14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਹਲਕਾ ਵਿਧਾਇਕ ਨੇ 5 ਪਿੰਡਾਂ ਨੂੰ ਸਟੀਲ ਟੈਂਕਰ- ਕਮ-ਫਾਇਰ ਬ੍ਰਿਗੇਡ ਪੰਪ ਮੁਹੱਈਆ ਕਰਵਾਏ ਐਮਰਜੈਂਸੀ ਮੌਕੇ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਸਹਾਈ ਸਾਬਤ ਹੋਣਗੇ, ਇਹ ਟੈਂਕਰ-ਰਾਏ

ਫ਼ਤਹਿਗੜ੍ਹ ਸਾਹਿਬ, 13 ਨਵੰਬਰ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਪਿੰਡਾਂ ਵਿਚ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੰਜ ਪਿੰਡਾਂ ਹਿੰਦੂਪੁਰ, ਰਜਿੰਦਰਗੜ੍ਹ, ਈਸਰਹੇਲ, ਰਾਮਪੁਰ ਨੌ ਆਬਾਦ ਅਤੇ ਖਰੌੜਾ ਨੂੰ ਸਟੀਲ ਟੈਂਕਰ ਕਮ ਫਾਇਰ ਬ੍ਰਿਗੇਡ ਪੰਪ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਟੈਂਕਰਾਂ ਦੀ ਮਿਆਦ 10 ਸਾਲ ਹੈ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਇਹ ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਗੱਡੀ ਵਜੋਂ ਕੰਮ ਕਰਨਗੇ।

Ad Position 21
No active advertisement
ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਪਿੰਡਾਂ ਵਿਚ ਫਾਇਰ ਬ੍ਰਿਗੇਡ ਕੰਮ ਪਾਣੀ ਵਾਲੇ ਟੈਂਕਰ ਮੁਹੱਈਆ ਕਰਾਉਣ ਸਮੇਂ ਇਲਾਕਾ ਨਿਵਾਸੀਆਂ ਨਾਲ ਦਿਖਾਈ ਦਿੰਦੇ ਹੋਏ। ਤਸਵੀਰ: ਕਰਨ 14-11-2026
ਫ਼ਤਹਿਗੜ੍ਹ ਸਾਹਿਬ, 13 ਨਵੰਬਰ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਵਲੋਂ ਪਿੰਡਾਂ ਵਿਚ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਪੰਜ ਪਿੰਡਾਂ ਹਿੰਦੂਪੁਰ, ਰਜਿੰਦਰਗੜ੍ਹ, ਈਸਰਹੇਲ, ਰਾਮਪੁਰ ਨੌ ਆਬਾਦ ਅਤੇ ਖਰੌੜਾ ਨੂੰ ਸਟੀਲ ਟੈਂਕਰ ਕਮ ਫਾਇਰ ਬ੍ਰਿਗੇਡ ਪੰਪ ਮੁਹੱਈਆ ਕਰਵਾਏ ਗਏ ਹਨ। ਇਨ੍ਹਾਂ ਟੈਂਕਰਾਂ ਦੀ ਮਿਆਦ 10 ਸਾਲ ਹੈ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਇਹ ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਗੱਡੀ ਵਜੋਂ ਕੰਮ ਕਰਨਗੇ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨ ਦੇ ਨਾਲ-ਨਾਲ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸੁਰੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਵਰਗੀਆਂ ਅਣਸੁਖਾਵੀਆਂ ਘਟਨਾਵਾਂ ਸਮੇਂ ਇਹ ਟੈਂਕਰ ਬੇਹੱਦ ਲਾਹੇਵੰਦ ਸਾਬਤ ਹੋਣਗੇ ਅਤੇ ਪਿੰਡ ਵਾਸੀਆਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਵਿਚ ਮਦਦ ਕਰਨਗੇ। ਇਸ ਤੋਂ ਇਲਾਵਾ ਲੰਗਰ ਲਗਾਉਣ ਸਮੇਂ ਇਨ੍ਹਾਂ ਦੀ ਆਮ ਤੌਰ ਤੇ ਲੋੜ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਕਈ ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵਿਕਾਸ ਕਾਰਜਾਂ ਦੀ ਲੜੀ ਲਗਾਤਾਰ ਜਾਰੀ ਰਹੇਗੀ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਪ ਦੇ ਸੀਨੀਅਰ ਆਗੂ ਕੁਲਵਿੰਦਰ ਸਿੰਘ ਡੇਰਾ, ਜਗਜੀਤ ਸਿੰਘ ਰਿਉਣਾ, ਗੁਰਨਾਇਬ ਸਿੰਘ ਹਿੰਦੂਪੁਰ, ਸੁਖਬੀਰ ਸਿੰਘ ਇਸਰਹੇਲ, ਬੀਕਰ ਸਿੰਘ ਰਜਿੰਦਰਗੜ੍ਹ, ਬਲਜਿੰਦਰ ਸਿੰਘ ਰਜਿੰਦਰਗੜ੍ਹ, ਸਰਪੰਚ ਸਤਨਾਮ ਸਿੰਘ ਖਰੌੜਾ, ਅਵਤਾਰ ਸਿੰਘ ਖਰੌੜਾ, ਜਗਜੋਤ ਸਿੰਘ ਸਾਧੂਗੜ੍ਹ, ਲਖਵਿੰਦਰ ਸਿੰਘ ਜਾਗੋ, ਵਿਕਰਮਜੀਤ ਸਿੰਘ ਵਿੱਕੀ ਵਾਈਸ ਚੇਅਰਮੈਨ ਬਲਾਕ ਖੇੜਾ, ਸਤਬੀਰ ਸਿੰਘ, ਪੀਏ ਸਤੀਸ਼ ਲਟੌਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡਾਂਗੋ ਤੋਂ ਰੈਲੀ ਲਈ ਵੱਡਾ ਕਾਫ਼ਲਾ ਰਵਾਨਾ ਅਗਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਡਡਹੇੜੀ ਵਿਖੇ ਬਾਲ ਦਿਵਸ ਤੇ ਕਵਿਤਾਵਾਂ, ਗੀਤ, ਭਾਸ਼ਨ ਅਤੇ ਨਾਟਕ ਮੁਕਾਬਲੇ ਕਰਵਾਏ
Ad Position 24