸਾਰਿਾਂ ਨੂੰ ਪ੍ਰਦੂਸ਼ਣ ਰਹਿਤ ਅਤੇ ਬਿਨਾ ਸ਼ੋਰ ਸ਼ਰਾਬੇ ਤੋਂ ਸਾਦਗੀ ਨਾਲ ਰਲ ਮਿਲ ਕੇ ਸਾਰੇ ਹੀ ਤਿਉਹਾਰ ਮਨਾਉਣੇ ਚਾਹੀਦੇ ਹਨ ਕਿਉਂ ਜੋ ਸਾਡੇ ਦੇਸ਼ ਦੇ ਸਾਰੇ ਹੀ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ।

Ad Position 21
No active advertisement
ਅਜੀਤ ਡੈਸਕ 26-10-2026
ਨਾਭਾ, 25 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਤਿਉਹਾਰਾਂ ਦੇ ਮੱਦੇਨਜ਼ਰ ਸਮੁੱਚੀ ਲੋਕਾਈ ਨੂੰ ਅਪੀਲ ਕਰਦੇ ਹੋਏ ਡਾ. ਪਵਨ ਕੁਮਾਰ ਪੱਪੀ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਬਰ ਤੇਜਿੰਦਰ ਸਿੰਘ ਤੇਜੀ ਰੋਹਟਾ ਸਮਾਜ ਸੇਵੀ ਨੇ ਕਿਹਾ ਫੋਕੀ ਚਕਾਚੌਂਧ ਤੋਂ ਦੂਰ ਰਹਿੰਦਿਾਂ ਸਾਨੂੰ ਸਾਰਿਾਂ ਨੂੰ ਪ੍ਰਦੂਸ਼ਣ ਰਹਿਤ ਅਤੇ ਬਿਨਾ ਸ਼ੋਰ ਸ਼ਰਾਬੇ ਤੋਂ ਸਾਦਗੀ ਨਾਲ ਰਲ ਮਿਲ ਕੇ ਸਾਰੇ ਹੀ ਤਿਉਹਾਰ ਮਨਾਉਣੇ ਚਾਹੀਦੇ ਹਨ ਕਿਉਂ ਜੋ ਸਾਡੇ ਦੇਸ਼ ਦੇ ਸਾਰੇ ਹੀ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਬਿਨਾਂ ਸ਼ੋਰ ਸ਼ਰਾਬੇ ਵਾਲੇ ਪਟਾਕਿਆਂ ਤੋਂ ਤਿਉਹਾਰ ਮਨਾਵਾਂਗੇ ਤਾਂ ਇਸ ਨਾਲ ਅਸੀਂ ਪਟਾਕਿਆਂ ਵਿਚੋਂ ਨਿਕਲਣ ਵਾਲੇ ਧੂੰਏਂ ਤੋਂ ਵੀ ਬਚ ਸਕਦੇ ਹਾਂ, ਪਟਾਕਿਆਂ ’ਚੋਂ ਨਿਕਲਣ ਵਾਲਾ ਧੂੰਆਂ ਜ਼ਹਿਰੀਲਾ ਹੋਣ ਦੇ ਨਾਲ ਨਾਲ ਵਾਤਾਵਰਨ ਵੀ ਪ੍ਰਦੂਸ਼ਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਵਿਚ ਬਜ਼ੁਰਗਾਂ ਨੂੰ ਜੋ ਸਾਹ ਦੇ ਮਰੀਜ਼ ਹਨ ਉਨ੍ਹਾਂ ਨੂੰ ਬਹੁਤ ਦਿੱਕਤ ਆਉਂਦੀ ਹੈ, ਇਸ ਕਰਕੇ ਸਾਨੂੰ ਬਜ਼ੁਰਗਾਂ ਤੇ ਨਿੱਕੇ ਨਿੱਕੇ ਬੱਚਿਆਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਡਾ. ਪੱਪੀ ਅਤੇ ਤੇਜੀ ਰੋਹਟਾ ਨੇ ਕਿਹਾ ਕਿ ਸਾਨੂੰ ਤਿਉਹਾਰਾਂ ਦੇ ਦਿਨਾਂ ਵਿਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰੱਖਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੋਟਲਾ ਜੱਟਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਬੁਰਾਈ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਕੀਤਾ ਪ੍ਰੇਰਿਤ ਅਗਲੀ ਖ਼ਬਰ ਸਮਾਣਾ ’ਚ ਆਪ ਨੂੰ ਝਟਕਾ-15 ਪਰਿਵਾਰ ਕਾਂਗਰਸ ’ਚ ਸ਼ਾਮਿਲ ਕਾਂਗਰਸ ਆਮ ਲੋਕਾਂ ਦੀ ਪਾਰਟੀ- ਸਿੰਗਲਾ
Ad Position 24