29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਡੀ. ਬੀ. ਯੂ ਅਮੈਰੀਕਾਜ਼ ਨੇ ਕੌਮਾਂਤਰੀ ਕਾਨਫ਼ਰੰਸ ਕਰਵਾਈ ਸਿਹਤ ਸੇਵਾਵਾਂ ਦੇ ਖੇਤਰ ਵਿਚ ਨਵੀਂ ਕ੍ਰਾਂਤੀ ਲਿਆਵੇਗੀ ਬਣਾਉਟੀ ਬੁੱਧੀ (ਏ. ਆਈ.)

ਅਮਲੋਹ, 29 ਨਵੰਬਰ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਅਮੈਰੀਕਾਜ਼ ਵਲੋਂ ‘ਸਿਹਤ ਸੇਵਾਵਾਂ ਵਿਚ ਬਣਾਉਟੀ ਬੁੱਧੀ (ਏ. ਆਈ.)

Ad Position 21
No active advertisement
ਅਜੀਤ ਡੈਸਕ 30-11-2026
ਅਮਲੋਹ, 29 ਨਵੰਬਰ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਅਮੈਰੀਕਾਜ਼ ਵਲੋਂ ‘ਸਿਹਤ ਸੇਵਾਵਾਂ ਵਿਚ ਬਣਾਉਟੀ ਬੁੱਧੀ (ਏ. ਆਈ.): ਚਿਕਿਤਸਾ ਦੇ ਭਵਿੱਖ ਵਿਚ ਤਬਦੀਲੀ’ ਵਿਸ਼ੇ ‘ਤੇ ਇਕ ਕੌਮਾਂਤਰੀ ਕਾਨਫ਼ਰੰਸ ਕਰਵਾਈ ਗਈ। ਕਾਨਫ਼ਰੰਸ ਵਿਚ ਭਾਰਤ ਤੇ ਵਿਦੇਸ਼ਾਂ ਤੋਂ ਉੱਘੇ ਵਿਦਵਾਨਾਂ, ਸਿਹਤ ਮਾਹਿਰਾਂ, ਉਦਯੋਗ ਜਗਤ ਦੇ ਪ੍ਰਤੀਨਿਧੀਆਂ ਤੇ ਪਤਵੰਤੇ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਨਕਲਾਬੀ ਤਬਦੀਲੀ ਲਿਆਉਣ ਲਈ ਬਣਾਉਟੀ ਬੁੱਧੀ ਦੀ ਵਧ ਰਹੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਕਾਨਫ਼ਰੰਸ ਦੇ ਵਿਸ਼ੇਸ਼ ਮੁੱਖ ਮਹਿਮਾਨਾਂ ਵਿਚ ਬਾਲ ਮੁਕੰਦ ਸ਼ਰਮਾ ਮੁੱਖ ਸਰਪ੍ਰਸਤ, ਪੀ. ਟੀ. ਪੀ. ਸੀ. ਤੇ ਪੰਜਾਬ ਖ਼ੁਰਾਕ ਕਮਿਸ਼ਨ ਦੇ ਸਾਬਕਾ ਚੇਅਰਮੈਨ ਕੰਚਨ ਸ਼ਰਮਾ, ਚੇਅਰਪਰਸਨ ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ ਤੇ ਅਮਨਪ੍ਰੀਤ ਸਿੰਘ ਵਿਰਕ ਸਹਿ-ਸੰਸਥਾਪਕ ਆਰ. ਐਚ. ਜੀ., ਅਮਰੀਕਾ ਸ਼ਾਮਿਲ ਸਨ। ਕਾਨਫ਼ਰੰਸ ਵਿਚ ਕਈ ਉੱਘੇ ਕੌਮਾਂਤਰੀ ਬੁਲਾਰਿਆਂ ਨੇ ਆਨਲਾਈਨ ਮਾਧਿਅਮ ਰਾਹੀਂ ਸ਼ਮੂਲੀਅਤ ਕੀਤੀ ਅਤੇ ਆਪਣੇ ਕੀਮਤੀ ਵਿਚਾਰ, ਮਾਹਿਰਾਨਾ ਦ੍ਰਿਸ਼ਟੀਕੋਣ ਤੇ ਪੇਸ਼ੇਵਰ ਤਜਰਬੇ ਸਾਂਝੇ ਕੀਤੇ। ਇਨ੍ਹਾਂ ਵਿਚ ਡਾ. ਅਨਿਲ ਕੋਰਾਪਤੀ, ਆਂਧਰਾ ਪ੍ਰਦੇਸ਼ ਦੇ ਸਾਬਕਾ ਵਧੀਕ ਡਾਇਰੈਕਟਰ, ਯੂਨਾਈਟਿਡ ਕਿੰਗਡਮ ਤੋਂ ਡਾ. ਨਿਕੋਲਸ ਬੀਕਰੌਫਟ, ਫਿਲੀਪੀਨਜ਼ ਤੋਂ ਡਾ. ਸ਼ਵੇਤਾ ਆਰ. ਖੰਨਾ ਤੇ ਡਾ. ਡੌਨ ਜੁਆਨ ਓਲੇਸਕਾ ਪੰਚਕੂਲਾ, ਭਾਰਤ ਤੋਂ ਡਾ. ਮਨੀਲ ਗਰੋਵਰ, ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ ਡਾ. ਸੁਮਿਤ ਪੁਰੀ, ਇਜ਼ਰਾਈਲ ਤੋਂ ਸ਼ੇ ਗਾਲ, ਡਾ. ਬਾਰਟੋਸ਼ ਵੋਇਸ਼ਚਿਕ, ਰਿਚਰਡ ਰੇਨੇਹਨ, ਮੁੱਖ ਕਾਰਜਕਾਰੀ ਅਧਿਕਾਰੀ, ਰੇਂਕੋ ਕਾਰਪੋਰੇਸ਼ਨ ਅਤੇ ਡਾ. ਜੋਸਫ ਚਾਲਿਲ ਸ਼ਾਮਲ ਸਨ। ਹੋਰ ਪ੍ਰਮੁੱਖ ਭਾਗੀਦਾਰਾਂ ਵਿਚ ਡਾ. ਰਵੀ ਕਾਰਕਾਰਾ, ਜੇਮਜ਼ ਐਚ. ਤੇ ਰਾਘਵ ਵੋਹਰਾ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕੌਮਾਂਤਰੀ ਵਿਚਾਰ-ਵਟਾਂਦਰੇ ਵਿਚ ਆਪਣਾ ਯੋਗਦਾਨ ਪਾਇਆ। ਕਾਨਫਰੰਸ ’ਚ ਯੂਨੀਵਰਸਿਟੀ ਦੇ ਵੱਖ-ਵੱਖ ਅਕਾਦਮਿਕ ਵਿਭਾਗਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਵਿਚਾਰ-ਵਟਾਂਦਰੇ ਦੌਰਾਨ ਇਸ ਗੱਲ ‘ਤੇ ਚਾਨਣਾ ਪਾਇਆ ਗਿਆ ਕਿ ਬਣਾਉਟੀ ਬੁੱਧੀ ਕਿਸ ਤਰ੍ਹਾਂ ਬਿਮਾਰੀਆਂ ਦੀ ਸਹੀ ਪਛਾਣ ਕਰਨ, ਡਾਕਟਰੀ ਫ਼ੈਸਲੇ ਲੈਣ ’ਚ ਸਹਾਇਤਾ ਕਰਨ, ਮਰੀਜ਼ਾਂ ਦੀ ਦੇਖਭਾਲ ਵਿਚ ਸੁਧਾਰ ਲਿਆਉਣ, ਸਿਹਤ ਸੇਵਾਵਾਂ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਅਤੇ ਡਾਕਟਰੀ ਖੋਜ ਦੇ ਨਵੇਂ ਰਾਹ ਖੋਲ੍ਹਣ ਵਿਚ ਸਹਾਇਕ ਹੋ ਸਕਦੀ ਹੈ। ਬੁਲਾਰਿਆਂ ਨੇ ਵਧੇਰੇ ਪ੍ਰਭਾਵਸ਼ਾਲੀ ਤੇ ਸਮਾਵੇਸ਼ੀ ਸਿਹਤ ਪ੍ਰਣਾਲੀ ਦੀ ਸਿਰਜਣਾ ਲਈ ਤਕਨੀਕੀ ਤਰੱਕੀ ਨੂੰ ਮਨੁੱਖੀ ਮੁਹਾਰਤ, ਨੈਤਿਕ ਡਾਕਟਰੀ ਅਮਲਾਂ ਅਤੇ ਮਰੀਜ਼ਾਂ ਪ੍ਰਤੀ ਹਮਦਰਦੀ ਤੇ ਸੰਵੇਦਨਸ਼ੀਲਤਾ ਭਰੀ ਦੇਖਭਾਲ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੱਤਾ। ਕਾਨਫ਼ਰੰਸ ਦੀ ਸਮਾਪਤੀ ਇਸ ਨਵੇਂ ਸੰਕਲਪ ਨਾਲ ਹੋਈ ਕਿ ਬਣਾਉਟੀ ਬੁੱਧੀ ਨੂੰ ਚਿਕਿਤਸਾ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲੇ ਇਕ ਸ਼ਕਤੀਸ਼ਾਲੀ ਸਾਧਨ ਵਜੋਂ ਅਪਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਤੇ ਭਾਜਪਾ ਹਲਕਾ ਫ਼ਤਹਿਗੜ੍ਹ ਸਾਹਿਬ ਦੀ ਅਹਿਮ ਮੀਟਿੰਗ ਅੱਜ-ਭੁੱਟਾ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਹੋਵ... ਅਗਲੀ ਖ਼ਬਰ ਪੰਜਾਬ ਬੇਰੁਜ਼ਗਾਰੀ ਨਸ਼ਿਆਂ ਕਿਸਾਨੀ ਸੰਕਟ ਤੇ ਵਪਾਰਕ ਮੰਦਹਾਲੀ ਨਾਲ ਜੂਝ ਰਿਹਾ-ਦਰਬਾਰਾ ਸਿੰਘ ਗੁਰੂ
Ad Position 24