11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਵੱਖ- ਵੱਖ ਕਿਸਾਨ ਜਥੇਬੰਦੀਆਂ ਨੇ ਮੋਟਰਸਾਈਕਲ ਮਾਰਚ ਕੱਢਿਆ

Ad Position 21
No active advertisement
ਅਜੀਤ ਡੈਸਕ 03-01-2026
ਗੁਰਦਾਸਪੁਰ /ਬਹਿਰਾਮਪੁਰ, 2 ਜਨਵਰੀ (ਚੱਕਰਾਜਾ, ਪ੍ਰੋ.ਬਲਬੀਰ ਸਿੰਘ ਕੋਲਾ)-ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਕਿਰਤੀ ਕਿਸਾਨ ਯੂਨੀਅਨ, ਬੀ.ਕੇ ਯੂ (ਡਕੌਂਦਾ),ਪੰਜਾਬ ਕਿਸਾਨ ਯੂਨੀਅਨ, ਮਾਝਾ ਕਿਸਾਨ ਸੰਘਰਸ਼ ਕਮੇਟੀ, ਬੀ ਕੇ,ਯੂ (ਕਾਦੀਆਂ), ਟੀ.ਐਸ.ਯੂ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਤਰਲੋਕ ਸਿੰਘ ਬਹਿਰਾਮਪੁਰ, ਗੁਰਵਿੰਦਰ ਸਿੰਘ ਜੀਵਨਚੱਕ, ਸੁਖਦੇਵ ਸਿੰਘ ਭਾਗੋਕਾਵਾਂ, ਬਲਜਿੰਦਰ ਸਿੰਘ ਨੌਸ਼ਹਿਰਾ ਤੇ ਸੰਜੀਵ ਮਿੰਟੂ ਦੀ ਅਗਵਾਈ 'ਚ ਜੀਪ, ਕਾਰ, ਸਕੂਟਰ ਤੇ ਮੋਟਰਸਾਈਕਲ ਮਾਰਚ ਕੀਤਾ ਗਿਆ | ਇਹ ਮਾਰਚ ਪਿੰਡ ਜੀਵਨਚੱਕ ਤੋਂ ਸ਼ੁਰੂ ਹੋ ਕੇੇ ਟੋਟਾ ਮੋੜ ਦੋਰਾਂਗਲਾ, ਗੰਜਾ, ਬਹਿਲੋਲਪੁਰ, ਕਠਿਆਲੀ, ਉੱਚਾ ਧਕਾਲਾ, ਭਾਗੋਕਾਵਾਂ, ਦਿਉਲ, ਸ਼ਮਸ਼ੇਰਪੁਰ, ਮਜੀਠੀ, ਬਹਿਰਾਮਪੁਰ ਤੇ ਨੀਵਾਂ ਧਕਾਲਾ ਤੋਂ ਹੁੰਦੇ ਹੋਏ ਪਿੰਡ ਸੁਲਤਾਨੀ ਵਿਖੇ ਸਮਾਪਤ ਹੋਇਆਂ | ਇਸ ਮਾਰਚ ਦੌਰਾਨ ਸੰਬੋਧਨ ਕਰਦੇ ਹੋਏ ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ, ਮੰਗਤ ਸਿੰਘ ਜੀਵਨਚੱਕ, ਬਲਜਿੰਦਰ ਸਿੰਘ ਨੌਸ਼ਹਿਰਾ, ਬਲਬੀਰ ਸਿੰਘ ਬੈਂਸ, ਮੁਲਾਜ਼ਮ ਆਗੂ ਬਲਵਿੰਦਰ ਸਿੰਘ ਬਬਨ ਤੇ ਮਜ਼ਦੂਰ ਆਗੂ ਬੀਬੀ ਬਿਮਲ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਬਿਜਲੀ ਸਸਤੀ ਤੇ ਲਗਾਤਾਰ ਦੇਣ, ਪੀ.ਐਸ.ਪੀ.ਸੀ.ਐਲ ਨੂੰ ਪੈ ਰਹੇ ਘਾਟੇ ਨੂੰ ਦੂਰ ਕਰਕੇ ਮੁਨਾਫ਼ੇ ਵਿਚ ਲਿਆਉਣ, ਹਰੇਕ ਖਪਤਕਾਰ ਨੂੰ ਇੱਕੋ ਪ੍ਰਤੀ ਯੂਨਿਟ ਰੇਟ 'ਤੇ ਬਿਜਲੀ ਦੇਣ ਦੇ ਨਾਂਅ 'ਤੇ ਬਿਜਲੀ ਸੋਧ ਬਿੱਲ 2025 ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ | ਆਗੂਆਂ ਨੇ ਸਮੂਹ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹਰ ਵਰਗ ਨੂੰ 16 ਜਨਵਰੀ ਨੂੰ ਡੀ.ਸੀ ਦਫ਼ਤਰ ਦਿੱਤੇ ਜਾ ਰਹੇ ਧਰਨਿਆਂ 'ਚ ਪਹੁੰਚਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਮਾਮਲਿਆਂ 'ਚ ਹੈਰੋਇਨ, ਡਰੱਗ ਮਨੀ ਤੇ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਕਾਬੂ ਅਗਲੀ ਖ਼ਬਰ ਕੱਲ੍ਹ ਮਨਾਇਆ ਜਾਵੇਗਾ ਸ਼ਹੀਦੀ ਦਿਹਾੜਾ
Ad Position 24