ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ ਵਿਚ ਹੋਈਆਂ ਨਵੀਆਂ ਨਿਯੁਕਤੀਆਂ
ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਮਨਪ੍ਰੀਤ ਸਿੰਘ)-ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਦਿਲਪ੍ਰੀਤ ਭੱਟੀ ਦੀ ਅਗਵਾਈ ਹੇਠ ਵਿਦਿਆਰਥੀ ਵਿੰਗ ਦੇ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ, ਜਿਨਾਂ ਦਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਹਰ ਸੰਸਥਾ ਲਈ ਰੀੜ ਦੀ ਹੱਡੀ ਹੁੰਦੀ ਹੈ।
ਫ਼ਤਹਿਗੜ੍ਹ ਸਾਹਿਬ, 5 ਨਵੰਬਰ (ਮਨਪ੍ਰੀਤ ਸਿੰਘ)-ਅੱਜ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਦਿਲਪ੍ਰੀਤ ਭੱਟੀ ਦੀ ਅਗਵਾਈ ਹੇਠ ਵਿਦਿਆਰਥੀ ਵਿੰਗ ਦੇ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ, ਜਿਨਾਂ ਦਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਹਰ ਸੰਸਥਾ ਲਈ ਰੀੜ ਦੀ ਹੱਡੀ ਹੁੰਦੀ ਹੈ। ਇਨ੍ਹਾਂ ਤੋਂ ਬਿਨਾਂ ਕੋਈ ਵੀ ਸੰਸਥਾ ਤਰੱਕੀ ਨਹੀਂ ਕਰ ਸਕਦੀ। ਇਸ ਲਈ ਨੌਜਵਾਨ ਵਰਗ ਨੂੰ ਨਾਲ ਲੈ ਕੇ ਚੱਲਣਾ, ਹਰ ਸੰਸਥਾ ਦਾ ਫਰਜ਼ ਬਣਦਾ ਹੈ ਇਸ ਲਈ ਆਮ ਆਦਮੀ ਪਾਰਟੀ ਵਲੋਂ ਵਿਦਿਆਰਥੀ ਵਿੰਗ ਬਣਾਇਆ ਗਿਆ ਹੈ ਜਿਸ ਦੇ ਵਿਚ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜਿੱਥੇ ਹਰ ਪਾਰਟੀ ਵਰਕਰ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਇਸ ਮੌਕੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਯੂਥ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਏ.ਪੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਪਿੰਦਰ ਟਿਵਾਣਾ ਦੀ ਅਗਵਾਈ ਵਿਚ ਵਿਦਿਆਰਥੀ ਵਿੰਗ ਵਲੋਂ ਨਵੇਂ ਕਾਲਜ ਪ੍ਰਧਾਨ ਲਗਾਏ ਗਏ ਹਨ। ਜਿਨਾਂ ਵਿਚ ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਤੋਂ ਬਿਨੈ ਗੌਤਮ ਨੂੰ ਪਾਰਟੀ ਪ੍ਰਧਾਨ, ਯੁਵਰਾਜ ਸਿੰਘ ਨੂੰ ਪ੍ਰਧਾਨ, ਜਸਕਰਨ ਪਨਾਗ ਨੂੰ ਵਾਈਸ ਪ੍ਰਧਾਨ, ਨਵਜੋਤ ਜਾਰੀਆ ਨੂੰ ਚੇਅਰਮੈਨ, ਜਸਕਰਨ ਜਾਰੀਆ ਨੂੰ ਜਰਨਲ ਸਕੱਤਰ, ਜਸਕਰਨ ਸਿੰਘ ਨੂੰ ਸਕੱਤਰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਤੋਂ ਗੁਰੀ ਧਾਰਨੀ ਨੂੰ ਪ੍ਰਧਾਨ, ਅਰਮਾਨ ਧਾਰਨੀ ਨੂੰ ਉਪ ਪ੍ਰਧਾਨ, ਨਭੀ ਬਿਲਗਾ ਨੂੰ ਚੇਅਰਮੈਨ ਲਗਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਤੋਂ ਦਿਲਪ੍ਰੀਤ ਧਾਰਨੀ ਨੂੰ ਪਾਰਟੀ ਪ੍ਰਧਾਨ, ਮਨਿੰਦਰ ਚੰਡੀਗੜ੍ਹੀਆ ਨੂੰ ਪ੍ਰਧਾਨ, ਜਸ ਫ਼ਤਹਿਗੜੀਆ ਨੂੰ ਉਪ ਪ੍ਰਧਾਨ, ਬਲਜੀਤ ਖੰਨਾ ਨੂੰ ਚੇਅਰਮੈਨ, ਤੇਜੀ ਗਿੱਲ ਨੂੰ ਸਕੱਤਰ, ਅਨਜਾਮ ਨੂੰ ਜਨਰਲ ਸਕੱਤਰ, ਨਵਜੋਤ ਜਟਾਣਾ ਨੂੰ ਕੈਂਪਸ ਇੰਚਾਰਜ ਲਗਾਇਆ ਗਿਆ, ਜਦਕਿ ਸਾਰੇ ਕਾਲਜਾਂ ਦੇ ਅਗਵਾਈ ਕਰਨ ਵਾਲੇ ਗੈਰੀ ਮਾਂਗਟ ਨੂੰ ਪ੍ਰਧਾਨ, ਗਗਨ ਸਵੈਚ ਨੂੰ ਉਪ ਪ੍ਰਧਾਨ ਤੇ ਨਵਜੋਤ ਗਰੇਵਾਲ ਨੂੰ ਚੇਅਰਮੈਨ ਲਗਾਇਆ ਗਿਆ। ਇਸੇ ਤਰ੍ਹਾਂ ਵਿਦਿਆਰਥੀ ਮਹਿਲਾਂ ਵਿੰਗ ਦੇ ਵਿਚ ਮਾਤਾ ਗੁਜਰੀ ਕਾਲਜ ਤੋਂ ਸ਼ਾਈਨਾ ਧੀਮਾਨ ਨੂੰ ਪ੍ਰਧਾਨ, ਹਿਮਾਂਸੀ ਸ਼ਰਮਾ ਨੂੰ ਉਪ ਪ੍ਰਧਾਨ, ਪ੍ਰਾਜਲ ਸ਼ਰਮਾ ਨੂੰ ਚੇਅਰਮੈਨ ਲਗਾਇਆ ਗਿਆ। ਇਸੇ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚ ਮਹਿਲਾ ਵਿੰਗ ਤੋਂ ਅਨੁਰਾਗ ਬਾਜਵਾ ਨੂੰ ਪ੍ਰਧਾਨ, ਗੁਰ ਸਿਮਰਨ ਬਰਾੜ ਨੂੰ ਉਪ ਪ੍ਰਧਾਨ ਲਗਾਇਆ ਗਿਆ।