31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਮਾਸਟਰ ਬਲਜੀਤ ਸਿੰਘ ਬੁੱਗਾ ਕਲਾਂ ਨੇ ਖਿਡਾਰੀਆਂ ਤੇ ਲੋੜਵੰਦ ਵਿਦਿਆਰਥੀਆਂ ਨੂੰ ਸਪੋਰਟਸ ਬੂਟ ਵੰਡੇ

ਅਮਲੋਹ, 30 ਅਕਤੂਬਰ (ਕੇਵਲ ਸਿੰਘ)- ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਸਟਰ ਬਲਜੀਤ ਸਿੰਘ ਬੁੱਗਾ ਕਲਾਂ ਵਲੋਂ ਪਿੰਡ ਰਾਏਪੁਰ ਚੌਬਦਾਰਾਂ ਦੇ ਵਾਲੀਬਾਲ ਖਿਡਾਰੀਆਂ ਨੂੰ ਸਪੋਰਟਸ ਬੂਟ ਵੰਡੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਵਿਚ 120 ਲੋੜਵੰਦ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਵੀ ਖੇਡਾਂ ਲਈ ਸਪੋਰਟਸ ਬੂਟ ਦਿੱਤੇ ਗਏ।

Ad Position 21
No active advertisement
ਅਜੀਤ ਡੈਸਕ 31-10-2026
ਅਮਲੋਹ, 30 ਅਕਤੂਬਰ (ਕੇਵਲ ਸਿੰਘ)- ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਸਟਰ ਬਲਜੀਤ ਸਿੰਘ ਬੁੱਗਾ ਕਲਾਂ ਵਲੋਂ ਪਿੰਡ ਰਾਏਪੁਰ ਚੌਬਦਾਰਾਂ ਦੇ ਵਾਲੀਬਾਲ ਖਿਡਾਰੀਆਂ ਨੂੰ ਸਪੋਰਟਸ ਬੂਟ ਵੰਡੇ ਗਏ। ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਵਿਚ 120 ਲੋੜਵੰਦ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਵੀ ਖੇਡਾਂ ਲਈ ਸਪੋਰਟਸ ਬੂਟ ਦਿੱਤੇ ਗਏ। ਜ਼ਿਕਰਯੋਗ ਹੈ ਕਿ ਮਾਸਟਰ ਬਲਜੀਤ ਸਿੰਘ ਬੁੱਗਾ ਕਲਾਂ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਲੁਧਿਆਣਾ ਇਕਾਈ ਦੇ ਸੀਨੀਅਰ ਆਗੂ ਹਨ ਅਤੇ ਅਧਿਆਪਕਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਹਨ। ਉਹ ਸਮਾਜਿਕ ਅਤੇ ਲੋਕ ਸੰਘਰਸ਼ਾਂ ਵਿਚ ਵੀ ਸਰਗਰਮ ਭੂਮਿਕਾ ਨਿਭਾਉਂਦੇ ਹਨ। ਸਾਹਿਤਕ ਖੇਤਰ ਵਿਚ ਵੀ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੇ ਵਿਦਿਆਰਥੀ ਹਰ ਸਾਲ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਪੱਧਰ ’ਤੇ ਚੁਣੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਝੋਨੇ ਦੀ ਪੈਦਾਵਾਰ ਮਿਥੇ ਟੀਚੇ ਤੋਂ ਵੱਧਣ ਦੀ ਸੰਭਾਵਨਾ ਅਗਲੀ ਖ਼ਬਰ ਰੀਤੂ ਅਗਰਵਾਲ ਨੇ ਬਸੀ ਪਠਾਣਾਂ ਤੇ ਨੰਦਪੁਰ ਕਲੌੜ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ
Ad Position 24