12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਭਾਜਪਾ ਯੁਵਾ ਮੋਰਚਾ ਦੀ ਨਵੀਂ ਨਿਯੁਕਤੀ ’ਤੇ ਇੰਜ. ਟੌਹੜਾ ਵਲੋਂ ਹਿਤੇਸ਼ ਗਾਵੜੀ ਦਾ ਸਨਮਾਨ

ਮੰਡੀ ਗੋਬਿੰਦਗੜ੍ਹ, 12 ਨਵੰਬਰ (ਇਕਬਾਲਦੀਪ ਸੰਧੂ)-ਭਾਰਤੀ ਜਨਤਾ ਪਾਰਟੀ (ਪੰਜਾਬ) ਦੇ ਸੂਬਾ ਸੈੱਲਾਂ ਦੇ ਕੋ-ਕੋਆਰਡੀਨੇਟਰ ਅਤੇ ਵਿਧਾਨ ਸਭਾ ਹਲਕਾ ਅਮਲੋਹ ਤੋਂ ਹਲਕਾ ਇੰਚਾਰਜ ਇੰਜ. ਕੰਵਰਵੀਰ ਸਿੰਘ ਟੌਹੜਾ ਵਲੋਂ ਅੱਜ ਆਪਣੇ ਦਫ਼ਤਰ ਵਿਖੇ ਭਾਜਪਾ ਯੁਵਾ ਮੋਰਚਾ (ਪੰਜਾਬ) ਦੇ ਨਵ-ਨਿਯੁਕਤ ਪ੍ਰੋਗਰਾਮ ਸੈਕਟਰੀ ਅਤੇ ਵਿਧਾਨ ਸਭਾ ਹਲਕਾ ਰੋਪੜ ਦੇ ਇੰਚਾਰਜ ਹਿਤੇਸ਼ ਗਾਵੜੀ ਦਾ ਉਚੇਚੇ ਤੌਰ ’ਤੇ ਪਹੁੰਚਣ ’ਤੇ ਸਿਰੋਪਾਉ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।

Ad Position 21
No active advertisement
ਭਾਜਪਾ ਯੁਵਾ ਮੋਰਚਾ (ਪੰਜਾਬ) ਦੀ ਨਵੀਂ ਨਿਯੁਕਤੀ ’ਤੇ ਇੰਜ. ਕੰਵਰਵੀਰ ਸਿੰਘ ਟੌਹੜਾ ਹਿਤੇਸ਼ ਗਾਵੜੀ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ। ਅਜੀਤ ਤਸਵੀਰ 13-11-2026
ਮੰਡੀ ਗੋਬਿੰਦਗੜ੍ਹ, 12 ਨਵੰਬਰ (ਇਕਬਾਲਦੀਪ ਸੰਧੂ)-ਭਾਰਤੀ ਜਨਤਾ ਪਾਰਟੀ (ਪੰਜਾਬ) ਦੇ ਸੂਬਾ ਸੈੱਲਾਂ ਦੇ ਕੋ-ਕੋਆਰਡੀਨੇਟਰ ਅਤੇ ਵਿਧਾਨ ਸਭਾ ਹਲਕਾ ਅਮਲੋਹ ਤੋਂ ਹਲਕਾ ਇੰਚਾਰਜ ਇੰਜ. ਕੰਵਰਵੀਰ ਸਿੰਘ ਟੌਹੜਾ ਵਲੋਂ ਅੱਜ ਆਪਣੇ ਦਫ਼ਤਰ ਵਿਖੇ ਭਾਜਪਾ ਯੁਵਾ ਮੋਰਚਾ (ਪੰਜਾਬ) ਦੇ ਨਵ-ਨਿਯੁਕਤ ਪ੍ਰੋਗਰਾਮ ਸੈਕਟਰੀ ਅਤੇ ਵਿਧਾਨ ਸਭਾ ਹਲਕਾ ਰੋਪੜ ਦੇ ਇੰਚਾਰਜ ਹਿਤੇਸ਼ ਗਾਵੜੀ ਦਾ ਉਚੇਚੇ ਤੌਰ ’ਤੇ ਪਹੁੰਚਣ ’ਤੇ ਸਿਰੋਪਾਉ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਇੰਜ. ਕੰਵਰਵੀਰ ਸਿੰਘ ਟੌਹੜਾ ਨੇ ਹਿਤੇਸ਼ ਗਾਵੜੀ ਨੂੰ ਇਸ ਦੋਹਰੀ ਅਤੇ ਅਹਿਮ ਜ਼ਿੰਮੇਵਾਰੀ ਮਿਲਣ ’ਤੇ ਨਿੱਘੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਂਡ ਅਤੇ ਸੂਬਾ ਲੀਡਰਸ਼ਿਪ ਵੱਲੋਂ ਹਮੇਸ਼ਾ ਹੀ ਮਿਹਨਤੀ, ਪੜ੍ਹੇ-ਲਿਖੇ ਅਤੇ ਜ਼ਮੀਨ ਨਾਲ ਜੁੜੇ ਨੌਜਵਾਨ ਆਗੂਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨ ਵਰਗ ਦੀ ਭੂਮਿਕਾ ਸਭ ਤੋਂ ਅਹਿਮ ਰਹਿਣ ਵਾਲੀ ਹੈ। ਇੰਜ. ਟੌਹੜਾ ਨੇ ਪੂਰਾ ਭਰੋਸਾ ਜਤਾਇਆ ਕਿ ਗਾਵੜੀ ਆਪਣੀ ਦੂਰਅੰਦੇਸ਼ੀ, ਲਗਨ ਅਤੇ ਜਥੇਬੰਦਕ ਤਜਰਬੇ ਸਦਕਾ ਪ੍ਰੋਗਰਾਮ ਸੈਕਟਰੀ ਵਜੋਂ ਪੂਰੇ ਪੰਜਾਬ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਨਵੀਂ ਰਫ਼ਤਾਰ ਦੇਣਗੇ ਅਤੇ ਰੋਪੜ ਹਲਕੇ ਵਿਚ ਨੌਜਵਾਨਾਂ ਦੀ ਇੱਕ ਮਜ਼ਬੂਤ ਫ਼ੌਜ ਤਿਆਰ ਕਰਕੇ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ। ਸਨਮਾਨਿਤ ਹੋਣ ਉਪਰੰਤ ਹਿਤੇਸ਼ ਗਾਵੜੀ ਨੇ ਇੰਜ. ਕੰਵਰਵੀਰ ਸਿੰਘ ਟੌਹੜਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇੰਜ. ਟੌਹੜਾ ਖੁਦ ਪੰਜਾਬ ਦੇ ਨੌਜਵਾਨਾਂ ਲਈ ਇਕ ਪ੍ਰੇਰਣਾ ਸਰੋਤ ਹਨ, ਜਿਨ੍ਹਾਂ ਦੀ ਅਗਵਾਈ ਹੇਠ ਯੁਵਾ ਮੋਰਚਾ ਨੇ ਸੂਬੇ ਵਿਚ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ। ਉਨ੍ਹਾਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਅਨੁਜ ਖੋਸਲਾ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ। ਇਸ ਵਿਸ਼ੇਸ਼ ਸਮਾਗਮ ਦੌਰਾਨ ਲਾਲ ਸਿੰਘ ਲਾਲੀ (ਸੂਬਾ ਕੋ-ਕੈਸ਼ੀਅਰ, ਓ.ਬੀ.ਸੀ. ਮੋਰਚਾ, ਬੀਜੇਪੀ ਪੰਜਾਬ), ਅਮਰਿੰਦਰ ਮਾਕਨ, ਧੀਰਜ ਜਿੰਦਲ, ਪਦਮ ਜਸਵਾਲ,ਹਰਕੇਸ਼ ਗੋਇਲ ਅਤੇ ਹਿਮਾਂਸ਼ੂ ਹਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਅਗਲੀ ਖ਼ਬਰ ਲਾਇਨਜ਼ ਕਲੱਬ ਵਲੋਂ ਸ੍ਰੀ ਕ੍ਰਿਸ਼ਨ ਗਊਸ਼ਾਲਾ ਵਿਖੇ ਕੜੀ-ਚਾਵਲ ਦਾ ਲੰਗਰ ਲਗਾਇਆ
Ad Position 24