31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅਮਲੋਹ ’ਚ ਕੀਤਾ ਮੈਡੀਕਲ ਸਟੋਰ ਸੀਲ

ਅਮਲੋਹ, 30 ਅਕਤੂਬਰ (ਹਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਿਹਤ ਵਿਭਾਗ ਵਲੋਂ ਮੈਡੀਕਲ ਸਟੋਰਾਂ ਰਾਹੀਂ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿੱਕਰੀ ਨੂੰ ਰੋਕਣ ਲਈ ਵਿੱਢੀ ਮੁਹਿੰਮ ਅਧੀਨ ਅੱਜ ਸਥਾਨਕ ਨਿਊਂ ਅਰੋੜਾ ਫਾਰਮੇਸੀ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਸੀਲ ਕਰ ਦਿੱਤਾ ਗਿਆ ਹੈ। ਡਰੱਗ ਇੰਸਪੈਕਟਰ ਨਵਦੀਪ ਕੌਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮੈਡੀਕਲ ਸਟੋਰ ਦੀ ਸੇਲ-ਪਰਚੇਜ਼ ’ਤੇ ਰੋਕ ਲਗਾ ਕੇ ਇਸ ਦੁਕਾਨ ਨੂੰ 15 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ।

Ad Position 21
No active advertisement
ਨਿਊਂ ਅਰੋੜਾ ਫਾਰਮੇਸੀ ਅਮਲੋਹ ਖ਼ਿਲਾਫ਼ ਕਾਰਵਾਈ ਕਰਦੇ ਹੋਏ ਸਰਕਾਰੀ ਅਧਿਕਾਰੀ। ਤਸਵੀਰ: ਗਿੱਲ 31-10-2026
ਅਮਲੋਹ, 30 ਅਕਤੂਬਰ (ਹਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਸਿਹਤ ਵਿਭਾਗ ਵਲੋਂ ਮੈਡੀਕਲ ਸਟੋਰਾਂ ਰਾਹੀਂ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿੱਕਰੀ ਨੂੰ ਰੋਕਣ ਲਈ ਵਿੱਢੀ ਮੁਹਿੰਮ ਅਧੀਨ ਅੱਜ ਸਥਾਨਕ ਨਿਊਂ ਅਰੋੜਾ ਫਾਰਮੇਸੀ ਨੂੰ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਸੀਲ ਕਰ ਦਿੱਤਾ ਗਿਆ ਹੈ। ਡਰੱਗ ਇੰਸਪੈਕਟਰ ਨਵਦੀਪ ਕੌਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮੈਡੀਕਲ ਸਟੋਰ ਦੀ ਸੇਲ-ਪਰਚੇਜ਼ ’ਤੇ ਰੋਕ ਲਗਾ ਕੇ ਇਸ ਦੁਕਾਨ ਨੂੰ 15 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਵਿਭਾਗ ਦੀ ਇਸ ਕਾਰਵਾਈ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵਲੋਂ ਇਸ ਨੂੰ ਨਿਯਮਾਂ ਅਨੁਸਾਰ ਜ਼ਰੂਰੀ ਕਦਮ ਦੱਸਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਪ੍ਰਭਾਵਿਤ ਦੁਕਾਨਦਾਰ ਵਲੋਂ ਇਸ ਕਾਰਵਾਈ ਨੂੰ ਧੱਕੇਸ਼ਾਹੀ ਦੱਸਿਆ ਗਿਆ, ਕਿਉਂਕਿ ਉਸ ਅਨੁਸਾਰ ਉਸ ਨੂੰ ਸਾਰੇ ਕਾਨੂੰਨੀ ਦਸਤਾਵੇਜ਼ ਅਤੇ ਦਵਾਈਆਂ ਦੇ ਬਿੱਲ ਪੇਸ਼ ਕਰਨ ਦੇ ਬਾਵਜੂਦ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਰੱਗ ਇੰਸਪੈਕਟਰ ਨਵਦੀਪ ਕੌਰ ਨੇ ਦੱਸਿਆ ਕਿ ਮੈਡੀਕਲ ਸਟੋਰਾਂ ਵਿਰੁੱਧ ਸਮੁੱਚੀ ਕਾਰਵਾਈ ਜਨਤਕ ਸ਼ਿਕਾਇਤਾਂ ਤੇ ਜਾਂਚ ਦੌਰਾਨ ਸਾਹਮਣੇ ਆਈਆਂ ਊਣਤਾਈਆਂ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੂਰੇ ਜ਼ਿਲ੍ਹੇ ਵਿਚ ਲਗਪਗ 400 ਮੈਡੀਕਲ ਸਟੋਰ ਚੱਲ ਰਹੇ ਹਨ ਤੇ ਜਿਨ੍ਹਾਂ ਹੋਰ ਦੁਕਾਨਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਉਨ੍ਹਾਂ ਦੀ ਨਾਲੋਂ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿਹੜੇ ਦੁਕਾਨਦਾਰ ਗੈਰ ਕਾਨੂੰਨੀ ਕੰਮ ਕਰਦੇ ਸਾਬਤ ਹੋਣਗੇ ਉਨ੍ਹਾਂ ਵਿਰੁੱਧ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ, ਸੀਲਿੰਗ ਦੀ ਕਾਰਵਾਈ ਤੋਂ ਪ੍ਰਭਾਵਿਤ ਨਿਊਂ ਅਰੋੜਾ ਫਾਰਮੇਸੀ ਦੇ ਸੰਚਾਲਕ ਗੁਰਦੀਪ ਸਿੰਘ ਨੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਇਸ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਹੈ। ਪੱਤਰਕਾਰਾਂ ਕੋਲ ਅਪਣਾ ਪੱਖ ਰੱਖਦਿਆਂ ਉਸ ਨੇ ਕਿਹਾ ਕਿ ਲਗਪਗ ਹਫ਼ਤਾ-ਦਸ ਦਿਨ ਪਹਿਲਾਂ ਵਿਭਾਗੀ ਅਧਿਕਾਰੀ ਵਲੋਂ ਉਨ੍ਹਾਂ ਦੀ ਦੁਕਾਨ ਦੀ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਤਿੰਨ ਆਈਟਮਾਂ ਦੇ ਸੈਂਪਲ ਲਏ ਗਏ ਸਨ। ਇਸ ਤੋਂ ਬਾਅਦ ਬਾਅਦ ਵਿਭਾਗ ਵਲੋਂ ਮਿਲੇ ਨੋਟਿਸ ਦਾ ਉਨ੍ਹਾਂ ਨੇ ਲਿਖਤੀ ਜਵਾਬ ਦਿੱਤਾ ਸੀ ਅਤੇ ਸੰਬੰਧਿਤ ਦਵਾਈਆਂ ਦੇ ਖ਼ਰੀਦ ਬਿੱਲ ਵੀ ਵਿਭਾਗ ਅੱਗੇ ਪੇਸ਼ ਕਰ ਦਿੱਤੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਦੀ ਦੁਕਾਨ ਤੋਂ ਲਏ ਸਾਰੇ ਸੈਂਪਲਾਂ ਵਿਚੋਂ ਕੋਈ ਵੀ ਨਸ਼ੀਲੀ ਜਾਂ ਸਰਕਾਰ ਵਲੋਂ ਪਾਬੰਦੀ ਸ਼ੁਦਾ ਦਵਾਈ ਸ਼ਾਮਿਲ ਨਹੀਂ ਸੀ। ਇਸ ਦੇ ਬਾਵਜੂਦ ਉਨ੍ਹਾਂ ਦੀ ਦੁਕਾਨ ਸੀਲ ਕਰ ਦਿੱਤੀ ਗਈ, ਜੋ ਉਸ ਨਾਲ ਬੇਇਨਸਾਫ਼ੀ ਹੈ। ਗੁਰਦੀਪ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਕੋਲ ਦਵਾਈਆਂ ਦੇ ਬਿੱਲ ਅਤੇ ਹੋਰ ਲੋੜੀਂਦੇ ਕਾਗ਼ਜ਼ਾਤ ਮੌਜੂਦ ਹਨ ਤਾਂ ਉਨ੍ਹਾਂ ਨੂੰ ਆਪਣਾ ਪੱਖ ਸਪਸ਼ਟ ਕਰਨ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਸੀ, ਜੋ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਮੈਡੀਕਲ ਸਟੋਰ ਵਿਰੁੱਧ ਕਾਰਵਾਈ ਕਰਨ ਸਮੇਂ ਜਾਂਚ ਦੇ ਤੱਥਾਂ, ਦਸਤਾਵੇਜ਼ਾਂ ਅਤੇ ਕਾਨੂੰਨੀ ਪ੍ਰਕਿਰਿਆ ਨੂੰ ਪੂਰੀ ਟਰਾਂਸਪੇਰੈਂਟ ਰੱਖਿਆ ਜਾਵੇ ਤਾਂ ਜੋ ਇਮਾਨਦਾਰੀ ਨਾਲ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਦੇ ਹਿਤਾਂ ਦੀ ਵੀ ਰਾਖੀ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪੀ. ਆਈ. ਐਮ. ਟੀ. ਵਿਖੇ ਉਡਾਣ ਸ਼ੀ ਲੀਡਸ ਸੀ ਇੰਸਪਾਇਰਸ ਵਿਸ਼ੇ ’ਤੇ ਕਰੀਅਰ ਕਾਨਫ਼ਰੰਸ ਕਰਵਾਈ ਅਗਲੀ ਖ਼ਬਰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਫ਼ੀਲਡ ’ਚ ਤਾਇਨਾਤ ਟੀਮਾਂ ਪੂਰੀ ਚੌਕਸੀ ਤੇ ਜ਼ਿੰਮੇਵਾਰੀ ਨਾਲ ਡਿਊਟੀ ਕਰਨ-ਡੀ. ਸੀ.
Ad Position 24