ਪਠਾਨਕੋਟ, 2 ਜਨਵਰੀ (ਸੰਧੂ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ/ਐ.ਸਿੱ) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਨਦੀਪ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐਮ. ਸ੍ਰੀ ਸ਼ਹੀਦ ਕਰਨਲ ਕੇ.ਐਲ. ਗੁਪਤਾ ਜੀ.ਐਸ.ਐਸ. ਬਮਿਆਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਮੋਹਿਤ ਨੇ ਖੇਲੋ ਸਪੋਰਟਸ ਫਾਊਾਡੇਸ਼ਨ ਅੰਮਿ੍ਤਸਰ ਵਲੋਂ ਕਰਵਾਈ ਅੰਡਰ-19, 5ਵੀਂ ਆਲ ਇੰਡੀਆ ਓਪਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ 'ਚ 500 ਮੀਟਰ ਮੁਕਾਬਲੇ 'ਚ ਨੈਸ਼ਨਲ ਗੋਲਡ ਮੈਡਲ ਜਿੱਤ ਕੇ ਜ਼ਿਲ੍ਹਾ ਪਠਾਨਕੋਟ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇੰਨ੍ਹਾ ਹੀ ਨਹੀਂ ਮੋਹਿਤ ਨੇ 300 ਮੀਟਰ ਰੋਲਰ ਸਕੇਟਿੰਗ 'ਚ ਵੀ ਪਹਿਲਾ ਸਥਾਨ ਹਾਸਲ ਕੀਤਾ ਹੈ | ਉਸ ਦੀ ਦੋਹਰੀ ਕਾਮਯਾਬੀ ਨਾਲ ਉਸ ਦੇ ਪਰਿਵਾਰ, ਸਕੂਲ, ਪਿੰਡ ਤੇ ਸਮੁੱਚੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਜ਼ਿਲ੍ਹਾ ਅਧਿਕਾਰੀਆਂ, ਅਧਿਆਪਕਾਂ ਤੇ ਸਹਿਪਾਠੀਆਂ ਨੇ ਉਸ ਨੂੰ ਵਧਾਈ ਦਿੱਤੀ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |