29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਰਾਣਾ ਹਸਪਤਾਲ ਵਲੋਂ ਸਿਲਵਰ ਜੁਬਲੀ ਮੌਕੇ ਜਾਗਰੂਕਤਾ ਸੈਮੀਨਾਰ

ਫ਼ਤਹਿਗੜ੍ਹ ਸਾਹਿਬ, 28 ਅਕਤੂਬਰ (ਬਲਜਿੰਦਰ ਸਿੰਘ)- ਰਾਣਾ ਹਸਪਤਾਲ ਸਰਹਿੰਦ ਵਲੋਂ ਆਪਣੀ ਸੰਸਥਾ ਦੇ 25 ਸਾਲ ਪੂਰੇ ਹੋਣ ’ਤੇ ਡਾ. ਹਿਤੇਂਦਰ ਸੂਰੀ ਕਨਸਲਟੈਂਟ ਪ੍ਰੋਕਟੋਲੋਜਿਸਟ ਤੇ ਐਮ.

Ad Position 21
No active advertisement
ਅਜੀਤ ਡੈਸਕ 28-10-2026
ਫ਼ਤਹਿਗੜ੍ਹ ਸਾਹਿਬ, 28 ਅਕਤੂਬਰ (ਬਲਜਿੰਦਰ ਸਿੰਘ)- ਰਾਣਾ ਹਸਪਤਾਲ ਸਰਹਿੰਦ ਵਲੋਂ ਆਪਣੀ ਸੰਸਥਾ ਦੇ 25 ਸਾਲ ਪੂਰੇ ਹੋਣ ’ਤੇ ਡਾ. ਹਿਤੇਂਦਰ ਸੂਰੀ ਕਨਸਲਟੈਂਟ ਪ੍ਰੋਕਟੋਲੋਜਿਸਟ ਤੇ ਐਮ. ਡੀ. ਰਾਣਾ ਹਸਪਤਾਲ ਦੀ ਅਗਵਾਈ ਹੇਠ ਸਿਲਵਰ ਜੁਬਲੀ ਸਮਾਗਮ ਦੌਰਾਨ ਗੁਦੇ ਦੇ ਕੈਂਸਰ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਤੋਂ ਡਾਕਟਰਾਂ ਦੇ ਨਾਲ-ਨਾਲ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਇਹ ਮੌਕਾ ਇਸ ਕਰਕੇ ਵੀ ਖ਼ਾਸ ਰਿਹਾ ਕਿਉਂਕਿ ਇਸੇ ਦਿਨ ਸਾਲ 2013 ਵਿਚ ਰਾਣਾ ਹਸਪਤਾਲ ਵਲੋਂ ਸਥਾਪਿਤ ਕੀਤੇ ਗਏ ਇਕ ਮਹੱਤਵਪੂਰਨ ਮੈਡੀਕਲ ਕੀਰਤੀਮਾਨ ਦੀ 13ਵੀਂ ਵਰ੍ਹੇਗੰਢ ਵੀ ਸੀ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਹਿਤੇਂਦਰ ਸੂਰੀ ਨੇ ਹਸਪਤਾਲ ਦੀ ਉਸ ਇਤਿਹਾਸਕ ਪ੍ਰਾਪਤੀ ਨੂੰ ਯਾਦ ਕੀਤਾ, ਜਿਸ ਤਹਿਤ ਸਿਰਫ਼ 8 ਘੰਟੇ 45 ਮਿੰਟਾਂ ਵਿਚ 391 ਕਸ਼ਾਰ ਸੂਤਰ ਸਰਜਰੀਆਂ ਕੀਤੀਆਂ ਗਈਆਂ ਸਨ। ਇਸ ਪ੍ਰਾਪਤੀ ਨੂੰ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿਚ ਰਾਸ਼ਟਰੀ ਰਿਕਾਰਡ ਵਜੋਂ ਮਾਨਤਾ ਮਿਲੀ ਸੀ। ਇਸ ਤੋਂ ਬਾਅਦ ਸਾਲ 2025 ਵਿਚ ਵਰਲਡ ਰਿਕਾਰਡ ਯੂਨੀਅਨ ਵਲੋਂ ਇਸ ਨੂੰ ਸਭ ਤੋਂ ਲੰਬਾ ਨਿਰੰਤਰ ਮੈਡੀਕਲ ਰਿਕਾਰਡ ਵਜੋਂ ਦਰਜ ਕੀਤਾ ਗਿਆ। ਡਾ. ਸੂਰੀ ਨੇ ਗੁਦੇ ਦੇ ਕੈਂਸਰ ਬਾਰੇ ਜਾਗਰੂਕਤਾ ਫੈਲਾਉਣ, ਇਸ ਦੇ ਮੁੱਢਲੇ ਲੱਛਣਾਂ ਦੀ ਸਮੇਂ ਸਿਰ ਪਛਾਣ ਕਰਨ, ਤੁਰੰਤ ਡਾਕਟਰੀ ਸਲਾਹ ਲੈਣ ਅਤੇ ਗੁਦਾ ਤੇ ਮਲਾਸ਼ਯ ਨਾਲ ਸਬੰਧਿਤ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਪਿਛਲੇ 25 ਸਾਲਾਂ ਦੌਰਾਨ ਰਾਣਾ ਹਸਪਤਾਲ ਦੀ ਯਾਤਰਾ ਦਾ ਹਿੱਸਾ ਰਹੇ ਡਾਕਟਰਾਂ, ਮਰੀਜ਼ਾਂ ਅਤੇ ਸ਼ੁੱਭਚਿੰਤਕਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮਾਜ ਦੀ ਚੰਗੀ ਸਿਹਤ, ਖ਼ੁਸ਼ਹਾਲੀ ਤੇ ਭਲਾਈ ਲਈ ਅਰਦਾਸ ਕਰਦਿਆਂ ਸਮਰਪਿਤ ਮੈਡੀਕਲ ਸੇਵਾਵਾਂ ਰਾਹੀਂ ਮਨੁੱਖਤਾ ਦੀ ਸੇਵਾ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਯਤਨਾਂ ਤੇ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਿਹਤਮੰਦ ਅਤੇ ਨਸ਼ਾ-ਮੁਕਤ ਪੰਜਾਬ ਦੀ ਸਿਰਜਣਾ ਲਈ ਸਰਕਾਰੀ ਏਜੰਸੀਆਂ, ਸਿਹਤ ਮਾਹਿਰਾਂ, ਪੱਤਰਕਾਰਾਂ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਅਗਰਵਾਲ ਨੇ ਸਿਹਤ ਸੇਵਾਵਾਂ ਤੇ ਸਮਾਜ ਸੇਵਾ ਦੇ ਖੇਤਰ ਵਿਚ ਰਾਣਾ ਹਸਪਤਾਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਡਾ. ਹਿਤੇਂਦਰ ਸੂਰੀ ਤੇ ਰਾਣਾ ਹਸਪਤਾਲ ਦੀ ਸਮੁੱਚੀ ਟੀਮ ਨੂੰ 25 ਸਾਲਾਂ ਦੀ ਸੇਵਾ ਯਾਤਰਾ ਪੂਰੀ ਕਰਨ ’ਤੇ ਵਧਾਈ ਦਿੱਤੀ। ਰਾਣਾ ਹਸਪਤਾਲ ਦੀ ਸਿਲਵਰ ਜੁਬਲੀ ਦਾ ਇਹ ਮੌਕਾ ਸੇਵਾ, ਡਾਕਟਰੀ ਸਮਰਪਣ ਅਤੇ ਸਮਾਜ ਦੀ ਸਿਹਤ ਤੇ ਭਲਾਈ ਪ੍ਰਤੀ ਹਸਪਤਾਲ ਦੀ 25 ਸਾਲਾਂ ਦੀ ਵਚਨਬੱਧਤਾ ਦਾ ਪ੍ਰਤੀਕ ਬਣਿਆ।
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਜ਼ੂਆਲੋਜੀ ਵਿਭਾਗ ਵਲੋਂ ਵਿੱਦਿਅਕ ਦੌਰਾ ਅਗਲੀ ਖ਼ਬਰ ਮੁਫ਼ਤ ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ
Ad Position 24