11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਲੋਕਾਂ ਨੰੂ ਕੈਨੇਡਾ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਵਾਲੇ ਜੋੜੇ ਵਿਰੁੱਧ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 03-01-2026
ਸ਼ਾਹਪੁਰ ਕੰਢੀ, 2 ਜਨਵਰੀ (ਰਣਜੀਤ ਸਿੰਘ)-ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ ਅੰਮਿ੍ਤਸਰ ਨਿਵਾਸੀ ਪਤੀ-ਪਤਨੀ ਖਿਲਾਫ਼ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਤਰੇਹਟੀ ਚਿਕਲੀ ਨਿਵਾਸੀ ਸਲਮਾਨ ਨੇ ਦੱਸਿਆ ਕਿ ਪਿ੍ੰਸ ਗਿੱਲ ਤੇ ਉਸ ਦੀ ਪਤਨੀ ਮਹਿਕ ਸ਼ਰਮਾ ਪਿੰਡ ਹਰਿਆਲ ਵਿਖੇ ਕਿਰਾਏ ਦੇ ਘਰ 'ਚ ਰਹਿੰਦੇ ਹਨ | ਉਹ ਰੁਜ਼ਗਾਰ ਦੀ ਭਾਲ ਕਰ ਰਿਹਾ ਸੀ ਕਿ ਉਨ੍ਹਾਂ ਮੈਨੰੂ ਦੱਸਿਆ ਕਿ ਉਨ੍ਹਾਂ ਦਾ ਅੰਮਿ੍ਤਸਰ ਵਿਖੇ ਇਮੀਗ੍ਰੇਸ਼ਨ ਦਫ਼ਤਰ ਹੈ ਤੇ ਉਹ ਲੋਕਾਂ ਨੰੂ ਬਾਹਰ ਭੇਜਦੇ ਹਨ | ਜਿਸ 'ਤੇ ਉਨ੍ਹਾਂ ਨੇ ਮੈਨੰੂ ਕੈਨੇਡਾ ਭੇਜਣ ਦੇ ਨਾਂਅ 'ਤੇ 15 ਲੱਖ ਰੁਪਏ ਦੀ ਡੀਲ ਕਰ ਲਈ | ਜਿਸ 'ਤੇ ਮੈਂ ਉਨ੍ਹਾਂ ਨੰੂ 12 ਲੱਖ 75 ਹਜ਼ਾਰ ਰੁਪਏ ਦੇ ਦਿੱਤੇ | ਉਨ੍ਹਾਂ ਨੇ ਮੈਨੰੂ ਕੈਨੇਡਾ ਯੂਨੀਵਰਸਿਟੀ ਦੇ ਕਾਗ਼ਜ਼ ਪੱਤਰ ਵੀ ਦਿਖਾਏ | ਮੈਂ ਉਨ੍ਹਾਂ ਨੰੂ ਗੂਗਲ ਪੇਅ ਰਾਹੀਂ ਪੈਸੇ ਦੇ ਦਿੱਤੇ | ਉਨ੍ਹਾਂ ਨੇ ਮੈਨੰੂ ਕੈਨੇਡਾ ਯੂਨੀਵਰਸਿਟੀ ਦਾ ਆਫਰ ਲੈਟਰ ਵੀ ਦਿੱਤਾ | ਜਦੋਂ ਉਸ ਪੱਤਰ ਦੀ ਜਾਂਚ ਕੀਤੀ ਤਾਂ ਉਹ ਨਕਲੀ ਨਿਕਲਿਆ | ਫਿਰ ਮੈਂ ਉਨ੍ਹਾਂ ਕੋਲੋਂ ਪੈਸੇ ਵਾਪਸ ਮੰਗਣ ਲੱਗਾ ਤੇ ਉਨ੍ਹਾਂ ਨੇ ਮੈਨੰੂ ਕੇਵਲ 75 ਹਜ਼ਾਰ ਰੁਪਏ ਵਾਪਸ ਕੀਤੇ ਤੇ ਬਾਕੀ ਪੈਸੇ ਵਾਪਸ ਕਰਨ ਲਈ ਆਨਾਕਾਨੀ ਕਰਨ ਲੱਗੇ | ਜਿਸ 'ਤੇ ਮਜ਼ਬੂਰ ਹੋ ਕੇ ਮੈਂ ਪੁਲਿਸ ਮੁਖੀ ਪਠਾਨਕੋਟ ਵਿਖੇ ਸ਼ਿਕਾਇਤ ਕੀਤੀ | ਜਿਸ ਦੀ ਜਾਂਚ ਤੋਂ ਬਾਅਦ ਥਾਣਾ ਸ਼ਾਹਪੁਰ ਕੰਢੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਯੁੱਧ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਓਟ ਸੈਂਟਰ ਤਾਰਾਗੜ੍ਹ ਦਾ ਦੌਰਾ ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਫ਼ੇਜ਼-2 ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਮੀਟਿੰਗ
Ad Position 24