06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵਰਲਡ ਯੂਨੀਵਰਸਿਟੀ ਵਲੋਂ ਇੰਟਰਨੈਸ਼ਨਲ ਜਰਨਲ ਆਫ਼ ਇੰਗਲਿਸ਼ ਸਟੱਡੀਜ਼ ਦਾ ਪਲੇਠਾ ਅੰਕ ਲੋਕ ਅਰਪਣ

ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਨੇ ਆਪਣੇ ਛਿਮਾਹੀ, ਪੀਅਰ-ਰੀਵਿਊਡ ਅਤੇ ਰੈਫਰੀਡ ਜਰਨਲ ਵਰਲਡ ਯੂਨੀਵਰਸਿਟੀ ਇੰਟਰਨੈਸ਼ਨਲ ਜਰਨਲ ਆਫ਼ ਇੰਗਲਿਸ਼ ਸਟੱਡੀਜ਼’ ਦਾ ਪਲੇਠੇ ਅੰਕ ਲੋਕ ਅਰਪਣ ਕੀਤਾ। ਇਹ ਉਪਰਾਲਾ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਅੰਗਰੇਜ਼ੀ ਅਧਿਐਨ ਦੇ ਖੇਤਰ ਵਿਚ ਮਿਆਰੀ ਖੋਜ, ਆਲੋਚਨਾਤਮਿਕ ਅਧਿਐਨ ਅਤੇ ਬੌਧਿਕ ਸੰਵਾਦ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਅਕਾਦਮਿਕ ਪਹਿਲਕਦਮੀ ਹੈ।

Ad Position 21
No active advertisement
ਅਜੀਤ ਡੈਸਕ 07-11-2026
ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਨੇ ਆਪਣੇ ਛਿਮਾਹੀ, ਪੀਅਰ-ਰੀਵਿਊਡ ਅਤੇ ਰੈਫਰੀਡ ਜਰਨਲ ਵਰਲਡ ਯੂਨੀਵਰਸਿਟੀ ਇੰਟਰਨੈਸ਼ਨਲ ਜਰਨਲ ਆਫ਼ ਇੰਗਲਿਸ਼ ਸਟੱਡੀਜ਼’ ਦਾ ਪਲੇਠੇ ਅੰਕ ਲੋਕ ਅਰਪਣ ਕੀਤਾ। ਇਹ ਉਪਰਾਲਾ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਲੋਂ ਅੰਗਰੇਜ਼ੀ ਅਧਿਐਨ ਦੇ ਖੇਤਰ ਵਿਚ ਮਿਆਰੀ ਖੋਜ, ਆਲੋਚਨਾਤਮਿਕ ਅਧਿਐਨ ਅਤੇ ਬੌਧਿਕ ਸੰਵਾਦ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਅਕਾਦਮਿਕ ਪਹਿਲਕਦਮੀ ਹੈ। ਇਸ ਜਰਨਲ ਦਾ ਉਦਘਾਟਨ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਵਲੋਂ ਕੀਤਾ ਗਿਆ। ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਯੂਨੀਵਰਸਿਟੀ ਦੇ ਖੋਜ ਅਤੇ ਪ੍ਰਕਾਸ਼ਨ ਕਾਰਜਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਇਸ ਦੀ ਅਹਿਮ ਭੂਮਿਕਾ ਨੂੰ ਉਜਾਗਰ ਕੀਤਾ। ਜਰਨਲ ਦੇ ਮੁੱਖ ਸੰਪਾਦਕ ਡਾ. ਅੰਕਦੀਪ ਕੌਰ ਅਟਵਾਲ ਨੇ ਜਰਨਲ ਦੇ ਮੁੱਖ ਸਰਪ੍ਰਸਤ ਡਾ. ਪਰਿਤ ਪਾਲ ਸਿੰਘ ਅਤੇ ਸਰਪ੍ਰਸਤ ਡਾ. ਸੁਖਵਿੰਦਰ ਸਿੰਘ ਬਿਲਿੰਗ ਦਾ ਉਨ੍ਹਾਂ ਦੇ ਮਾਰਗ ਦਰਸ਼ਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਜਰਨਲ ਦੇ ਪ੍ਰਬੰਧਕੀ ਸੰਪਾਦਕ ਡਾ. ਬਲਜੀਤ ਕੌਰ ਦੇ ਸਮਰਪਣ, ਸੁਚੱਜੇ ਤਾਲਮੇਲ ਅਤੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਅਟਵਾਲ ਨੇ ਸੰਪਾਦਕੀ ਬੋਰਡ ਦੇ ਮੈਂਬਰਾਂ ਦੇ ਅਕਾਦਮਿਕ ਯੋਗਦਾਨ ਅਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਇਨ੍ਹਾਂ ਵਿਚ ਡਾ. ਗੁਰਦੀਪ ਸਿੰਘ ਬਤਰਾ, ਪ੍ਰੋਫੈਸਰ, ਜੀ.ਐਨ.ਆਈ ਕੈਨੇਡਾ, ਡਾ. ਵਿਪਿਨ ਗੁਪਤਾ, ਕੋ-ਡਾਇਰੈਕਟਰ, ਸੈਂਟਰ ਫ਼ਾਰ ਗਲੋਬਲ ਮੈਨੇਜਮੈਂਟ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਅਮਰੀਕਾ, ਡਾ. ਸੁਮੇਧਾ ਭੰਡਾਰੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਡਾ. ਨਵ ਸ਼ਗਨ ਦੀਪ ਕੌਰ ਮੁਖੀ ਸਮਾਜ ਵਿਗਿਆਨ ਵਿਭਾਗ, ਵਰਲਡ ਯੂਨੀਵਰਸਿਟੀ ਤੇ ਜਸਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਅੰਗਰੇਜ਼ੀ ਵਿਭਾਗ ਸ਼ਾਮਲ ਹਨ। ਸਲਾਹਕਾਰ ਬੋਰਡ ਵਿਚ ਪ੍ਰੋ. ਸਵਰਾਜ ਰਾਜ ਪ੍ਰੋਫੈਸਰ ਐਮਰੀਟਸ, ਡਾ. ਟੀ. ਐਸ. ਅਨੰਦ ਯੂਨੀਵਰਸਿਟੀ ਆਫ਼ ਸਿਰਤੇ, ਲੀਬੀਆ, ਪ੍ਰੋ. ਰੁਪਿੰਦਰ ਕੌਰ ਪੰਜਾਬੀ ਯੂਨੀਵਰਸਿਟੀ, ਪ੍ਰੋ. ਅਕਸ਼ੇਯਾ ਕੁਮਾਰ ਪੰਜਾਬ ਯੂਨੀਵਰਸਿਟੀ, ਸੇਵਾਮੁਕਤ ਪ੍ਰਿੰਸੀਪਲ ਪ੍ਰੋ. ਮਨਿੰਦਰ ਸਿੱਧੂ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ, ਡਾ. ਤਮਾਲੀ ਨਿਓਗੀ ਯੂਨੀਵਰਸਿਟੀ ਆਫ਼ ਬਰਦਵਾਨ ਪੱਛਮੀ ਬੰਗਾਲ, ਡਾ. ਜੋਤੀ ਪੁਰੀ ਪੰਜਾਬੀ ਯੂਨੀਵਰਸਿਟੀ, ਡਾ. ਭਗਵੰਤ ਕੌਰ ਸ੍ਰੀ ਗੁਰੂ ਨਾਨਕ ਦੇਵ ਖ਼ਾਲਸਾ ਕਾਲਜ ਨਵੀਂ ਦਿੱਲੀ, ਡਾ. ਸਿਕੰਦਰ ਸਿੰਘ ਡੀਨ, ਭਾਸ਼ਾਵਾਂ ਫੈਕਲਟੀ ਅਤੇ ਡਾ. ਹਰਦੇਵ ਸਿੰਘ, ਡੀਨ, ਧਰਮ ਅਧਿਐਨ ਫੈਕਲਟੀ, ਵਰਲਡ ਯੂਨੀਵਰਸਿਟੀ ਸ਼ਾਮਲ ਹਨ। ਯੂਨੀਵਰਸਿਟੀ ਦੇ ਲੋਕ ਸੰਪਰਕ ਅਫ਼ਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਜਰਨਲ ਦਾ ਉਦੇਸ਼ ਮਿਆਰੀ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਅੰਗਰੇਜ਼ੀ ਭਾਸ਼ਾ, ਸਾਹਿੱਤ ਅਤੇ ਅੰਤਰ-ਅਨੁਸ਼ਾਸਨੀ ਅਧਿਐਨਾਂ ਦੇ ਖੇਤਰ ਵਿਚ ਉੱਭਰ ਰਹੇ ਦ੍ਰਿਸ਼ਟੀ ਕੋਣਾਂ ਅਤੇ ਨਵੇਂ ਵਿਕਾਸ ਬਾਰੇ ਅਕਾਦਮਿਕ ਸੰਵਾਦ ਲਈ ਇਕ ਮੰਚ ਪ੍ਰਦਾਨ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਡੀ.ਏ.ਪੀ. ਤੇ ਯੂਰੀਆ ਖਾਦ ਦੀ ਘਾਟ ਅਤੇ ਕਾਲਾਬਾਜ਼ਾਰੀ ਕਾਰਨ ਕਿਸਾਨ ਪ੍ਰੇਸ਼ਾਨ-ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਅਗਲੀ ਖ਼ਬਰ ਫ਼ਤਹਿਗੜ੍ਹ ਸਾਹਿਬ ਵਿਚ ਜ਼ਿਲ੍ਹਾ ਪੱਧਰੀ (ਪ੍ਰਾਇਮਰੀ) ਖੇਡਾਂ ਮੇਲਾ ਸ਼ਾਨੋ ਸ਼ੌਕਤ ਨਾਲ ਸੰਪੰਨ
Ad Position 24