02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਜੀ. ਟੀ. ਰੋਡ ਨਬੀਪੁਰ ਨੇੜੇ ਸਰਵਿਸ ਰੋਡ ਤੇ ਦੋਵੇਂ ਪਾਸੇ ਕਬਾੜ ਗੱਡੀਆਂ ਦਾ ਕਬਜ਼ਾ, ਰੋਜ਼ਾਨਾ ਲੱਗ ਰਹੇ ਜਾਮ ਬਿਨਾਂ ਸਕਰੈਪਿੰਗ ਲਾਇਸੰਸ ਦੇ ਕਬਾੜ ਦਾ ਕਾਰੋਬਾਰ? ਇਲਾਕੇ ਦੀਆਂ ਪੰਚਾਇਤਾਂ ਦੀਆਂ ਸ਼ਿਕਾਇਤਾਂ ਬੇਅਸਰ

ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਪੱਤਰ ਪੇ੍ਰਰਕ)-ਦਿੱਲੀ ਅੰਮ੍ਰਿਤਸਰ ਜੀ. ਟੀ.

Ad Position 21
No active advertisement
ਅਜੀਤ ਡੈਸਕ 02-11-2026
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਪੱਤਰ ਪੇ੍ਰਰਕ)-ਦਿੱਲੀ ਅੰਮ੍ਰਿਤਸਰ ਜੀ.ਟੀ. ਰੋਡ ਤੇ ਪਿੰਡ ਨਬੀਪੁਰ ਨੇੜੇ ਸਰਵਿਸ ਰੋਡ ’ਤੇ ਕਬਾੜ ਹੋਈਆਂ ਗੱਡੀਆਂ ਦੇ ਵੱਡੇ ਪੱਧਰ ’ਤੇ ਜਮਾਂ ਹੋਣ ਕਾਰਨ ਆਵਾਜਾਈ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਸਰਵਿਸ ਰੋਡ ਦੇ ਦੋਵੇਂ ਪਾਸੇ ਖੜੀਆਂ ਇਨ੍ਹਾਂ ਕਬਾੜ ਗੱਡੀਆਂ ਕਾਰਨ ਸੜਕ ਦਾ ਕਾਫੀ ਹਿੱਸਾ ਘਿਰ ਗਿਆ ਹੈ। ਜਿਸ ਨਾਲ ਵਾਹਨਾਂ ਦੀ ਆਵਾਜਾਈ ਲਈ ਬਹੁਤ ਘੱਟ ਜਗ੍ਹਾ ਬੱਚਦੀ ਹੈ। ਸਥਿਤੀ ਇਹ ਹੈ ਕਿ ਹਾਈਵੇ ਤੋਂ ਸਰਵਿਸ ਰੋਡ ਵੱਲ ਆਉਣ ਵਾਲੇ ਭਾਰੀ ਵਾਹਨ ਅਕਸਰ ਵਿਚਕਾਰ ਹੀ ਫਸ ਜਾਂਦੇ ਹਨ ਅਤੇ ਲੰਮਾ ਸਮਾਂ ਜਾਮ ਲੱਗਿਆ ਰਹਿੰਦਾ ਹੈ। ਜ਼ਿਕਰ ਯੋਗ ਹੈ ਕਿ ਹਾਈਵੇ ਤੋਂ ਇਸ ਸਰਵਿਸ ਰੋਡ ਵੱਲ ਆਉਣ-ਜਾਣ ਲਈ ਲਈ ਇਹ ਇੱਕੋ-ਇਕ ਨਿਕਾਸੀ ਰਸਤਾ ਹੈ ਇਸ ਕਾਰਨ ਟਰੱਕਾਂ, ਟਰਾਲਿਆਂ ਅਤੇ ਹੋਰ ਭਾਰੀ ਵਾਹਨਾਂ ਨੂੰ ਇੱਥੋਂ ਲੰਘਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਵਾਹਨਾਂ ਦੇ ਆਹਮੋ ਸਾਹਮਣੇ ਫ਼ਸ ਜਾਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਰੁਕ ਜਾਂਦੀ ਹੈ। ਇਸ ਸਮੱਸਿਆ ਦਾ ਅਸਰ ਸਿਰਫ਼ ਆਉਣ ਵਾਲੇ ਵਾਹਨਾਂ ਤੱਕ ਹੀ ਸੀਮਤ ਨਹੀਂ ਸਗੋਂ ਨਬੀਪੁਰ ਅਤੇ ਆਸ ਪਾਸ ਦੇ ਪਿੰਡਾਂ ਤੋਂ ਸਰਹਿੰਦ ਅਤੇ ਰਾਜਪੁਰਾ ਵੱਲ ਜਾਣ ਵਾਲੇ ਸਥਾਨਕ ਲੋਕਾਂ ਨੂੰ ਵੀ ਰੋਜ਼ਾਨਾ ਖੱਜਲ ਖ਼ੁਆਰੀ ਝੱਲਣੀ ਪੈ ਰਹੀ ਹੈ। ਪ੍ਰੋ. ਧਰਮਜੀਤ ਸਿੰਘ ਜਲਵੇੜਾ ਅਨੁਸਾਰ ਸਰਵਿਸ ਰੋਡ ਉੱਤੇ ਕਬਾੜ ਗੱਡੀਆਂ ਦਾ ਇਹ ਜਮਾਵੜਾ ਆਵਾਜਾਈ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ ਤੇ ਐਮਰਜੈਂਸੀ ਹਾਲਤਾਂ ਵਿਚ ਐਂਬੂਲੈਂਸ ਅਤੇ ਹੋਰ ਜ਼ਰੂਰੀ ਸੇਵਾਵਾਂ ਵਾਲੇ ਵਾਹਨਾਂ ਨੂੰ ਵੀ ਲੰਘਣ ਵਿਚ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਕਰੈਪ ਦੇ ਕਾਰੋਬਾਰ ਲਈ ਲੋੜੀਂਦੇ ਲਾਇਸੈਂਸ ਲੈਣਾ ਅਤੇ ਨਿਯਮਾਂ ਦੀ ਪਾਲਨਾ ਜ਼ਰੂਰੀ ਹੈ ਤਾਂ ਸਰਵਿਸ ਰੋਡ ਦੇ ਦੋਵੇਂ ਪਾਸੇ ਇਸ ਤਰਾਂ ਕਬਾੜ ਗੱਡੀਆਂ ਕਿਵੇਂ ਖੜੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਬੰਧਿਤ ਵਿਭਾਗ ਇਸ ਪਾਸੇ ਧਿਆਨ ਕਿਉਂ ਨਹੀਂ ਦੇ ਰਹੇ। ਨਬੀਪੁਰ ਦੀ ਗ੍ਰਾਮ ਪੰਚਾਇਤ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਇਸ ਸਮੱਸਿਆ ਨੂੰ ਲੈ ਕੇ ਕਈ ਵਾਰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਮਸਲਾ ਲਿਆਂਦਾ ਜਾ ਚੁੱਕਾ ਹੈ, ਇਸ ਦੇ ਬਾਵਜੂਦ ਸਰਵਿਸ ਰੋਡ ਨੂੰ ਕਬਾੜ ਗੱਡੀਆਂ ਤੋਂ ਮੁਕਤ ਕਰਵਾਉਣ ਲਈ ਕੋਈ ਠੋਸ ਕਾਰਵਾਈ ਸਾਹਮਣੇ ਨਹੀਂ ਆਈ। ਇਸ ਕਾਰਨ ਲੋਕਾਂ ਵਿਚ ਪ੍ਰਸ਼ਾਸਨਿਕ ਅਣਦੇਖੀ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਅਤੇ ਪੰਚਾਇਤਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਟਰੈਫ਼ਿਕ ਪੁਲਿਸ ਅਤੇ ਐਨ.ਐਚ.ਏ.ਆਈ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮੌਕੇ ਦਾ ਤੁਰੰਤ ਨਿਰੀਖਣ ਕਰਕੇ ਰੋਡ ਦੇ ਦੋਵੇਂ ਪਾਸਿਆਂ ਤੋਂ ਸਕਰੈਪ ਗੱਡੀਆਂ ਹਟਾਈਆਂ ਜਾਣ ਤੇ ਬਿਨਾਂ ਲੋੜੀਂਦੇ ਲਾਇਸੰਸ ਤੋਂ ਸਕਰੈਪਿੰਗ ਗੱਡੀਆਂ ਦਾ ਕਾਰੋਬਾਰ ਕਰਨ ਸੰਬੰਧੀ ਲੱਗੇ ਦੋਸ਼ਾਂ ਦੀ ਜਾਂਚ ਕੀਤੀ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਹਾਈਵੇ ਸਰਵਿਸ ਰੋਡ ’ਤੇ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਨਕਾਬਪੋਸ਼ ਲੁਟੇਰਿਆਂ ਨੇ ਮੈਡੀਕਲ ਸਟੋਰ ਮਾਲਕ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ ਪੀੜਤ ਦਾ ਹਾਲ-ਚਾਲ ਜਾਣਨ ਪਹੁੰਚੇ ਸ... ਅਗਲੀ ਖ਼ਬਰ ਮਾਰਕੀਟ ਕਮੇਟੀ ਅਮਲੋਹ ਦੇ ਨਵ-ਨਿਯੁਕਤ ਚੇਅਰਮੈਨ ਇਕਬਾਲ ਸਿੰਘ ਰਾਏ ਅੱਜ ਸੰਭਾਲਣਗੇ ਅਹੁਦਾ
Ad Position 24