15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

29 ਵਾਂ ਨਹਿਲਾ ਯਾਦਗਾਰੀ ਮੇਲਾ ਨਾਭੇ ਦਾ 10 ਜਨਵਰੀ ਨੂੰ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਇਕੱਤਰਤਾ

ਨਾਭਾ, 15 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨਾਭੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਨਾਭਾ ਸ਼ੋਸਲ ਵੈਲਫੇਅਰ ਐਂਡ ਕਲਚਰਲ ਕਲੱਬ ਦੀ ਮੀਟਿੰਗ ਸਥਾਨਕ ‘ਭਾਈ ਕਾਹਨ ਸਿੰਘ ਨਾਭਾ ਜਿਲਾ ਲਾਇਬ੍ਰੇਰੀ’ ਵਿਖੇ ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਰੋਹਟਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 10 ਜਨਵਰੀ 2027 ਨੂੰ ਕਾਲਜ ਗਰਾਊਂਡ ਨਾਭਾ ਵਿਖੇਂ ਹੋਣ ਵਾਲੇ ‘29ਵੇਂ ਮੇਲਾ ਨਾਭੇ ਦਾ’ ਦੀਆਂ ਤਿਆਰੀਆਂ ਸੰਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

Ad Position 21
No active advertisement
ਨਾਭਾ ਵਿਖੇ ਕਲੱਬ ਪ੍ਰਧਾਨ ਤੇਜਿੰਦਰ ਸਿੰਘ ਰੋਹਟਾ ਸਾਥੀ ਅਹੁਦੇਦਾਰਾਂ ਸਮੇਤ ‘29ਵਾਂ ਮੇਲਾ ਨਾਭੇ ਦਾ’ ਕਰਵਾਉਣ ਸੰਬੰਧੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਜਗਨਾਰ ਸਿੰਘ ਦੁਲੱਦੀ 16-11-2026
ਨਾਭਾ, 15 ਨਵੰਬਰ (ਜਗਨਾਰ ਸਿੰਘ ਦੁਲੱਦੀ)-ਨਾਭੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਨਾਭਾ ਸ਼ੋਸਲ ਵੈਲਫੇਅਰ ਐਂਡ ਕਲਚਰਲ ਕਲੱਬ ਦੀ ਮੀਟਿੰਗ ਸਥਾਨਕ ‘ਭਾਈ ਕਾਹਨ ਸਿੰਘ ਨਾਭਾ ਜਿਲਾ ਲਾਇਬ੍ਰੇਰੀ’ ਵਿਖੇ ਕਲੱਬ ਦੇ ਪ੍ਰਧਾਨ ਤੇਜਿੰਦਰ ਸਿੰਘ ਰੋਹਟਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 10 ਜਨਵਰੀ 2027 ਨੂੰ ਕਾਲਜ ਗਰਾਊਂਡ ਨਾਭਾ ਵਿਖੇਂ ਹੋਣ ਵਾਲੇ ‘29ਵੇਂ ਮੇਲਾ ਨਾਭੇ ਦਾ’ ਦੀਆਂ ਤਿਆਰੀਆਂ ਸੰਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਮੇਲੇ ਦੇ ਕਨਵੀਨਰ ਸ਼੍ਰੋਮਣੀ ਕਵੀ ਦਰਸਨ ਬੁਟਰ ਵਲੋਂ ਲਿਖੀ ਗਈ ਅਤੇ ਫੈਸਲਾ ਲਿਆ ਗਿਆ ਕਿ ਮੇਲੇ ਦੌਰਾਨ ਲਾਇਆ ਜਾਣ ਵਾਲਾ ਵਿਸ਼ਾਲ ਖ਼ੂਨਦਾਨ ਕੈਂਪ ਕਲੱਬ ਦੇ ਮਰਹੂਮ ਸਰਪ੍ਰਸਤ ਸਵਰਗੀ ਬਾਬੂ ਸਿੰਘ ਖੱਟੜਾ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਮੇਲੇ ਦੌਰਾਨ ਦਿੱਤੇ ਜਾਣ ਵਾਲੇ ਪੰਜ ਪੁਰਸਕਾਰਾਂ ਜਿਵੇਂ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਸਾਹਿਤਕਾਰੀ ਲਈ), ਮਹਾਰਾਜਾ ਰਿਪੁਦਮਨ ਸਿੰਘ ਪੁਰਸਕਾਰ (ਸਮਾਜ ਸੇਵਕ ਲਈ), ਨਿਰਮਲ ਸਿੰਘ ਨਹਿਲਾ ਪੁਰਸਕਾਰ (ਗਾਇਕ ਲਈ), ਸ਼ਿਵ ਕੁਮਾਰ ਬਟਾਲਵੀ ਪੁਰਸਕਾਰ (ਗੀਤਕਾਰ ਲਈ) ਅਤੇ ਡਾ. ਬਚਿੱਤਰ ਸਿੰਘ ਪੁਰਸਕਾਰ (ਸਿਹਤ ਸੇਵਾਵਾਂ ਲਈ) ਦੇ ਨਾਵਾਂ ਲਈ ਵਿਸਥਾਰਪੂਰਵਕ ਵਿਚਾਰ ਕੀਤਾ ਗਿਆ। ਕਲਾਕਾਰਾਂ ਵਜੋਂ ਮੁੱਖ ਕਲਾਕਾਰ ਪ੍ਰਸਿੱਧ ਗਾਇਕ ਕਲਾਕਾਰ ਆਰ ਨੇਤ ਅਤੇ ਗਾਇਕ ਜੋੜੀ ਹਰਿੰਦਰ ਸੰਧੂ ਦੇ ਨਾਵਾਂ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਮੇਲੇ ਦੌਰਾਨ ਨਾਟਕ, ਕਵੀਸ਼ਰੀ, ਢਾਡੀ ਕਲਾ ਤੇ ਮੇਲੇ ਦੇ ਮਹਿਮਾਨਾਂ ਤੇ ਮੁੱਖ ਮਹਿਮਾਨ ਅਤੇ ਸਨਮਾਨਿਤ ਸ਼ਖ਼ਸੀਅਤਾਂ ਦੇ ਨਾਵਾਂ ’ਤੇ ਵੀ ਵਿਚਾਰ ਚਰਚਾ ਹੋਈ। ਸਾਰੇ ਹੀ ਕਲੱਬ ਮੈਂਬਰਾਂ ਤੇ ਅਹੁਦੇਦਾਰ ਵਲੋਂ ਮੇਲੇ ਦੀ ਸਫਲਤਾ ਲਈ ਪੂਰੀ ਮਿਹਨਤ ਕਰਨ ਦਾ ਭਰੋਸਾ ਦਿਵਾਇਆ ਗਿਆ ਤੇ ਵੱਧ ਤੋਂ ਵੱਧ ਮੈਂਬਰਾਂ ਨੂੰ ਕਲੱਬ ਨਾਲ ਜੋੜਨ ਦਾ ਫੈਸਲਾ ਲਿਆ ਗਿਆ। ਅੱਜ ਦੀ ਮੀਟਿੰਗ ਵਿਚ ਐਡਵੋਕੇਟ ਮੱਖਣ ਸਿੰਘ, ਜਗਜੀਤ ਸਿੰਘ ਦੁਲੱਦੀ, ਸ਼ੇਰ ਸਿੰਘ ਸਹੌਲੀ ਤੇ ਸੁਖਦੇਵ ਸਿੰਘ ਢੀਂਡਸਾ (ਸਾਰੇ ਸਰਪ੍ਰਸਤ), ਸ਼੍ਰੌਮਣੀ ਕਵੀ ਦਰਸ਼ਨ ਸਿੰਘ ਬੁਟਰ ਕਨਵੀਨਰ, ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਸਿਆਣ, ਮੀਤ ਪ੍ਰਧਾਨ ਹਰਜੀਤ ਸਿੰਘ ਰੂਪਰਾਏ, ਪ੍ਰੋ. ਮਹਿੰਦਰ ਸਿੰਘ ਢੀਂਡਸਾ, ਭੂਪਿੰਦਰ ਸਿੰਘ ਧਾਰੋਂਕੀ, ਸੋਮ ਨਾਥ ਸਿਗਲਾ ਸਹਾਇਕ ਖਜ਼ਾਨਚੀ, ਜਗਤਾਰ ਸਿੰਘ ਚੀਮਾਂ, ਸੁਖਜਿੰਦਰ ਸਿੰਘ ਗਲਵੱਟੀ, ਸੁਬੇਗ ਸਿੰਘ ਖਹਿਰਾ ਆਦਿ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਹੁਕਮਰਾਨ ਧਿਰ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਰਨ ਵਾਲੇ ਉਮੀਦਵਾਰਾਂ ਨੂੰ ਲੱਗਿਆ ਧੁੜਕੂ ਅਗਲੀ ਖ਼ਬਰ ਭਾਜਪਾ ਲਿਆਓ, ਨਸ਼ਾ ਭਜਾਓ ਅਤੇ ਪੰਜਾਬ ਬਚਾਓ ਰੈਲੀ 22 ਨਵੰਬਰ ਨੂੰ ਨਾਭਾ ’ਚ-ਰਾਜੇਸ਼ ਬਾਂਸਲ ਬੱਬੂ
Ad Position 24