ਸੰਦੀਪ ਸਿੰਘ ਬੱਲ ਨੇ ਅਮ੍ਰਿੰਤਵੀਰ ਔਜਲਾ ਦਾ ਮੰਡੀ ਗੋਬਿੰਦਗੜ੍ਹ ਵਿਖੇ ਕੀਤਾ ਸਨਮਾਨ
ਮੰਡੀ ਗੋਬਿੰਦਗੜ੍ਹ 1 ਨਵੰਬਰ (ਇਕਬਾਲਦੀਪ ਸੰਧੂ)-ਭਾਜਪਾ ਵਲੋਂ ਕਾਲਜ ਆਊਟਰੀਚ ਸੈੱਲ ਦੇ ਨਿਯੁਕਤ ਕੀਤੇ ਗਏ ਕਨਵੀਨਰ ਅਮ੍ਰਿੰਤਵੀਰ ਔਜਲਾ ਦਾ ਅੱਜ ਸਥਾਨਕ ਅਮਲੋਹ ਰੋਡ ਸਥਿਤ ਸੰਦੀਪ ਸਿੰਘ ਬੱਲ ਦੇ ਦਫ਼ਤਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਦੀਪ ਸਿੰਘ ਬੱਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਅਮ੍ਰਿੰਤਵੀਰ ਔਜਲਾ ਨੂੰ ਕਾਲਜ ਆਊਟਰੀਚ ਸੈੱਲ ਦੀ ਅਹਿਮ ਜ਼ਿੰਮੇਵਾਰੀ ਸੌਂਪਣਾ ਨੌਜਵਾਨਾਂ ਨਾਲ ਸੰਗਠਨ ਦੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।
ਮੰਡੀ ਗੋਬਿੰਦਗੜ੍ਹ 1 ਨਵੰਬਰ (ਇਕਬਾਲਦੀਪ ਸੰਧੂ)-ਭਾਜਪਾ ਵਲੋਂ ਕਾਲਜ ਆਊਟਰੀਚ ਸੈੱਲ ਦੇ ਨਿਯੁਕਤ ਕੀਤੇ ਗਏ ਕਨਵੀਨਰ ਅਮ੍ਰਿੰਤਵੀਰ ਔਜਲਾ ਦਾ ਅੱਜ ਸਥਾਨਕ ਅਮਲੋਹ ਰੋਡ ਸਥਿਤ ਸੰਦੀਪ ਸਿੰਘ ਬੱਲ ਦੇ ਦਫ਼ਤਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸੰਦੀਪ ਸਿੰਘ ਬੱਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਲੋਂ ਅਮ੍ਰਿੰਤਵੀਰ ਔਜਲਾ ਨੂੰ ਕਾਲਜ ਆਊਟਰੀਚ ਸੈੱਲ ਦੀ ਅਹਿਮ ਜ਼ਿੰਮੇਵਾਰੀ ਸੌਂਪਣਾ ਨੌਜਵਾਨਾਂ ਨਾਲ ਸੰਗਠਨ ਦੇ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਅੱਜ ਦੇ ਸਮੇਂ ਵਿਚ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਹੈ। ਨੌਜਵਾਨਾਂ ਕੋਲ ਨਵੇਂ ਵਿਚਾਰ ਹਨ ਅਤੇ ਉਹ ਸਮਾਜ ਦੇ ਵੱਖ-ਵੱਖ ਮੁੱਦਿਆਂ ਬਾਰੇ ਆਪਣੀ ਰਾਏ ਰੱਖਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਅਮ੍ਰਿੰਤਵੀਰ ਔਜਲਾ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਨਗੇ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਸੰਗਠਨਾਤਮਕ ਤੇ ਸਮਾਜਿਕ ਗਤੀਵਿਧੀਆਂ ਨਾਲ ਜੋੜਨ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਕਾਲਜ ਆਊਟਰੀਚ ਸੈੱਲ ਦਾ ਮੁੱਖ ਉਦੇਸ਼ ਕਾਲਜਾਂ ਅਤੇ ਵਿਦਿਆਰਥੀਆਂ ਤੱਕ ਪਹੁੰਚ ਬਣਾਉਣਾ, ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਤੇ ਸੁਝਾਵਾਂ ਨੂੰ ਸਮਝਣਾ ਹੈ। ਇਸ ਮੌਕੇ ਹਰਕੀਰਤ ਸਿੰਘ ਬਾਜਵਾ, ਦਲੀਪ ਗੁਪਤਾ, ਆਸ਼ੀਸ਼ ਮਿਸ਼ਰਾ, ਸੰਦੀਪ ਤਿਵਾੜੀ, ਗਣੇਸ਼ ਦਾਸ, ਅਮਿਤ ਪ੍ਰਤਾਪ ਸਿੰਘ, ਅਮਨਿੰਦਰ ਪ੍ਰਤਾਪ ਸਿੰਘ, ਕਮਲੇਸ਼ ਮਿਸ਼ਰਾ, ਗੁਰਜੇਸ਼ ਮਿਸ਼ਰਾ, ਅਮਨ ਸਰਵਾਰ, ਡਾ. ਐਚ.ਬੀ. ਸਿੰਘ, ਸ਼ੁਭਮ ਠਾਕੁਰ, ਵਿਕਲ ਵਰਮਾ, ਆਯੂਸ਼ ਕੁਮਾਰ ਅਤੇ ਭੂਸ਼ਣ ਸਿੰਘ ਸਮੇਤ ਹੋਰ ਸਾਥੀ ਵੀ ਮੌਜੂਦ ਰਹੇ।