10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮਸੀਹ ਭਾਈਚਾਰੇ ਵਲੋਂ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਦਾ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਧਿਆਨਪੁਰ, 1 ਜਨਵਰੀ (ਕੁਲਦੀਪ ਸਿੰਘ ਸੋਨੂੰ)-ਨਵੇਂ ਸਾਲ ਦੀ ਆਮਦ 'ਤੇ ਪਿੰਡ ਮੋਹਲੋਵਾਲੀ ਵਿਖੇ ਮਸੀਹ ਭਾਈਚਾਰੇ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਉਚੇਚੇ ਤੌਰ 'ਤੇ ਉੱਘੇ ਸਮਾਜ ਸੇਵਕ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਸ਼ਿਰਕਤ ਕੀਤੀ | ਇਸ ਮੌਕੇ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੂੰ ਪਾਸਟਰ ਨਰਿੰਦਰ ਮਸੀਹ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਪ੍ਰਧਾਨ ਵਿਜੇ ਸੋਨੀ ਨੇ ਕਿਹਾ ਕਿ ਨਵੇਂ ਸਾਲ ਵਿਚ ਮਸੀਹੀ ਭਾਈਚਾਰੇ ਵਲੋਂ ਕਰਵਾਏ ਸਮਾਗਮ 'ਚ ਪਹੁੰਚ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਹੈ | ਇਸ ਮੌਕੇ ਉਨ੍ਹਾਂ ਨੇ ਨਵੇਂ ਸਾਲ ਦੀਆਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ | ਪਾਸਟਰ ਨਰਿੰਦਰ ਮਸੀਹ ਨੂੰ ਵੀ ਪ੍ਰਧਾਨ ਵਿਜੇ ਸੋਨੀ ਮੋਹਲੇਵਾਲੀ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਪਾਸਟਰ ਨਰਿੰਦਰ ਮਸੀਹ, ਮਾਸਟਰ ਅਨੰਦ ਕਿਸ਼ੋਰ ਧਿਆਨਪੁਰ, ਕਮਲਜੀਤ ਸਿੰਘ ਗੱਗੂ ਮੰਮਣ, ਸੋਨੀ ਮਸੀਹ, ਡੇਨੀਅਲ ਮਸੀਹ, ਦਵਿੰਦਰ ਸਿੰਘ, ਸਰਬਜੀਤ ਕਾਹਲੋਂ, ਗੁਰਮੀਤ ਭੁੱਲਰ, ਪੀਟਰ ਮਸੀਹ, ਦੇਸਾ ਮਸੀਹ, ਜੱਸਾ ਮਸੀਹ, ਮਨਜੀਤ ਸਿੰਘ ਅਤੇ ਸਤਿੰਦਰਪਾਲ ਜੱਗਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਿਫਟ ਪੰਪ ਦੀ ਲੀਕ ਪਾਈਪ ਕਰਕੇ ਕੌਮੀ ਸ਼ਾਹ ਰਾਹ 354-ਈ ਟੁੱਟੀ ਅਗਲੀ ਖ਼ਬਰ ਮੀਂਹ ਨੇ ਕਈ ਬਿਮਾਰੀਆਂ ਤੋਂ ਲੋਕਾਂ ਨੰੂ ਦਿਵਾਈ ਨਿਜਾਤ <br/>
Ad Position 24