16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਬਲਜੀਤ ਕੁਮਾਰ ਹੌਲਦਾਰ ਤੋਂ ਏ.ਐੱਸ.ਆਈ. ਹੋਏ ਪਦਉਨਤ

Ad Position 21
No active advertisement
ਅਜੀਤ ਡੈਸਕ 05-01-2026
ਧਾਰੀਵਾਲ, 4 ਜਨਵਰੀ (ਜੇਮਸ ਨਾਹਰ)-ਉੱਘੇ ਸਮਾਜ ਸੇਵੀ ਤੇ ਭਾਰਤ ਹੈਲਥ ਕੇਅਰ ਦੇ ਮੁੱਖ ਪ੍ਰਬੰਧਕ ਡਾਕਟਰ ਨਿਰਮਲ ਸਿੰਘ ਦੇ ਭਰਾ ਬਲਜੀਤ ਕੁਮਾਰ ਪੁੱਤਰ ਭਜਨ ਲਾਲ ਪਿੰਡ ਡੁਗਰੀ ਜ਼ਿਲ੍ਹਾ ਗੁਰਦਾਸਪੁਰ ਹੌਲਦਾਰ ਤੋਂ ਏ.ਐੱਸ.ਆਈ. ਪਦਉਨਤ ਹੋਏ ਹਨ | ਇਹ ਜਾਣਕਾਰੀ ਡਾਕਟਰ ਨਿਰਮਲ ਸਿੰਘ ਨੇ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਧਰਮਪਤਨੀ ਰਾਜਵਿੰਦਰ ਕੌਰ ਦੇ ਭਰਾ ਬਲਜੀਤ ਕੁਮਾਰ ਜੋ ਕਿ ਚੰਡੀਗੜ੍ਹ ਵਿਖੇ ਪੰਜਾਬ ਪੁਲਿਸ ਵਿਭਾਗ ਵਿਚ ਹੌਲਦਾਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਹੌਲਦਾਰ ਤੋਂ ਏ.ਐੱਸ.ਆਈ. ਪਦਉਨਤ ਕੀਤਾ ਹੈ, ਜਿਸ ਨੂੰ ਏ.ਡੀ.ਜੀ.ਪੀ. ਆਰ.ਐਨ. ਡੋਕੇ ਨੇ ਸਟਾਰ ਲਗਾ ਕੇ ਮਿਲੀ ਇਸ ਨਿਯੁਕਤੀ ਦੀ ਵਧਾਈ ਦਿੱਤੀ | ਨਵ-ਨਿਯੁਕਤ ਏ.ਐੱਸ.ਆਈ. ਬਲਜੀਤ ਕੁਮਾਰ ਨੇ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਏਗਾ |
Ad Position 22
No active advertisement
ਪਿਛਲੀ ਖ਼ਬਰ ਨਵੇਂ ਸਾਲ ਦੀ ਆਮਦ 'ਤੇ ਸਮਾਗਮ ਤੇ ਲੰਗਰ ਲਗਾਇਆ ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਵਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ <br/>
Ad Position 24