26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-01-2026

ਸਾਬਕਾ ਵਿਧਾਇਕ ਜੋਗਿੰਦਰਪਾਲ ਨੇ ਮਿਸ਼ਨ 2027 ਦੀ ਕੀਤੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 07-01-2026
ਤਾਰਾਗੜ੍ਹ, 6 ਜਨਵਰੀ (ਸੋਹਨ ਲਾਲ)-2026 ਦੇ ਆਮਦ ਤੇ ਮਿਸ਼ਨ 2027 ਨੰੂ ਸ਼ੁਰੂਆਤ ਨੰੂ ਲੈ ਕੇ ਸਾਬਕਾ ਵਿਧਾਇਕ ਜੋਗਿੰਦਰਪਾਲ ਵਲੋਂ ਆਪਣੇ ਵਰਕਰਾਂ ਸਮੇਤ ਭਾਰਤ ਪਾਕਿ ਸਰਹੱਦ 'ਤੇ ਸਥਿਤ ਪਿੰਡ ਸਕੋਲ ਵਿਖੇ ਬਾਬਾ ਪੀਰ ਦੀ ਇਤਿਹਾਸਿਕ ਦਰਗਾਹ 'ਤੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰਪਾਲ ਨੇ ਕਿਹਾ ਕਿ ਮਿਸ਼ਨ 2027 ਤਹਿਤ ਪਿੰਡ ਪਿੰਡ ਜਾ ਕੇ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨੰੂ ਲੋਕਾਂ ਤੱਕ ਪਹੁੰਚਾਉਣ ਲਈ ਜਨਸੰਪਰਕ ਅਭਿਆਸ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਮੇਰਾ ਹਲਕਾ ਮੇਰਾ ਪਰਿਵਾਰ ਦਾ ਨਾਂਅ ਦੇ ਚੁੱਕੇ ਹਨ | ਹੁਣ ਜਨ ਸੰਪਰਕ ਅਭਿਆਨ ਤੇ ਮਿਸ਼ਨ 2027 ਨੰੂ ਧਿਆਨ 'ਚ ਰੱਖਦੇ ਹੋਏ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਤੇ ਮੌਜੂਦਾ ਆਮ ਆਦਮੀ ਪਾਰਟੀ ਤੇ ਕੇਂਦਰ 'ਚ ਬੈਠੀ ਭਾਜਪਾ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਲੋਕਾਂ ਨੰੂ ਜਾਗਰੂਕ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਉਨ੍ਹਾਂ ਆਪਣੇ ਹਲਕੇ 'ਚ ਨਿਰਪੱਖ ਵਿਕਾਸ ਕਰਵਾਇਆ ਤੇ ਪੰਚਾਇਤਾਂ 'ਚ ਬਿਨ੍ਹਾਂ ਕਿਸੇ ਭੇਦਭਾਵ ਤੇ ਬਦਲਾਖੋਰੀ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ | ਉਨ੍ਹਾਂ ਦਾਅਵਾ ਕੀਤਾ ਕਿ 2027 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ ਜਿਸ ਲਈ ਜਨਤਾ ਦਾ ਭਾਰੀ ਸਮਰਥਨ ਬਹੁਤ ਜ਼ਰੂਰੀ ਹੈ | ਇਸ ਮੌਕੇ ਹਰਸ਼ ਸ਼ਰਮਾ ਤਾਰਾਗੜ੍ਹ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੱਕੀ, ਉਪ ਪ੍ਰਧਾਨ ਗੋਰਾ ਸੈਣੀ, ਰਵਿੰਦਰ ਸ਼ਰਮਾ, ਤਰਸੇਮ, ਕਾਲੀ ਠਾਕੁਰ, ਮਾਸਟਰ ਰਣਵਿਜੇ ਸਿੰਘ, ਗੁਰਿੰਦਰ ਸਿੰਘ, ਅਜੇ ਠਾਕੁਰ ਮਜੀਰੀ, ਹੈਪੀ ਸਿੰਘ, ਬਿੱਟੂ ਪਲਾਹ ਆਦਿ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀਯ ਮਾਣਕ ਬਿਊਰੋ ਦੇ ਡਾਇਰੈਕਟਰ ਤਿਲਕ ਰਾਜ ਤੇ ਅਸ਼ੀਸ਼ ਦਿਵੇਦੀ ਦਾ ਸਨਮਾਨ <br/> ਅਗਲੀ ਖ਼ਬਰ ਰਾਵੀ ਦਰਿਆ 'ਤੇ ਧੁੱਸੀ ਬੰਨ੍ਹ ਨਾ ਬਣਾਉਣ ਕਾਰਨ ਹੜ੍ਹ ਦੌਰਾਨ ਪ੍ਰਭਾਵਿਤ ਹੋਏ ਪਿੰਡ ਕੋਹਲੀਆਂ ਦੇ ਲੋਕ ਸਹਿਮੇ <br/>
Ad Position 24