28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਰਵਾਚੌਥ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮੰਡੀ ਗੋਬਿੰਦਗੜ੍ਹ ਵਿਖੇ ਵਿਸ਼ੇਸ਼ ‘ਮਹਿੰਦੀ ਕੈਂਪ’ ਅੱਜ

ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਇਕਬਾਲਦੀਪ ਸੰਧੂ)- ਔਰਤਾਂ ਦੇ ਸਤਿਕਾਰ ਤੇ ਸੁਹਾਗ ਦੇ ਪਵਿੱਤਰ ਤਿਉਹਾਰ ਕਰਵਾ ਚੌਥ ਨੂੰ ਸਮਰਪਿਤ ਬਾਬਾ ਲਾਲ ਦਿਆਲ ਮੰਦਰ ਗੁਰੂ ਨਾਨਕ ਕਾਲੋਨੀ ਮੰਡੀ ਗੋਬਿੰਦਗੜ੍ਹ ਵਿਖੇ ਮੁਫ਼ਤ ਵਿਸ਼ੇਸ਼ ਮਹਿੰਦੀ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਸੈੱਲ ਦੇ ਕੋਆਰਡੀਨੇਟਰ ਤੇ ਹਲਕਾ ਅਮਲੋਹ ਦੇ ਇੰਚਾਰਜ ਇੰਜੀ.

Ad Position 21
No active advertisement
ਅਜੀਤ ਡੈਸਕ 28-10-2026
ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਇਕਬਾਲਦੀਪ ਸੰਧੂ)- ਔਰਤਾਂ ਦੇ ਸਤਿਕਾਰ ਤੇ ਸੁਹਾਗ ਦੇ ਪਵਿੱਤਰ ਤਿਉਹਾਰ ਕਰਵਾ ਚੌਥ ਨੂੰ ਸਮਰਪਿਤ ਬਾਬਾ ਲਾਲ ਦਿਆਲ ਮੰਦਰ ਗੁਰੂ ਨਾਨਕ ਕਾਲੋਨੀ ਮੰਡੀ ਗੋਬਿੰਦਗੜ੍ਹ ਵਿਖੇ ਮੁਫ਼ਤ ਵਿਸ਼ੇਸ਼ ਮਹਿੰਦੀ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਸੈੱਲ ਦੇ ਕੋਆਰਡੀਨੇਟਰ ਤੇ ਹਲਕਾ ਅਮਲੋਹ ਦੇ ਇੰਚਾਰਜ ਇੰਜੀ. ਕੰਵਰਵੀਰ ਸਿੰਘ ਟੌਹੜਾ ਨੇ ਦੱਸਿਆ ਕਿ ਇਹ ਵਿਸ਼ੇਸ਼ ਮਹਿੰਦੀ ਕੈਂਪ ਅੱਜ ਸਵੇਰੇ 10 ਤੋਂ 5 ਵਜੇ ਤੱਕ ਲਗਾਇਆ ਜਾਵੇਗਾ ਕਿਉਂਕਿ ਕਰਵਾ ਚੌਥ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਵਿਚ ਔਰਤਾਂ ਲਈ ਬਹੁਤ ਮਹੱਤਵਪੂਰਨ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਇਸ ਤਿਉਹਾਰ ਦੀਆਂ ਖ਼ੁਸ਼ੀਆਂ ਨੂੰ ਦੁੱਗਣਾ ਕਰਨ ਅਤੇ ਭੈਣਾਂ-ਮਾਤਾਵਾਂ ਦੀ ਸੁਵਿਧਾ ਲਈ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਹਲਕੇ ਦੀਆਂ ਸਮੂਹ ਔਰਤਾਂ ਅਤੇ ਭੈਣਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਿੰਦੀ ਕੈਂਪ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ। ਇਸ ਮੌਕੇ ’ਤੇ ਲਕਸ਼ਮੀ ਮਿੱਤਲ, ਮੰਜੂ, ਸੀਮਾ ਕੌਸ਼ਲ, ਬਲਵਿੰਦਰ ਕੌਰ ਧੀਮਾਨ, ਪ੍ਰੇਮਾ ਗੁਪਤਾ ਅਤੇ ਦੀਪਿਕਾ ਗਰਗ ਸਮੇਤ ਹੋਰ ਮਹਿਲਾ ਆਗੂ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਰਵਿੰਦਰ ਸਿੰਘ ਪਦਮ ਜ਼ਿਲ੍ਹਾ ਜਨਰਲ ਸਕੱਤਰ, ਅਮਰਿੰਦਰ ਮਾਕਨ, ਸੁਰਿੰਦਰ ਮਿੱਤਲ, ਸੋਨੂੰ ਧੀਮਾਨ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਜੈ ਮਾਂ ਨੈਣਾ ਦੇਵੀ ਕਲੱਬ ਨੇ ਭਗਵਤੀ ਜਾਗਰਣ ਕਰਵਾਇਆ
Ad Position 24