05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਿਹਤ ਵਿਭਾਗ ਜੇਕਰ ਸਖ਼ਤੀ ਰੱਖੇ ਤਾਂ ਮਿਲਾਵਟ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ-ਮੋਹਨ ਸਿੰਘ ਸੈਦਪੁਰਾ

ਖਮਾਣੋਂ, 5 ਨਵੰਬਰ (ਮਨਮੋਹਣ ਸਿੰਘ ਕਲੇਰ)-ਸਿਹਤ ਵਿਭਾਗ ਜੇਕਰ ਤਿਉਹਾਰਾਂ ਦੇ ਸੀਜ਼ਨ ਵਿਚ ਆ ਕੇ ਸਖ਼ਤੀ ਦਿਖਾਉਣ ਦੀ ਬਜਾਏ ਸਾਲ ਭਰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰੇ ਤਾਂ ਯਕੀਨੀ ਤੌਰ ਤੇ ਸੂਬੇ ਵਿਚੋਂ ਮਿਲਾਵਟੀ ਖਾਧ ਪਦਾਰਥਾਂ ਦੀ ਕਾਲੀ ਕਮਾਈ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ। ਇਹ ਸ਼ਬਦ ਕਿਸਾਨ ਆਗੂ ਮੋਹਣ ਸਿੰਘ ਸੈਦਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।

Ad Position 21
No active advertisement
ਅਜੀਤ ਡੈਸਕ 06-11-2026
ਖਮਾਣੋਂ, 5 ਨਵੰਬਰ (ਮਨਮੋਹਣ ਸਿੰਘ ਕਲੇਰ)-ਸਿਹਤ ਵਿਭਾਗ ਜੇਕਰ ਤਿਉਹਾਰਾਂ ਦੇ ਸੀਜ਼ਨ ਵਿਚ ਆ ਕੇ ਸਖ਼ਤੀ ਦਿਖਾਉਣ ਦੀ ਬਜਾਏ ਸਾਲ ਭਰ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰੇ ਤਾਂ ਯਕੀਨੀ ਤੌਰ ਤੇ ਸੂਬੇ ਵਿਚੋਂ ਮਿਲਾਵਟੀ ਖਾਧ ਪਦਾਰਥਾਂ ਦੀ ਕਾਲੀ ਕਮਾਈ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ। ਇਹ ਸ਼ਬਦ ਕਿਸਾਨ ਆਗੂ ਮੋਹਣ ਸਿੰਘ ਸੈਦਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਹੁਣ ਜਿਵੇਂ ਦੀਵਾਲੀ ਤੇ ਹੋਰ ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ, ਇਸ ਮੌਸਮ ਵਿਚ ਜਿੱਥੇ ਨਕਲੀ ਅਤੇ ਖਰਾਬ ਮਿਠਾਈਆਂ ਦੀ ਵਿਕਰੀ ਦੀ ਬਾਜਾਰਾਂ ‘ਚ ਭਰਮਾਰ ਸ਼ੁਰੂ ਹੋ ਜਾਂਦੀ ਹੈ ਤਾਂ ਸਿਹਤ ਵਿਭਾਗ ਸੂਬੇ ਦੇ ਲੋਕਾਂ ਨੂੰ ਇਨ੍ਹਾਂ ਮਾੜੀਆਂ ਅਤੇ ਘਟੀਆ ਦਰਜੇ ਦੀਆਂ ਮਿਠਾਈਆਂ ਤੋਂ ਬਚਾਉਣ ਲਈ ਛਾਪੇ ਮਾਰੀਆਂ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ਼ ਸ਼ਖਤ ਕਾਰਵਾਈ ਕਰਦਾ ਹੈ। ਜੇਕਰ ਅਜਿਹੀ ਕਾਰਵਾਈ ਵਿਭਾਗ ਸਾਲ ਭਰ ਜਾਰੀ ਰੱਖੇ ਤਾਂ ਸੂਬੇ ਦੇ ਲੋਕਾਂ ਦੀ ਸਿਹਤ ਨਿਰੋਗ ਅਤੇ ਤੰਦਰੁਸਤ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਸਿਹਤ ਵਿਭਾਗ ਦੀਆਂ ਕਾਰਵਾਈਆਂ ਵੀ ਸ਼ੱਕੀ ਨਜ਼ਰ ਆਉਣ ਲੱਗਦੀਆਂ ਹਨ ਕਿਉਂਕਿ ਬਾਕੀ ਦਿਨਾਂ ਦੌਰਾਨ ਸਿਹਤ ਵਿਭਾਗ ਵਲੋਂ ਕਦੇ ਵੀ ਮਿਠਿਆਈ ਦੀਆਂ ਦੁਕਾਨਾਂ ਤੇ ਹੋਰਾਂ ਦੀ ਜਾਂਚ ਕਰਨ ਦੀ ਜਾਣਕਾਰੀ ਕਦੇ ਵੀ ਲੋਕਾਂ ਤੱਕ ਨਹੀਂ ਪਹੁੰਚਦੀ। ਜਦੋਂ ਕਿ ਤਿਉਹਾਰੀਂ ਸੀਜ਼ਨ ਸ਼ੁਰੂ ਹੁੰਦਿਆਂ ਹੀ ਅਜਿਹੇ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸੂਬੇ ਦੇ ਵੱਖ-ਵੱਖ ਖਾਧ ਪਦਾਰਥਾਂ ਦੀਆਂ ਦੁਕਾਨਾਂ ਤੇ ਹਰ ਮਹੀਨੇ ਦੀ ਰਿਪੋਰਟ ਮੰਗਵਾ ਜਾਂਚ ਕਰੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਕਿਸ ਜ਼ਿਲ੍ਹੇ ਦੇ ਸਿਹਤ ਵਿਭਾਗ ਨਾਲ ਜੁੜੇ ਅਧਿਕਾਰੀ ਕਿਹੋ ਜਿਹੀ ਕਾਰਗੁਜ਼ਾਰੀ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ — ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਝਟਕਾ– ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਲੀਡਰਸ਼ਿਪ ਸਮੇਤ ਦਰਜਨਾਂ ਸਰਕਲ ਪ੍ਰਧਾ... ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਡਡਹੇੜੀ ਵਿਖੇ ਪ੍ਰਦੂਸ਼ਣ ਮੁਕਤ ਦੀਵਾਲੀ ਤਹਿਤ ਰਚਨਾਤਮਿਕ ਮੁਕਾਬਲਿਆਂ ਦੀ ਧੂਮ
Ad Position 24